ਜਿਨ੍ਹਾਂ ਨੂੰ ਪੰਥ ਨੇ ਕੱਢਿਆ ਹੋਇਆ ਹੈਂ, ਉਹ ਮੈਨੂੰ ਪਾਰਟੀ ਚੋਂ ਕੀ ਕੱਢਣਗੇ ? ਜੀ ਕੇ ਗਰਜੇ
ਨਵੀਂ ਦਿਲੀ 25 ਮਈ, 2019 : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀ ਕੇ ਨੂੰ ਪਾਰਟੀ 'ਚੋਂ ਕੱਢਣ ਦੀ ਸੂਬਾ ਇਕਾਈ ਦੀ ਕਥਿਤ ਕੋਰ ਕਮੇਟੀ ਵੱਲੋਂ ਕੀਤੀ ਗਈ ਸਿਫ਼ਾਰਿਸ਼ ਉੱਤੇ ਜੀ ਕੇ ਨੇ ਤਿੱਖਾ ਪ੍ਰਤੀਕਰਮ ਜ਼ਹਿਰ ਕੀਤਾ ਹੈ।
ਅੱਜ ਮੀਡੀਆ ਦੇ ਇੱਕ ਹਿੱਸੇ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੀ ਦਿੱਲੀ ਇਕਾਈ ਦੇ ਪ੍ਰਭਾਰੀ ਬਲਵਿੰਦਰ ਸਿੰਘ ਭੂੰਦੜ ਦੀ ਅਗਵਾਈ ਵਿੱਚ ਸ਼ੁੱਕਰਵਾਰ ਨੂੰ ਹੋਈ ਕੋਰ ਕਮੇਟੀ ਦੀ ਬੈਠਕ ਵਿੱਚ ਇਸ ਸਬੰਧੀ ਮਤਾ ਪਾਸ ਕਰਕੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਭੇਜਣ ਦਾ ਦਾਅਵਾ ਕੀਤਾ ਗਿਆ ਸੀ।
ਜੀ ਕੇ ਨੇ ਦੱਸਿਆ ਕਿ ਉਹ ਤਾਂ 7 ਦਸੰਬਰ 2018 ਨੂੰ ਹੀ ਦਿੱਲੀ ਕਮੇਟੀ ਅਤੇ ਅਕਾਲੀ ਦਲ ਦੇ ਸਾਰੇ ਅਹੁਦਿਆਂ ਤੋਂ ਆਪਣਾ ਅਸਤੀਫ਼ਾ ਪਾਰਟੀ ਪ੍ਰਧਾਨ ਨੂੰ ਸੌਂਪ ਚੁੱਕੇ ਹਨ। ਨਾਲ ਹੀ ਅਕਾਲੀ ਦਲ ਦੀ ਮੁੱਢਲੀ ਮੈਂਬਰੀ ਨੂੰ ਵੀ ਤਿਆਗ ਚੁੱਕੇ ਹਨ। ਇਸ ਕਰਕੇ ਸਿਰਫ਼ ਅਖ਼ਬਾਰੀ ਸੁਰਖ਼ੀਆਂ ਬਣਾਉਣ ਅਤੇ ਮੈਨੂੰ ਪਾਰਟੀ ਹਾਈਕਮਾਨ ਤੋਂ ਪੰਜਾਬ ਵਿੱਚ ਹੋਈ ਹਾਰ ਦੇ ਸੰਬੰਧ ਵਿੱਚ ਜਵਾਬਤਲਬੀ ਕਰਨ ਤੋਂ ਰੋਕਣ ਲਈ ਸਾਰੀ ਪਟਕਥਾ ਲਿਖੀਂ ਜਾ ਰਹੀਂ ਹੈਂ। ਹਾਲਾਂਕਿ ਇੱਕ ਪਾਸੇ ਪਾਰਟੀ ਦੀ ਦਿੱਲੀ ਇਕਾਈ ਭੰਗ ਹੈ ਅਤੇ ਦੂਜੇ ਪਾਸੇ ਭੰਗ ਇਕਾਈ ਦੀ ਕੋਰ ਕਮੇਟੀ ਫ਼ੈਸਲੇ ਲੈਣ ਦੀ ਜਲਦਬਾਜ਼ੀ ਵਿੱਚ ਮਸ਼ਗੂਲ ਹੈਂ।
ਜੀ ਕੇ ਨੇ ਸਵਾਲ ਕੀਤਾ ਕਿ ਜਿਨ੍ਹਾਂ ਨੂੰ ਪੰਥਕ ਹਲਕਿਆਂ ਨੇ ਆਪਣੇ ਦਿਲ ਅਤੇ ਦਿਮਾਗ਼ ਚੋਂ ਇਨ੍ਹਾਂ ਚੋਣਾਂ ਵਿੱਚ ਕੱਢ ਦਿੱਤਾ ਹੈਂ, ਉਹ ਮੈਨੂੰ ਪਾਰਟੀ ਚੋਂ ਕੀ ਕੱਢਣਗੇ ? 1
9 ਮਈ ਨੂੰ ਹੋਏ ਮਤਦਾਨ ਵਿੱਚ ਅਕਾਲੀ ਦਲ ਦੇ 10 ਵਿੱਚੋਂ 8 ਉਮੀਦਵਾਰ ਮੋਦੀ ਸੁਨਾਮੀ ਦੇ ਬਾਵਜੂਦ ਬੁਰੀ ਤਰ੍ਹਾਂ ਨਾਲ ਹਾਰੇ ਹਨ। ਜਦੋਂ ਕਿ 2 ਉਮੀਦਵਾਰ ਤੀਜੇ ਨੰਬਰ ਉੱਤੇ ਆਏ ਹਨ। ਖਡੂਰ ਸਾਹਿਬ ਵਰਗੀ ਪੰਥਕ ਸੀਟ ਜਿਸ ਨੂੰ ਅਕਾਲੀ ਦਲ ਕਦੇ ਨਹੀਂ ਹਾਰਿਆ ਸੀ, ਉਹ ਸੀਟ ਵੀ ਪਹਿਲੀ ਵਾਰ ਹਾਰ ਗਿਆ। ਨਾਲ ਹੀ ਮੋਦੀ ਲਹਿਰ ਦੇ ਬਾਵਜੂਦ ਪਾਰਟੀ ਪੰਜਾਬ ਦੀ ਆਪਣੀ ਹਿੱਸੇ ਦੀ 94 ਵਿਧਾਨਸਭਾ ਸੀਟਾਂ ਵਿੱਚੋਂ 20 ਉੱਤੇ ਹੀ ਲੀਡ ਪ੍ਰਾਪਤ ਕਰਨ ਵਿੱਚ ਕਾਮਯਾਬ ਰਹੀਂ ਹੈ।
ਜੀ ਕੇ ਨੇ ਕਿਹਾ ਕਿ ਪੰਥਕ ਮਸਲਿਆਂ ਉੱਤੇ ਕੌਮ ਦੇ ਸਵਾਲਾਂ ਦਾ ਜਵਾਬ ਦੇਣ ਵਿੱਚ ਅਸਮਰਥ ਰਹੀ ਪਾਰਟੀ ਹਾਈਕਮਾਨ ਮਤਦਾਨ ਦੀ ਪਹਿਲੀ ਸ਼ਾਮ ਉੱਤੇ ਕਾਂਗਰਸ ਆਗੂ ਸੈਮ ਪਿਤਰੋਦਾ ਦੇ ਬਿਆਨ ਦਾ ਸਿਆਸੀ ਫ਼ਾਇਦਾ ਚੁੱਕਣ ਵਿੱਚ ਵੀ ਕਾਮਯਾਬ ਨਹੀਂ ਹੋਈ। ਜੀ ਕੇ ਨੇ ਅੱਜ ਕੌਮ ਦੇ ਨਾਂਅ ਖੁੱਲ੍ਹਾ ਪੱਤਰ ਲਿਖਕੇ ਅਕਾਲੀ ਦਲ ਦੀ ਲੱਗੀ ਸਿਆਸੀ ਢਾਹ ਉੱਤੇ ਸਿੱਖ ਬੁੱਧੀਜੀਵੀਆਂ ਨੂੰ ਮੰਥਨ ਕਰਨ ਦੀ ਵੀ ਅਪੀਲ ਕੀਤੀ ਹੈਂ।
ਜੀ ਕੇ ਨੇ ਦਾਅਵਾ ਕੀਤਾ ਕਿ ਪਾਰਟੀ ਆਪਣੇ ਆਧਾਰ ਵੋਟਰ ਕਿਸਾਨ ਅਤੇ ਪੰਥ ਦੋਨਾਂ ਨੂੰ ਬਚਾਉਣ ਵਿੱਚ ਨਾਕਾਮ ਰਹੀ ਹੈਂ। ਇਸ ਕਰਕੇ ਉਸਦਾ ਜਵਾਬ ਦੇਣ ਦੀ ਬਜਾਇ ਮੇਰਾ ਮੂੰਹ ਬੰਦ ਕਰਵਾਉਣ ਦੀ ਤਰਫ਼ ਸਾਰੇ ਆਗੂਆਂ ਦਾ ਅੱਗੇ ਆਉਣਾ, ਇਨ੍ਹਾਂ ਦੀ ਬੇਚੈਨੀ ਨੂੰ ਦਰਸਾਉਂਦਾ ਹੈਂ। ਕਿਉਂਕਿ ਇਹ ਮੰਨ ਚੁੱਕੇ ਹਨ ਕਿ ਮੇਰੇ ਖ਼ਿਲਾਫ਼ ਗਿਣੀ-ਮਿਥੀ ਸਾਜ਼ਿਸ਼ੀ ਤਰੀਕੇ ਨਾਲ ਭ੍ਰਿਸ਼ਟਾਚਾਰ ਦੇ ਲਗਾਏ ਗਏ ਇਲਜ਼ਾਮ ਅਦਾਲਤ ਵਿੱਚ ਜ਼ਮੀਨ ਸੁੰਘ ਸਕਦੇ ਹਨ। ਨਾਲ ਹੀ ਮੈਂ ਇਹ ਵੀ ਕਿਹਾ ਹੈਂ ਕਿ ਜੇਕਰ ਅਦਾਲਤ ਮੈਨੂੰ ਦੋਸ਼ੀ ਦੱਸਦੀ ਹੈਂ ਤਾਂ ਮੈਂ ਸਜਾ ਭੁਗਤਣ ਨੂੰ ਵੀ ਤਿਆਰ ਹਾਂ। ਇਸ ਕਰਕੇ ਮੇਰੀ ਸਿਆਸੀ ਵਿਰਾਸਤ ਨੂੰ ਹੜੱਪਣ ਲਈ ਆਪਣੇ ਹਾਈਕਮਾਨ ਦੇ ਹੁਕਮਾਂ ਉੱਤੇ ਸਾਰੇ ਪਾਰਟੀ ਭਗਤਾਂ ਨੇ ਪੰਥ ਤੋਂ ਪਹਿਲਾ ਪਾਰਟੀ ਨੂੰ ਚੁਣ ਕੇ ਆਪਣੇ ਆਪ ਦੇ ਸਿਆਸੀ ਭਿਖਾਰੀ ਹੋਣ ਦਾ ਪ੍ਰਮਾਣ ਦੇ ਦਿੱਤਾ ਹੈਂ।
ਜੇ ਕੇ ਵੱਲੋਂ ਖਾਲਸਾ ਪੰਥ ਦੇ ਨਾਂ ਇੱਕ ਖੁੱਲ੍ਹਾ ਪੱਤਰ ਵੀ ਲਿਖਿਆ ਗਿਆ ਹੈ ਜੋ ਇਸ ਪ੍ਰਕਾਰ ਹੈ .....
ਸਤਿਕਾਰ ਯੋਗ ਪੰਥ ਖ਼ਾਲਸਾ ਜੀ,
ਪੰਜਾਬ ਵਿੱਚ 2019 ਵਿੱਚ ਹੋਈਆਂ ਸੰਸਦੀ ਚੋਣਾਂ ਦੇ ਨਤੀਜਿਆਂ ਉੱਤੇ ਪੂਰੀ ਤਰ੍ਹਾਂ ਨਾਲ ਵਿਚਾਰ ਕਰਨ ਲਈ ਸਾਰੇ ਸਿੱਖ ਬੁੱਧੀਜੀਵੀਆਂ ਨੂੰ ਅਪੀਲ ਕਰਨ ਲਈ ਮੈਨੂੰ ਮੇਰੀ ਚੇਤਨਾ ਨੇ ਮਜਬੂਰ ਕੀਤਾ ਹੈ। ਸਾਰਿਆਂ ਅਖ਼ਬਾਰਾਂ ਵਿੱਚ ਅੱਜ ਸਿਖ਼ਰਾਂ ਦੇ ਰਾਜਨੀਤਕ ਵਿਚਾਰਕ ਅਤੇ ਪੱਤਰਕਾਰ ਇਸ ਦੇ ਨਾਲ ਸਾਹਮਣੇ ਆਏ ਹਨ ਕਿ ਸਿੱਖਾਂ ਨੇ ਆਪਣੀ ਨੁਮਾਇੰਦਾ ਪਾਰਟੀ ਦੇ ਖ਼ਿਲਾਫ਼ ਆਪਣੀ ਸ਼ਿਕਾਇਤਾਂ ਵਿਖਾਉਂਦੇ ਹੋਏ ਅਕਾਲੀ ਉਮੀਦਵਾਰਾਂ ਨੂੰ ਨਾਂ-ਪੱਖੀ ਵੋਟ ਦਿੱਤਾ ਹੈ।
ਜਦੋਂਕਿ ਇਹ ਇਸ ਸਚਾਈ ਦੇ ਬਾਵਜੂਦ ਹੈ ਕਿ ਚੋਣਾਂ ਤੋਂ ਪਹਿਲਾਂ 1984 ਦਾ ਮੁੱਦਾ ਇੱਕ ਕਾਂਗਰਸੀ ਆਗੂ ਵੱਲੋਂ ਸ਼ਤਰੁਤਾ ਪੂਰਨ ਤਰੀਕੇ ਨਾਲ ਦਿੱਤੇ ਗਏ ਬਿਆਨ ਦੇ ਕਾਰਨ ਉੱਬਲਿਆ ਹੋਇਆ ਸੀ, ਪਰ ਇਸਦੇ ਬਾਵਜੂਦ ਸਿੱਖ ਕੌਮ ਦੇ ਦਿਮਾਗ਼ ਨੂੰ ਬਦਲਣ ਵਿੱਚ ਕੋਈ ਮਦਦ ਨਹੀਂ ਮਿਲੀ। ਰਾਸ਼ਟਰੀ ਪੱਧਰ ਉੱਤੇ ਸੈਮ ਪਿਤਰੋਦਾ ਦੀ "ਹੋਇਆ ਤਾਂ ਹੋਇਆ" ਟਿੱਪਣੀ ਆਉਣ ਦੇ ਬਾਅਦ ਸਚਾਈ ਸਾਡੇ ਪੱਖ ਵਿੱਚ ਸੀ। ਇਹ ਪਹਿਲੀ ਵਾਰ ਸੀ ਕਿ ਸਿੱਖਾਂ ਦੇ ਕਤਲੇਆਮ ਦਾ ਮੁੱਦਾ ਰਾਸ਼ਟਰੀ ਪੱਧਰ ਉੱਤੇ ਰਾਜਨੀਤਕ ਬਹਿਸ ਦੇ ਕੇਂਦਰ ਵਿੱਚ ਸੀ ਅਤੇ ਆਪਣੇ ਆਪ ਪ੍ਰਧਾਨ ਮੰਤਰੀ ਮੋਦੀ ਨੇ ਇਸਨੂੰ ਅੱਤਵਾਦ ਅਤੇ ਕਤਲੇਆਮ ਦੱਸਿਆ ਸੀ।
ਸਾਨੂੰ ਇਸ ਸਚਾਈ ਨੂੰ ਕਦੇ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ ਹੈ ਕਿ ਸਾਲਾਂ ਤੱਕ ਕਾਂਗਰਸ ਅਤੇ ਮੀਡੀਆ ਵੱਡੇ ਪੈਮਾਨੇ ਉੱਤੇ ਹੋਇਆਂ ਹੱਤਿਆਵਾਂ ਨੂੰ ਦੰਗਿਆਂ ਦਾ ਰੂਪ ਬੁਲਾਉਂਦੇ ਰਹੇ ਸੀ, ਪਰ ਪਹਿਲੀ ਵਾਰ ਭਾਰਤ ਦੇ ਪ੍ਰਧਾਨ ਮੰਤਰੀ ਅਤੇ ਉਨ੍ਹਾਂ ਦੀ ਪਾਰਟੀ ਨੇ ਕਤਲੇਆਮ ਨੂੰ ਅਸਲ ਵਿੱਚ ਕਤਲੇਆਮ ਅਤੇ ਅੱਤਵਾਦ ਦੱਸਿਆ ਸੀ। ਪ੍ਰਧਾਨ ਮੰਤਰੀ ਨੇ ਪੰਜਾਬ ਵਿੱਚ ਆਪਣੀਆਂ ਸਾਰੀਆਂ ਚੋਣ ਰੈਲੀਆਂ ਵਿੱਚ ਇਨਸਾਫ਼ ਦਿਵਾਉਣ ਦਾ ਭਰੋਸਾ ਦਿੱਤਾ ਸੀ। ਹਾਲਾਂਕਿ ਉਕਤ ਸਾਰੀਆਂ ਗੱਲਾਂ ਨੇ ਅਕਾਲੀ ਦਲ ਨੂੰ ਵੋਟ ਦੇਣ ਲਈ ਸਿੱਖ ਵੋਟਰਾਂ ਦਾ ਮਨ ਨਹੀਂ ਬਦਲਿਆ। ਜਦੋਂ ਕਿ ਬੀਜੇਪੀ ਨੇ ਕਾਫ਼ੀ ਸੁਧਾਰ ਕੀਤਾ ਅਤੇ ਇਸਦੇ ਸਮਰਥਕਾਂ ਨੇ ਇਸ ਵਾਰ ਰਾਜ ਭਰ ਵਿੱਚ ਅਕਾਲੀ ਉਮੀਦਵਾਰਾਂ ਦਾ ਸਮਰਥਨ ਕੀਤਾ।
ਇੱਥੇ ਤੱਕ ਕਿ ਕਾਂਗਰਸ ਦੇ ਆਗੂ ਵੀ ਇਸਨੂੰ ਮੀਡੀਆ ਵਿੱਚ ਸਵੀਕਾਰ ਕਰ ਰਹੇ ਹਨ, ਨਾਲ ਹੀ ਰਾਸ਼ਟਰੀ ਮੀਡੀਆ ਨੇ ਵੀ ਸਮਰਥਨ ਦਾ ਕਾਰਨ ਦੱਸਿਆ ਹੈਂ, ਸਿੱਖਾਂ ਦੇ ਨਾਲ ਵੱਡੇ ਪੈਮਾਨੇ 'ਤੇ ਹੋਈ ਬੇਇਨਸਾਫ਼ੀ ਦਾ ਮੁੱਦਾ ਦੇਸ਼ ਦੇ ਹਰ ਇੱਕ ਵੋਟਰ ਤੱਕ ਅੱਪੜਿਆ ਅਤੇ ਇਸਤੋਂ ਆਪ੍ਰੇਸ਼ਨ ਬਲੂ ਸਟਾਰ ਅਤੇ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ 1980 ਦੇ ਦਹਾਕੇ ਵਿੱਚ ਕਾਂਗਰਸ ਵੱਲੋਂ ਸਿੱਖ ਕੌਮ ਦੇ ਖ਼ਿਲਾਫ਼ ਕੀਤੇ ਗਏ ਨਾ-ਪੱਖੀ ਪ੍ਰਚਾਰ ਨਾਲ ਹੋਏ ਨੁਕਸਾਨ ਨੂੰ ਘੱਟ ਕਰਨ ਵਿੱਚ ਵੀਂ ਮਦਦ ਮਿਲੀ।
ਸ਼੍ਰੀ ਨਰੇਂਦਰ ਮੋਦੀ ਨੇ ਸਿੱਖਾਂ ਲਈ ਕਈ ਹਾਂ- ਪੱਖੀ ਕੰਮ ਕੀਤੇ। ਜਿਸ ਵਿੱਚ ਭਾਰਤੀ ਦੂਤਾਵਾਸਾਂ ਵੱਲੋਂ ਵਿਦੇਸ਼ਾਂ ਵਿੱਚ ਬਣਾਈ ਗਈ ਕਾਲੀ ਸੂਚੀਆਂ ਨੂੰ ਆਪਣੇ ਪੱਧਰ ਉੱਤੇ ਸਿੱਖਾਂ ਦੇ ਨਾਮ ਖ਼ਤਮ ਕਰਨ ਦੇ ਆਦੇਸ਼ ਜਾਰੀ ਕਰਨਾ ਵੀ ਸ਼ਾਮਿਲ ਸੀ, ਜਿਨ੍ਹਾਂ ਨੇ ਉੱਥੇ ਰਾਜਨੀਤਕ ਸ਼ਰਨ ਲਈ ਸੀ। ਇਹ ਰਿਵਾਜ ਵੀ ਕਾਂਗਰਸ ਰਾਜ ਦੀ ਵਿਰਾਸਤ ਸੀ ਅਤੇ ਇਸਨੂੰ ਖ਼ਤਮ ਕਰਨ ਨਾਲ ਹਜ਼ਾਰਾਂ ਸਿੱਖਾਂ ਨੂੰ ਫ਼ਾਇਦਾ ਹੋਇਆ ਹੈਂ।
ਇਸ ਵੇਲੇ ਕੈਪਟਨ ਅਮਰਿੰਦਰ ਸਿੰਘ ਸਰਕਾਰ ਦੇ ਖ਼ਿਲਾਫ਼ ਸੱਤਾ ਵਿਰੋਧੀ ਮਾਹੌਲ ਸੀ, ਜਿਸ ਨੂੰ ਅਕਾਲੀ ਦਲ ਨੇ ਜਨਤਕ ਵੀ ਕੀਤਾ ਸੀ। ਨਾਲ ਹੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਗੁਟਕਾ ਸਾਹਿਬ ਉੱਤੇ ਸਹੁੰ ਲੈਣ ਦੇ ਮੁੱਦੇ ਨੂੰ ਵੀ ਵੱਡੇ ਪੈਮਾਨੇ ਉੱਤੇ ਪਾਰਟੀ ਨੇ ਪਰਗਟ ਕੀਤਾ ਸੀ। ਫਿਰ ਵੀ ਸਿੱਖਾਂ ਲਈ ਪੀਏਮ ਮੋਦੀ ਦੇ ਵਲੋਂ ਕੀਤੇ ਗਏ ਹਾਂ-ਪੱਖੀ ਕਾਰਜ ਅਤੇ ਅਮਰਿੰਦਰ ਸਰਕਾਰ ਦੇ ਖ਼ਿਲਾਫ਼ ਸੱਤਾ ਵਿਰੋਧੀ ਮਾਹੌਲ ਵੀ 1952 ਦੀਆਂ ਚੋਣਾਂ ਤੋਂ ਬਾਅਦ ਪਾਰਟੀ ਦੇ ਨਾਲ ਹਮੇਸ਼ਾ ਵਫ਼ਾਦਾਰ ਰਹੇ ਰਿਵਾਇਤੀ ਅਕਾਲੀ ਖੰਡਾਂ ਵਿੱਚ ਸਿੱਖ ਵੋਟਰਾਂ ਨੂੰ ਵਾਪਸ ਪਾਰਟੀ ਦੇ ਨਾਲ ਜੋੜਨ ਵਿੱਚ ਸਹਾਇਕ ਨਹੀਂ ਹੋਏ। ਅੱਠ ਸੀਟਾਂ ਉੱਤੇ ਅਕਾਲੀ ਉਮੀਦਵਾਰ ਇਸ ਵਾਰ ਬੁਰੀ ਤਰ੍ਹਾਂ ਹਾਰ ਗਏ। ਸਭ ਤੋਂ ਵੱਡਾ ਨੁਕਸਾਨ ਪੰਥਕ ਸੀਟਾਂ ਖਡੂਰ ਸਾਹਿਬ ਅਤੇ ਫ਼ਤਿਹਗੜ੍ਹ ਸਾਹਿਬ 'ਤੇ ਹੋਇਆ। ਜਿੱਥੇ ਕਾਂਗਰਸ ਨੇ ਵੱਡੀ ਜਿੱਤ ਪ੍ਰਾਪਤ ਕੀਤੀ।
ਮੈਨੂੰ ਲੱਗਦਾ ਹੈ ਕਿ ਇਹ ਸਮਾਂ ਸਿੱਖ ਬੁੱਧੀਜੀਵੀਆਂ ਦੇ ਵਿੱਚ ਚਰਚਾ ਕਰਨ ਅਤੇ ਨਤੀਜਿਆਂ ਦਾ ਠੀਕ ਵਿਸ਼ਲੇਸ਼ਣ ਕਰਨ ਅਤੇ ਅਕਾਲੀ ਪਾਰਟੀ ਦੇ ਭਵਿੱਖ ਨੂੰ ਬਚਾਉਣ ਦੇ ਉਪਰਾਲਿਆਂ ਲਈ ਸੁਝਾਉ ਦੇਣ ਦਾ ਹੈ। ਅਸੀਂ ਚੁਰਾਹੇ ਉੱਤੇ ਹਾਂ ਅਤੇ ਸਾਨੂੰ ਇੱਕ ਪ੍ਰਭਾਵੀ ਦ੍ਰਿਸ਼ਟੀਕੋਣ ਦੀ ਲੋੜ ਹੈ ਕਿ ਮੋਦੀ ਸਰਕਾਰ ਦੇ ਕੋਲ ਸਿੱਖਾਂ ਦੇ ਲੰਬਿਤ ਮੁੱਦਿਆਂ ਨੂੰ ਕਿਵੇਂ ਚੁੱਕਿਆ ਜਾਵੇ। ਅਸੀਂ ਅਜਿਹੇ ਮੌਕੇ ਪਹਿਲਾਂ ਵੀ ਪੀਏਮ ਮੋਦੀ ਦੇ ਸਿੱਖ ਭਾਈਚਾਰੇ ਦੇ ਪ੍ਰਤੀ ਪ੍ਰੇਮ ਦੇ ਬਾਵਜੂਦ ਖੋਹ ਦਿੱਤਾ ਸੀ। ਮਾਸਟਰ ਤਾਰਾ ਸਿੰਘ ਅਕਸਰ "ਮੈਂ ਮਰਾ ਪੰਥ ਜੀਵੈ" ਕਿਹਾ ਕਰਦੇ ਸਨ। ਕੀ ਇਹ ਸਮੀਕਰਨ ਹੁਣ ਉਲਟ ਗਿਆ ਹੈ ? ਸਾਨੂੰ ਆਪਣੇ ਨਿੱਜੀ ਸਬੰਧਾਂ ਤੋਂ ਉੱਤੇ ਉੱਠਕੇ ਸਿੱਖਾਂ ਦੇ ਮਾਣ ਲਈ ਇੱਕਜੁੱਟ ਹੋਣਾ ਚਾਹੀਦਾ ਹੈ।ਵਿਸ਼ਲੇਸ਼ਣ