ਚੋਣਾਂ ਸ਼ਾਂਤੀਪੂਰਵਕ ਢੰਗ ਨੇਪਰੇ ਚਾੜਣ ਲਈ 7400 ਸੁਰੱਖਿਆ ਜਵਾਨ ਤਾਇਨਾਤ
ਅੰਮ੍ਰਿਤਸਰ, 18 ਮਈ 2019: ਅੰਮ੍ਰਿਤਸਰ ਜਿਲੇ• ਵਿੱਚ ਲੋਕ ਸਭਾ ਚੋਣਾਂ 2019 ਦੌਰਾਨ 11 ਵਿਧਾਨ ਸਭਾ ਹਲਕਿਆਂ ਵਿੱਚ 517 ਸੰਵੇਦਨਸ਼ੀਨ ਅਤੇ 2 ਅਤਿ ਸੰਵੇਦਨਸ਼ੀਲ ਬੂਥਾਂ ਦੀ ਸ਼ਨਾਖਤ ਕੀਤੀ ਗਈ ਹੈ ਅਤੇ ਚੋਣਾਂ ਨੂੰ ਸ਼ਾਂਤੀ ਪੂਰਵਕ ਢੰਗ ਨਾਲ ਨੇਪਰੇ ਚਾੜਣ ਲਈ 7400 ਸੁਰੱਖਿਆ ਜਵਾਨ ਤਾਇਨਾਤ ਕੀਤੇ ਗਏ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸ੍ਰ ਸ਼ਿਵਦੁਲਾਰ ਸਿੰਘ ਢਿਲੋਂ ਜਿਲ•ਾ ਚੋਣ ਅਫਸਰ ਨੇ ਦੱਸਿਆ ਕਿ ਅੰਮ੍ਰਿਤਸਰ ਦੇ 11 ਵਿਧਾਨ ਸਭਾ ਹਲਕਿਆਂ ਦੇ ਹਰੇਕ ਹਲਕੇ ਵਿੱਚ 10 ਮਾਡਲ ਪੋਲਿੰਗ ਬੂਥ ਬਣਾਏ ਗਏ ਹਨ। ਇਨ•ਾਂ ਬੂਥਾਂ ਤੇ ਵੋਟਰਾਂ ਨੂੰ ਹਰ ਪ੍ਰਕਾਰ ਦੀ ਸਹੂਲਤ ਮੁਹੱਈਆ ਕਰਵਾਈ ਜਾਵੇਗੀ। ਉਨ•ਾਂ ਦੱਸਿਆ ਕਿ ਅਜਨਾਲਾ ਵਿੱਚ 37 ਸੰਵੇਦਨਸ਼ੀਲ ਅਤੇ 1 ਅਤਿ ਸੰਵੇਦਨਸ਼ੀਲ, ਰਾਜਾਸਾਂਸੀ ਵਿੱਚ 74 ਸੰਵੇਦਨਸ਼ੀਲ, ਮਜੀਠਾ ਵਿੱਚ 106, ਅੰਮ੍ਰਿਤਸਰ ਉਤਰੀ 42, ਅੰਮ੍ਰਿਤਸਰ ਪੱਛਮੀ 37, ਅੰਮ੍ਰਿਤਸਰ ਕੇਂਦਰੀ 12 ਅਤੇ 1 ਅਤਿ ਸੰਵੇਦਨਸ਼ੀਲ, ਅੰਮ੍ਰਿਤਸਰ ਪੂਰਬੀ ਵਿੱਚ ਸੰਵੇਦਨਸ਼ੀਲ 12, ਅੰਮ੍ਰਿਤਸਰ ਦੱਖਣੀ ਵਿੱਚ 15, ਅਟਾਰੀ ਵਿੱਚ 66, ਜੰਡਿਆਲਾ 51 ਅਤੇ ਬਾਬਾ ਬਕਾਲਾ ਵਿੱਚ 65 ਸੰਵੇਦਨਸ਼ੀਲ ਬੂਥ ਬਣਾਏ ਗਏ ਹਨ। ਜਿਲ•ਾ ਚੋਣ ਅਧਿਕਾਰੀ ਨੇ ਦੱਸਿਆ ਕਿ ਜਿਲੇ• ਦੇ ਪੋਲਿੰਗ ਬੂਥਾਂ ਲਈ ਪੋਲਿਗ ਪਾਰਟੀਆਂ ਨੂੰ ਚੋਣ ਸਮੱਗਰੀ ਦੇ ਰਵਾਨਾ ਕਰ ਦਿੱਤਾ ਗਿਆ ਹੈ। ਉਨ•ਾਂ ਨੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਚੋਣ ਡਿਊਟੀ ਪੂਰੀ ਇਮਾਨਦਾਰੀ ਤੇ ਤਨਦੇਹੀ ਨਾਲ ਨਿਭਾਉਣ ਦੀ ਅਪੀਲ ਕੀਤੀ ਅਤੇ ਕਿਹਾ ਕਿ ਚੋਣਾਂ ਨੂੰ ਨਿਰਪੱਖ ਅਤੇ ਅਜਾਦਾਨਾ ਢੰਗ ਨਾਲ ਸਿਰੇ ਚਾੜਿਆ ਜਾਵੇਗਾ। ਸ੍ਰ ਢਿਲੋ ਨੈ ਕਿਹਾ ਕਿ ਵੋਟਾਂ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਪੈਣਗੀਆਂ। ਸ੍ਰ ਢਿਲੋਂ ਨੇ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੰਮ੍ਰਿਤਸਰ ਜਿਲੇ• ਦੇ 11 ਵਿਧਾਨ ਸਭਾ ਹਲਕਿਆਂ ਵਿੱਚ 11 ਪਿੰਕ ਬੂਥ ਵੀ ਬਣਾਏ ਗਏ ਹਨ। ਇਨ•ਾਂ ਬੂਥਾਂ ਤੇ ਸਾਰਾ ਇਸਤਰੀ ਸਟਾਫ ਤਾਇਨਾਤ ਕੀਤਾ ਗਿਆ ਹੈ। ਉਨ•ਾਂ ਦੱਸਿਆ ਕਿ ਅਜਨਾਲਾ ਦੇ ਸਰਕਾਰੀ ਐਲੀਮੈਂਟਰੀ ਸਕੂਲ ਕੇਂਦਰੀ, ਰਾਜਾਸਾਂਸੀ ਹਲਕੇ ਦੇ ਐਲੀਮੈਂਟਰੀ ਸਕੂਲ ਸ੍ਰੀ ਰਾਮਤੀਰਥ, ਮਜੀਠਾ ਦੇ ਐਲੀਮੈਂਟਰੀ ਸਕੂਲ ਕਾਜੀਕੋਟ, ਜੰਡਿਆਲਾ ਦੇ ਸਰਕਾਰੀ ਸੀਨੀਅਰ ਸੈਕਡਰੀ ਸਕੂਲ ਲੜਕੀਆਂ, ਅੰਮ੍ਰਿਤਸਰ ਉਤਰੀ ਦੇ ਖਾਲਸਾ ਕਾਲਜ ਆਫ ਐਜੂਕੇਸ਼ਨ ਸੀ ਬਲਾਕ ਰਣਜੀਤ ਐਵੀਨਿਊ, ਅੰਮ੍ਰਿਤਸਰ ਪੱਛਮੀ ਦੇ ਦਸ਼ਮੇਸ਼ ਸੈਨਿਕ ਪਬਲਿਕ ਸਕੂਲ ਕਬੀਰ ਪਾਰਕ, ਅੰਮ੍ਰਿਤਸਰ ਕੇਂਦਰੀ ਦੇ ਏ:ਬੀ: ਮਾਡਲ ਸਕੂਲ ਕਿਸ਼ਨ ਕੋਟ, ਅੰਮ੍ਰਿਤਸਰ ਪੂਰਬੀ ਦੇ ਗੁਲਮੋਹਰ ਪਬਲਿਕ ਸਕੂਲ ਗੋਬਿੰਦ ਨਗਰ ਸੁਲਤਾਨਵਿੰਡ, ਅੰਮ੍ਰਿਤਸਰ ਦੱਖਣੀ ਦੇ ਅੰਮ੍ਰਿਤ ਸੀਨੀਅਰ ਸੈਕੰਡਰੀ ਸਕੂਲ ਚੌਂਕ ਚਿੜਾ, ਅਟਾਰੀ ਦੇ ਸਰਕਾਰੀ ਐਲੀਮੈਂਟਰੀ ਸਕੂਲ ਖੈਰਾਬਾਦ ਅਤੇ ਬਾਬਾ ਬਕਾਲਾ ਦੇ ਸ਼ਹੀਦ ਅਮਰਜੀਤ ਸਿੰਘ ਸਰਕਾਰੀ ਹਾਈ ਸਕੂਲ ਬਾਬਾ ਬਕਾਲਾ ਵਿਖੇ ਇਸਤਰੀ ਸਟਾਫ ਤਾਇਨਾਤ ਕੀਤਾ ਗਿਆ ਹੈ। ਇਸ ਸਟਾਫ ਵਿੱਚ ਸਾਰਾ ਪੋਲਿੰਗ ਸਟਾਫ ਅਤੇ ਸੁਰੱਖਿਆ ਲਈ ਵੀ ਇਸਤਰੀ ਸਟਾਫ ਡਿਊਟੀ ਤੇ ਹੋਵੇਗਾ। ਐਸ:ਸ੍ਰੀਵਾਸਤਵਾ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਨੇ ਦੱਸਿਆ ਕਿ ਲੋਕ ਸਭਾ ਚੋਣਾਂ ਨੂੰ ਸ਼ਾਂਤੀ ਪੂਰਵਕ ਢੰਗ ਨਾਲ ਨੇਪਰੇ ਚਾੜਣ ਲਈ ਪੁਲਿਸ ਪਾਰਟੀਆਂ ਪੂਰੀ ਮੁਸਤੈਦੀ ਨਾਲ ਸ਼ਹਿਰ ਦੇ ਅੰਦਰੂਨੀ ਅਤੇ ਬਾਹਰਲੇ ਇਲਾਕਿਆਂ ਵਿੱਚ 24 ਘੰਟੇ ਨਾਕੇ ਲਗਾ ਕੇ ਚੈਕਿੰਗ ਕਰ ਰਹੇ ਹਨ ਅਤੇ ਸ਼ੱਕੀ ਵਿਅਕਤੀਆਂ, ਵਹੀਕਲਾਂ ਦੀ ਬਾਰੀਕੀ ਨਾਲ ਚੈਕਿੰਗ ਵੀ ਕੀਤੀ ਜਾ ਰਹੀ ਹੈ। ਉਨ•ਾਂ ਦੱਸਿਆ ਕਿ ਅਮਨ ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਣ ਲਈ ਜਿਲ•ਾ ਪੁਲਿਸ ਤੋਂ ਇਲਾਵਾ ਸੀ:ਆਰ:ਪੀ:ਐਫ, ਬੀ:ਐਸ:ਐਫ, ਆਈ:ਟੀ:ਬੀ:ਪੀ ਦੀਆਂ 10 ਕੰਪਨੀਆਂ ਸਵੇਟ ਟੀਮਾਂ ਸਮੇਤ ਕੁਲ 3500 ਜਵਾਨਾਂ ਨੂੰ ਤਾਇਨਾਤ ਕੀਤਾ ਗਿਆ ਹੈ। ਸ੍ਰ ਵਿਕਰਮਜੀਤ ਸਿੰਘ ਦੁੱਗਲ ਐਸ:ਐਸ:ਪੀ ਦਿਹਾਤੀ ਨੇ ਦੱਸਿਆ ਕਿ ਲੋਕ ਸਭਾ ਚੋਣਾਂ ਦੌਰਾਨ ਦਿਹਾਤੀ ਖੇਤਰ ਵਿੱਚ 3900 ਜਵਾਨ ਤਾਇਨਾਤ ਕੀਤੇ ਗਏ ਹਨ ਜਿੰਨਾਂ ਵਿੱਚ 8 ਕੰਪਨੀਆਂ ਪੈਰਾ ਮਿਲਟਰੀ ਫੋਰਸ ਦੀਆਂ ਅਤੇ ਬਾਕੀ ਪੰਜਾਬ ਪੁਲਿਸ ਦੇ ਜਵਾਨ ਤਾਇਨਾਤ ਕੀਤੇ ਗਏ ਹਨ।