ਪਰਵਿੰਦਰ ਸਿੰਘ ਕੰਧਾਰੀ
ਫਰੀਦਕੋਟ, 21 ਮਈ 2019: ਮਈ ਨੂੰ ਲੋਕਸਭਾ ਚੋਣਾਂ ਵਿੱਚ ਫਰੀਦਕੋਟ ਜਿਲ੍ਹੇ ਦੀ ਪੈਟਰੋਲਿੰਗ ਟੀਮ ਦੇ ਇੰਚਾਰਜ ਵਜੋਂ ਡਿਊਟੀ ਦੇ ਰਹੇ ਇੰਸਪੈਕਟਰ ਨਰਿੰਦਰ ਸਿੰਘ ਨੇ ਸੀ.ਆਈ.ਸਟਾਫ਼ ਦੇ ਦਫਤਰ 'ਚ ਖੁਦ ਨੂੰ ਗੋਲੀ ਮਾਰ ਲਈ ਸੀ ਤੇ ਮੌਕੇ ਤੇ ਮੌਤ ਹੋ ਗਈ ਸੀ। ਇੰਸਪੈਕਟਰ ਨਰਿੰਦਰ ਸਿੰਘ ਸੀ.ਆਈ.ਸਟਾਫ਼ ਦੇ ਵੀ ਇੰਚਾਰਜ ਸਨ। ਇਸ ਪੂਰੇ ਮਾਮਲੇ ਤੇ ਜਾਣਕਾਰੀ ਦਿੰਦਿਆਂ ਐਸ ਐਸ ਪੀ ਰਾਜਬਚਨ ਸਿੰਘ ਨੇ ਦੱਸਿਆ ਕਿ ਇਸ ਪੂਰੇ ਮਾਮਲੇ ਵਿੱਚ ਪੀਪੀਐਸ ਸੇਵਾ ਸਿੰਘ ਮੱਲੀ ਨੇ ਡੂੰਗਾਈ ਨਾਲ ਜਾਂਚ ਕੀਤੀ ਜਾ ਰਹੀ ਹੈ, ਜਾਂਚ ਵਿੱਚ ਸਾਹਮਣੇ ਆਇਆ 18 ਮਈ ਨੂੰ 9:30 ਵਜੇ ਰਾਤ ਪੁਲਿਸ ਕੰਟਰੋਲ ਰੂਮ ਫਰੀਦਕੋਟ ਵਿਖੇ ਪਰਮਜੀਤ ਸਿੰਘ ਪੁੱਤਰ ਮੇਜਰ ਸਿੰਘ ਵਾਸੀ ਰੱਤੀਰੋੜੀ ਨਾਮ ਦੇ ਵਿਅਕਤੀ ਵੱਲੋਂ ਫੋਨ ਆਇਆ ਗੁਰਦੁਆਰਾ ਸਾਹਿਬ ਵਿਖੇ ਤਿੰਨ ਵਿਅਕਤੀ ਅਸਲੇ ਅਤੇ ਚੋਰੀ ਦੇ ਸਕੂਟਰ ਸਮੇਤ ਬੈਠੇ ਹਨ, ਜਿਸ ਤੇ ਕਾਰਵਾਈ ਕਰਦਿਆਂ ਕੰਟਰੋਲ ਰੂਮ ਤੇ ਤਾਇਨਾਤ ਡਿਊਟੀ ਅਫਸਰ ਅੰਗਰੇਜ਼ ਸਿੰਘ ਨੇ ਇਹ ਸੂਚਨਾ ਇੰਸਪੈਕਟਰ ਨਰਿੰਦਰ ਸਿੰਘ ਇੰਚਾਰਜ .ਸੀ.ਆਈ.ਸਟਾਫ ਫਰੀਦਕੋਟ ਨੂੰ ਦਿੱਤੀ ਗਈ। ਜਿਸ ਤੇ ਕਾਰਵਾਈ ਕਰਦਿਆਂ ਇੰਸਪੈਕਟਰ ਨਰਿੰਦਰ ਸਿੰਘ ਵੱਲੋਂ ਮੌਕੇ ਤੇ ਰੇਡ ਕੀਤੀ ਗਈ ਜੋ ਮੌਕੇ ਤੇ ਜਸਪਾਲ ਸਿੰਘ ਉਰਫ ਜਸ ਹਾਜਰ ਮਿਲਿਆ , ਜਿਸ ਨੂੰ ਇੰਸਪੈਕਟਰ ਨਰਿੰਦਰ ਸਿੰਘ ਵੱਲੋਂ ਤਸਦੀਕ ਲਈ ਸੀ.ਆਈ.ਸਟਾਫ਼ ਫਰੀਦਕੋਟ ਵਿਖੇ ਲਿਆਂਦਾ ਗਿਆ। ਜੋ ਰਾਤ ਸਮੇ ਜਸਪਾਲ ਸਿੰਘ ਜਸ ਉਕਤ ਵੱਲੋਂ ਹਵਾਲਾਤ ਵਿੱਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਜੋ ਇੰਸਪੈਕਟਰ ਨਰਿੰਦਰ ਸਿੰਘ ਵੱਲੋਂ ਇਸ ਦੀ ਲਾਸ਼ ਨੂੰ ਗੱਡੀ ਵਿਚ ਪਾ ਕੇ ਆਪਣੇ ਨਾਲ ਕੀਤੇ ਬਾਹਰ ਲਿਜਾਣ ਬਾਰੇ ਤਸਦੀਕ ਹੋਇਆ ਹੈ। ਉਨ੍ਹਾਂ ਵੱਲੋਂ ਇਸ ਦੀ ਲਾਸ਼ ਨੂੰ ਕਿਵੇਂ ਅਤੇ ਕਿੱਥੇ ਡਿਸਪੇਜ਼ ਕੀਤੀ ਗਈ ਹੈ, ਤਫਤੀਸ਼ ਦੌਰਾਨ ਜਾਂਚ ਕੀਤੀ ਜਾ ਰਹੀ ਹੈ।