ਨਵੀਂ ਦਿੱਲੀ, 21 ਮਈ 2019 - ਚੋਣ ਕਮਿਸ਼ਨ ਵੱਲੋਂ ਈਵੀਐੱਮ ਸਬੰਧੀ ਸ਼ਿਕਾਇਤਾਂ ਨਾਲ ਨਜਿੱਠਣ ਲਈ ਨਿਰਵਾਚਨ ਸਦਨ ਵਿਖੇ ਇੱਕ ਈਵੀਐੱਮ ਕੰਟਰੋਲ ਰੂਮ ਬਣਾਇਆ ਗਿਆ ਹੈ। ਜੋ ਕਿ ਚੋਣਾਂ ਦੇ ਨਤੀਜਿਆਂ ਦੇ ਆਉਣ ਤੱਕ 24 ਘੰਟੇ ਕਾਰਜ਼ਸੀਲ ਰਹੇਗਾ। ਇਸ ਕੰਟਰੋਲ ਰੂਮ 'ਚ ਸਟ੍ਰੌਗ ਰੂਮ ਦੇ ਮਸਲਿਆਂ, ਈਵੀਐੱਮ ਕਮਰਿਆਂ ਦੀ ਸਖ਼ਤ ਸੁਰੱਖਿਆ, ਪਾਰਟੀਆਂ ਵੱਲੋਂ ਆਪਣੇ ਏਜੰਟਾਂ ਨੂੰ ਸਟ੍ਰੌਗ ਕਮਰਿਆਂ ਕੋਲ ਰੱਖਣ ਦੀ ਆਗਿਆ, ਸੀਸੀਟੀਵੀ ਕੈਮਰਿਆਂ ਦੀ ਨਿਗਰਾਨੀ, ਈਵੀਐੱਮ ਸਬੰਧੀ ਸਾਰੀਆਂ ਗਤੀਵਿਧੀਆਂ ਅਤੇ ਈਵੀਐੱਮ ਨਾਲ ਸਬੰਧਿਤ ਗਿਣਤੀ ਦੌਰਾਨ ਸ਼ਿਕਾਇਤਾਂ ਦੱਸੀਆਂ ਜਾ ਸਕਦੀਆਂ ਹਨ। ਇਸ ਸਬੰਧੀ ਚੋਣ ਕਮਿਸ਼ਨ ਵੱਲੋਂ ਇੱਕ ਕੰਟਰੋਲ ਰੂਮ ਨੰਬਰ 011-23052123 ਵੀ ਜਾਰੀ ਕੀਤਾ ਗਿਆ ਹੈ। ਜਿਸ 'ਤੇ ਸਾਰੀਆਂ ਸ਼ਿਕਾਇਤਾਂ ਦਰਜ ਕਰਵਾਈਆਂ ਜਾ ਸਕਦੀਆਂ ਹਨ।