ਕੁੰਵਰ ਵਿਜੈ ਪ੍ਰਤਾਪ ਸਿੰਘ ਆਈ.ਜੀ ਸੰਗਠਿਤ ਅਪਰਾਧ ਨਿਯੰਤਰਣ ਯੂਨਿਟ ਵਜੋ ਤਾਇਨਾਤ
ਚੰਡੀਗੜ੍ਹ 27 ਮਈ:
ਪੰਜਾਬ ਸਰਕਾਰ ਨੇ ਇਕ ਹੁਕਮ ਜਾਰੀ ਕਰਕੇ ਰਾਜ ਦੇ ਇਕ ਆਈ.ਪੀ.ਐਸ.ਅਧਿਕਾਰੀ ਦੇ ਤਬਾਦਲੇ ਸਬੰਧੀ ਹੁਕਮ ਜਾਰੀ ਕੀਤੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਸਰਕਾਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਕੁੰਵਰ ਵਿਜੈ ਪ੍ਰਤਾਪ ਸਿੰਘ ਨੂੰ ਇੰਸਪੈਕਟਰ ਜਨਰਲ ਆਫ ਪੁਲਿਸ, ਸੰਗਠਿਤ ਅਪਰਾਧ ਕੰਟਰੋਲ ਯੂਨਿਟ (ਓ.ਸੀ.ਸੀ.ਯੂ.) ਵਜੋ ਤਾਇਨਾਤ ਕੀਤਾ ਗਿਆ ਹੈ ਅਤੇ ਨਾਲ ਹੀ ਆਈ.ਜੀ, ਕਾਊਂਟਰ ਇੰਟੈਲੀਜੈਂਸ, ਅੰਮ੍ਰਿਤਸਰ ਦਾ ਵਾਧੂ ਚਾਰਜ ਵੀ ਦਿੱਤਾ ਗਿਆ ਹੈ।
ਬਣੇ ਰਹਿਣਗੇ ਐਸ ਆਈ ਟੀ ਦੇ ਮੈਂਬਰ
ਪੰਜਾਬ ਦੇ ਇੱਕ ਆਲ੍ਹਾ ਅਫ਼ਸਰ ਨੇ ਬਾਬੂਸ਼ਾਹੀ ਨੂੰ ਦੱਸਿਆ ਕਿ ਕੁੰਵਰ ਵਿਜੇ ਪਰਤਾਪ ਪਹਿਲਾਂ ਵਾਂਗ ਹੀ ਐਸ ਆਈ ਟੀ ਦੇ ਮੈਂਬਰ ਵਜੋਂ ਕੰਮ ਕਰਨਗੇ ਕਿਓਂਕਿ ਚੋਂ ਕਮਿਸ਼ਨ ਨੇ ਵੀ ਮੈਂਬਰ ਦੇ ਤੌਰ ਤੇ ਰੋਕ ਨਹੀਂ ਸੀ ਲਾਈ .