ਮਿੱਤਰ ਸੈਨ ਸ਼ਰਮਾ
ਮਾਨਸਾ 22 ਮਈ 2019 : ਜ਼ਿਲ੍ਹਾ ਮਾਨਸਾ ਦੇ ਥਾਣਾ ਝੁਨੀਰ ਦੀ ਪੁਲਿਸ ਨੇ ਦਹੇਜ ਉਤਪੀੜ੍ਹਨ ਸਬੰਧੀ ਮਿਲੀ ਵਿਆਹੁਤਾ ਦੀ ਸ਼ਿਕਾਇਤ 'ਤੇ ਉਸ ਦੇ ਪਤੀ ਸਮੇਤ ਤਿੰਨ ਵਿਅਕਤੀਆਂ 'ਤੇ ਦਾਜ–ਦਹੇਜ ਲਈ ਤੰਗ–ਪ੍ਰੇਸ਼ਾਨ ਕਰਨ ਦੇ ਦੋਸ਼ 'ਚ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਜਾਰੀ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਪਰਮਜੀਤ ਕੌਰ ਵਾਸੀ ਪਿੰਡ ਲਖਮੀਰ ਵਾਲਾ ਦਾ ਵਿਆਹ ਉਸ ਦੇ ਮਾਪਿਆਂ ਵੱਲੋਂ 13 ਦਸੰਬਰ 2015 ਨੂੰ ਆਪਣੀ ਹੈਸੀਅਤ ਅਨੁਸਾਰ ਖ਼ਰਚ ਕਰਕੇ ਸਮੀਰ ਸਿੰਘ ਵਾਸੀ ਪਿੰਡ ਬਲਿਆਲਾ, ਜ਼ਿਲ੍ਹਾ ਫਤਹਿਬਾਦ (ਹਰਿਆਣਾ) ਨਾਲ ਕੀਤਾ ਗਿਆ ਸੀ, ਇਸ ਉਪਰੰਤ ਉਸ ਦਾ ਸਹੁਰਾ ਪਰਿਵਾਰ ਉਸ ਕੋਲੋਂ ਬੁਲਟ ਮੋਟਰਸਾਇਕਲ ਦੀ ਮੰਗ ਕਰਦਾ ਹੋਇਆ ਉਸ ਨੂੰ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਕਰਨ ਲੱਗਿਆ, ਇਸ ਸਬੰਧੀ ਪੀੜ੍ਹਤਾ ਪਰਮਜੀਤ ਕੌਰ ਵੱਲੋਂ ਕੀਤੀ ਸ਼ਿਕਾਇਤ 'ਤੇ ਸਹਾਇਕ ਥਾਣੇਦਾਰ ਕਰਮ ਸਿੰਘ ਨੇ ਉਸ ਦੇ ਪਤੀ ਸਮੀਰ ਸਿੰਘ, ਸੱਸ ਜਸਪਾਲ ਕੌਰ ਅਤੇ ਸਹੁਰਾ ਜਗਤਾਰ ਸਿੰਘ ਵਾਸੀਆਨ ਪਿੰਡ ਬਲਿਆਲਾ, ਜ਼ਿਲ੍ਹਾ ਫਤਹਿਬਾਦ (ਹਰਿਆਣਾ) ਦੇ ਖਿਲਾਫ਼ ਧਾਰਾ 498ਏ,406 ਦੇ ਤਹਿਤ ਮਾਮਲਾ ਦਰਜ ਕਰਕੇ ਉਨ੍ਹਾਂ ਦੀ ਤਲਾਸ਼ ਜਾਰੀ ਕਰ ਦਿੱਤੀ ਹੈ।