ਲੋਕੇਸ਼ ਰਿਸ਼ੀ
ਗੁਰਦਾਸਪੁਰ, 19 ਮਈ 2019 - ਸੂਬੇ ਦੇ ਪੇਂਡੂ ਵਿਕਾਸ ਅਤੇ ਸ਼ਹਿਰੀ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਆਪਣੇ ਜੱਦੀ ਸ਼ਹਿਰ ਕਾਦੀਆਂ ਦੇ ਬੂਥ ਨੰਬਰ 140 ਵਿਖੇ ਪਹੁੰਚ ਕੇ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕੀਤਾ। ਬਾਜਵਾ ਸਵੇਰੇ 9 ਵਜੇ ਕਾਦੀਆਂ ਸਥਿਤ ਬਿਜਲੀ ਘਰ ਵੇਖੇ ਬਣੇ ਪੋਲਿੰਗ ਬੂਥ ਵਿਖੇ ਪਹੁੰਚੇ ਅਤੇ ਆਮ ਨਾਗਰਿਕਾਂ ਵਾਂਗ ਲਾਈਨ 'ਚ ਲੱਗ ਕੇ ਆਪਣੀ ਵਾਰੀ ਮੁਤਾਬਿਕ ਆਪਣੀ ਵੋਟ ਪੋਲ ਕੀਤੀ।
ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਕੈਪਟਨ ਸਰਕਾਰ ਦੀਆਂ ਨੀਤੀਆਂ ਤੋਂ ਖ਼ੁਸ਼ ਹਨ ਅਤੇ ਇਹਨਾਂ ਚੋਣਾਂ ਵਿੱਚ ਕਾਂਗਰਸ ਪਾਰਟੀ ਪੰਜਾਬ ਦੀਆਂ 13 ਦੀਆਂ 13 ਸੀਟਾਂ ਤੇ ਜਿੱਤ ਦਾ ਪਰਚਮ ਲਹਿਰਾਏਗੀ।
ਇੱਥੇ ਦੱਸਦੇ ਚੱਲੀਏ ਕਿ ਪੂਰੇ ਪੰਜਾਬ ਵਾਂਗ ਲੋਕ-ਸਭਾ ਹਲਕਾ ਗੁਰਦਾਸਪੁਰ ਵਿਖੇ ਵੋਟਾਂ ਪਾਉਣ ਦਾ ਕੰਮ ਸੁਚਾਰੂ ਰੂਪ ਨਾਲ ਚੱਲ ਰਿਹਾ ਹੈ ਅਤੇ ਸਵੇਰੇ 9 ਵਜੇ ਤੱਕ ਦੀ ਕੁੱਲ ਪੋਲਿੰਗ 9.94 ਫ਼ੀਸਦੀ ਰਹੀ।