ਚੰਡੀਗੜ੍ਹ, 23 ਮਈ 2019 - ਪੰਜਾਬ ਦੀਆਂ 13 ਸੀਟਾਂ 'ਤੇ ਤਸਵੀਰ ਤਕਰੀਬਨ ਸਾਫ ਹੈ। ਸੂਬੇ ਦੀਆਂ 13 ਵਿੱਚੋਂ ਅੱਠ ਸੀਟਾਂ ਕਾਂਗਰਸ, ਚਾਰ ਸ਼੍ਰੋਮਣੀ ਅਕਾਲੀ ਦਲ ਭਾਜਪਾ ਗਠਜੋੜ ਅਤੇ ਇੱਕ ਆਮ ਆਦਮੀ ਪਾਰਟੀ ਦੇ ਹਿੱਸੇ ਆਈ ਹੈ।
ਅੰਮ੍ਰਿਤਸਰ ਤੋਂ ਗੁਰਜੀਤ ਸਿੰਘ ਔਜਲਾ (4,45,032 ਵੋਟਾਂ) ਨੇ ਹਰਦੀਪ ਸਿੰਘ ਪੁਰੀ (3,45,406 ਵੋਟਾਂ) ਨੂੰ 99,626 ਵੋਟਾਂ ਨਾਲ ਹਰਾਇਆ।
ਅਨੰਦਪੁਰ ਸਾਹਿਬ ਤੋਂ ਮਨੀਸ਼ ਤਿਵਾੜੀ (4,28,045 ਵੋਟਾਂ) ਨੇ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ (3,81,161 ਵੋਟਾਂ) ਨੂੰ 46,884 ਵੋਟਾਂ ਨਾਲ ਹਰਾਇਆ।
ਬਠਿੰਡਾ ਤੋਂ ਹਰਸਿਮਰਤ ਕੌਰ ਬਾਦਲ (4,92,824 ਵੋਟਾਂ) ਨੇ ਅਮਰਿੰਦਰ ਸਿੰਘ ਰਾਜਾ ਵੜਿੰਗ (4,71,052 ਵੋਟਾਂ) ਨੂੰ 21,772 ਵੋਟਾਂ ਨਾਲ ਹਰਾਇਆ।
ਫ਼ਰੀਦਕੋਟ ਤੋਂ ਮੁਹੰਮਦ ਸਦੀਕ (4,17,936 ਵੋਟਾਂ) ਨਾਲ ਗੁਲਜ਼ਾਰ ਸਿੰਘ ਰਣੀਕੇ (3,34,674 ਵੋਟਾਂ) ਤੋਂ 83,262 ਵੋਟਾਂ ਨਾਲ ਅੱਗੇ ਚੱਲ ਰਹੇ ਹਨ।
ਫ਼ਤਹਿਗੜ੍ਹ ਸਾਹਿਬ ਤੋਂ ਕਾਂਗਰਸ ਦੇ ਅਮਰ ਸਿੰਘ (4,10,723 ਵੋਟਾਂ) ਨਾਲ ਅਕਾਲੀ ਦਲ ਦੇ ਦਰਬਾਰਾ ਸਿੰਘ ਗੁਰੂ (3,16,999 ਵੋਟਾਂ) ਤੋਂ 93,724 ਵੋਟਾਂ ਨਾਲ ਜਿੱਤੇ।
ਫ਼ਿਰੋਜ਼ਪੁਰ ਤੋਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ (6,33,427 ਵੋਟਾਂ) ਨਾਲ ਕਾਂਗਰਸ ਦੇ ਸ਼ੇਰ ਸਿੰਘ ਘੁਬਾਇਆ (4,34,577 ਵੋਟਾਂ) ਤੋਂ 1,98,850 ਵੋਟਾਂ ਨਾਲ ਜੇਤੂ।
ਗੁਰਦਾਸਪੁਰ ਤੋਂ ਕਾਂਗਰਸ ਦੇ ਸੁਨੀਲ ਕੁਮਾਰ ਜਾਖੜ (4,76,260 ਵੋਟਾਂ) ਨੂੰ ਅਕਾਲੀ ਭਾਜਪਾ ਦੇ ਉਮੀਦਵਾਰ ਸੰਨੀ ਦਿਓਲ (5,58,719 ਵੋਟਾਂ) ਨੇ 82,459 ਵੋਟਾਂ ਨਾਲ ਹਰਾਇਆ।
ਹੁਸ਼ਿਆਰਪੁਰ ਤੋਂ ਅਕਾਲੀ ਭਾਜਪਾ ਉਮੀਦਵਾਰ ਸੋਮ ਪ੍ਰਕਾਸ਼ (4,21,320 ਵੋਟਾਂ) ਨੇ ਕਾਂਗਰਸ ਦੇ ਡਾ. ਰਾਜ ਕੁਮਾਰ ਚੱਬੇਵਾਲ (3,72,790 ਵੋਟਾਂ) ਨੂੰ 48,530 ਵੋਟਾਂ ਨਾਲ ਹਰਾਇਆ।
ਜਲੰਧਰ ਤੋਂ ਕਾਂਗਰਸ ਦੇ ਉਮੀਦਵਾਰ ਸੰਤੋਖ ਚੌਧਰੀ (3,85,712 ਵੋਟਾਂ) ਨੇ ਅਕਾਲੀ ਦਲ ਦੇ ਚਰਨਜੀਤ ਅਟਵਾਲ (3,66,221 ਵੋਟਾਂ) ਨੂੰ 19,491 ਵੋਟਾਂ ਨਾਲ ਹਰਾਇਆ।
ਖਡੂਰ ਸਾਹਿਬ ਤੋਂ ਕਾਂਗਰਸ ਦੇ ਜਸਬੀਰ ਸਿੰਘ ਗਿੱਲ ਡਿੰਪਾ (4,59,710 ਵੋਟਾਂ) ਅਕਾਲੀ ਦਲ ਦੀ ਉਮਦੀਵਾਰ ਜਗੀਰ ਕੌਰ (3,19,137 ਵੋਟਾਂ) ਕੋਲੋਂ 1,40,573 ਵੋਟਾਂ ਨਾਲ ਜਿੱਤੇ।
ਲੁਧਿਆਣਾ ਤੋਂ ਕਾਂਗਰਸ ਦੇ ਰਵਨੀਤ ਸਿੰਘ ਬਿੱਟੂ (3,83,795 ਵੋਟਾਂ) ਨੇ ਅਕਾਲੀ ਦਲ ਦੇ ਮਹੇਸ਼ ਇੰਦਰ ਗਰੇਵਾਲ (2,99,435 ਵੋਟਾਂ) ਅਤੇ ਲੋਕ ਇਨਸਾਫ਼ ਪਾਰਟੀ ਦੇ ਸਿਮਰਜੀਤ ਸਿੰਘ ਬੈਂਸ (3,07,423 ਵੋਟਾਂ) ਨੂੰ 76,372 ਵੋਟਾਂ ਨਾਲ ਹਰਾਇਆ।
ਪਟਿਆਲਾ ਤੋਂ ਪੰਜਾਬ ਦੇ ਮੁੱਖ ਮੰਤਰੀ ਦੀ ਪਤਨੀ ਪ੍ਰਨੀਤ ਕੌਰ (5,32,027 ਵੋਟਾਂ) ਨੇ ਅਕਾਲੀ ਦਲ ਦੇ ਸੁਰਜੀਤ ਸਿੰਘ ਰੱਖੜਾ (3,69,309 ਵੋਟਾਂ) ਅਤੇ ਧਰਮਵੀਰ ਗਾਂਧੀ ਨੂੰ 1,62,718 ਵੋਟਾਂ ਨਾਲ ਹਰਾਇਆ।
ਸੰਗਰੂਰ ਤੋਂ ਕਾਂਗਰਸ ਦੇ ਕੇਵਲ ਸਿੰਘ ਢਿੱਲੋਂ (3,02,559 ਵੋਟਾਂ) ਅਤੇ ਅਕਾਲੀ ਦਲ ਦੇ ਪਰਮਿੰਦਰ ਸਿੰਘ ਢੀਂਡਸਾ (2,62,622 ਵੋਟਾਂ) ਆਮ ਆਦਮੀ ਪਾਰਟੀ ਦੇ ਭਗਵੰਤ ਮਾਨ (4,12,201 ਵੋਟਾਂ) ਨਾਲੋਂ 1,09,642 ਵੋਟਾਂ ਨਾਲ ਪਿੱਛੇ ਚੱਲ ਰਹੇ ਹਨ।