ਅੰਬਾਲਾ, 02 ਨਵੰਬਰ 2019 - ਹਰਿਆਣਾ ਜ਼ੇਲ੍ਹ ਵਿਭਾਗ ਵਿੱਚ ਬਾਬਾ ਨਾਨਕ ਜੀ ਦੇ 550ਵੇਂ ਪ੍ਰਕਾਸ਼ ਉਤਸਵ ਮਨਾਉਣ ਜਾ ਰਿਹਾ ਹੈ। ਹਰਿਆਣੇ ਦੀਆਂ ਸਾਰੀਆਂ ਜ਼ੇਲ੍ਹਾ ਵਿੱਚ ਬਾਬਾ ਨਾਨਕ ਜੀ ਦਾ ਸ਼ਾਂਤੀ ਅਤੇ ਪਿਆਰ ਦਾ ਪੈਗਾਮ ਪਹੁੰਚਾਉਣ ਲਈ ਪੰਡਿਤਰਾਓ ਧਰੇਨਵਰ ਨੂੰ ਇਜਾਜਤ ਦਿੱਤੀ ਗਈ ਹੈ। ਜਿਸਦੇ ਤਹਿਤ ਪੰਡਿਤਰਾਓ ਧਰੇਨਵਰ ਹਰਿਆਣੇ ਦੀਆਂ ਕੁੱਲ 19 ਜ਼ੇਲ੍ਹਾ ਵਿੱਚ ਜਾ ਕੇ ਬਾਬਾ ਨਾਨਕ ਵੀ ਦਾ ਸ਼ਾਂਤੀ ਅਤੇ ਪਿਆਰ ਦਾ ਪੈਗਾਮ ਪਹੁੰਚਾਉਣ ਦਾ ਪਵਿੱਤਰ ਕੰਮ ਕਰਨਗੇ। ਇਸ ਸਿਲਸਿਲੇ ਵਿੱਚ ਪੰਡਿਤਰਾਓ ਨੇ ਅੰਬਾਲੇ ਦੀਆਂ ਜ਼ੇਲ੍ਹਾਂ ਵਿੱਚ ਪਹੁੰਚ ਕੇ ਬਾਬਾ ਨਾਨਕ ਜੀ ਦਾ ਸ਼ਾਂਤੀ ਅਤੇ ਪਿਆਰ ਦਾ ਪੈਗਾਮ ਫੈਲਾਇਆ।
ਸ਼੍ਰੀ ਜਪੁਜੀ ਸਾਹਿਬ ਨੂੰ ਕੰਨੜ ਭਾਸ਼ਾ ਵਿੱਚ ਅਨੁਵਾਦ ਕਰਨ ਵਾਲੇ ਪੰਡਿਤਰਾਓ ਧਰੇਨਵਰ ਯਮੁਨਾ ਨਗਰ ਸੁਧਾਰਘਰ ਤੋਂ ਸ਼ੁਰੂ ਕਰਕੇ ਅੰਬਾਲਾ, ਕੁਰਕਸ਼ੇਤਰ, ਕਰਨਾਲ, ਪਾਨੀਪਤ, ਸੋਨੀਪਤ, ਰੋਹਤਕ, ਜੀਂਦ, ਹਿਸਾਰ ਅਤੇ ਸਿਰਸਾ ਸੁਧਾਰਘਰਾਂ ਵਿੱਚ ਬਾਬਾ ਨਾਨਕ ਜੀ ਦਾ ਸ਼ਾਂਤੀ ਅਤੇ ਪਿਆਰ ਦਾ ਪੈਗਾਮ ਪਹੁੰਚਾਉਣਗੇ।
ਇਸ ਪਵਿੱਤਰ ਕੰਮ ਬਾਰੇ ਖੁਸ਼ੀ ਜਾਹਿਰ ਕਰਦੇ ਹੋਏ ਪੰਡਿਤਰਾਓ ਧਰੇਨਵਰ ਹਰਿਆਣਾ ਦੇ ਡੀ.ਜੀ.ਪੀ. ਅਤੇ ਡੀ.ਜੀ. ਹਰਿਆਣਾ ਜ਼ੇਲ੍ਹਾਂ ਦੇ ਮੁਖਿਆ ਸੈਲਵੀਰਾਜ ਆਈ.ਪੀ.ਐਸ. ਨੂੰ ਧੰਨਵਾਦ ਕਰਦੇ ਹੋਏ ਕਿਹਾ ਕਿ ਹਰਿਆਣਾ ਪੁਲਿਸ ਦੀ ਤਰ੍ਹਾਂ ਭਾਰਤ ਦੇ ਹੋਰਨਾਂ ਰਾਜਾਂ ਦੀ ਪੁਲਿਸ ਨੂੰ ਵੀ ਆਪਣੇ ਆਪਣੇ ਸੁਧਾਰਘਰਾਂ ਵਿੱਚ ਬਾਬਾ ਨਾਨਕ ਜੀ ਦਾ ਸ਼ਾਂਤੀ ਅਤੇ ਪਿਆਰ ਦਾ ਸੰਦੇਸ਼ ਪਹੁੰਚਾਉਣ ਦਾ ਪਵਿੱਤਰ ਕੰਮ ਕਰਨਾ ਚਾਹੀਦਾ ਹੈ।