- ਮਾਨਸਾ ਨਗਰ ਕੌਂਸਲ ਵਿੱਚ ਵਿਰੋਧੀ ਪਾਰਟੀ ਬਣ ਕੇ ਉੱਭਰੀ ਆਪ
ਮਾਨਸਾ, 17 ਫਰਵਰੀ 2021 - ਐਮ.ਐਲ.ਏ. ਬੁਢਲਾਡਾ ਬੁੱਧ ਰਾਮ ਅਤੇ ਜਿਲ੍ਹਾ ਪ੍ਰਧਾਨ ਚਰਨਜੀਤ ਅੱਕਾਂਵਾਲੀ, ਜਿਲ੍ਹਾ ਸਕੱਤਰ ਗੁਰਪ੍ਰੀਤ ਸਿੰਘ ਭੁੱਚਰ ਨੇ ਮਾਨਸਾ ਜਿਲ੍ਹੇ ਦੀਆਂ ਵੱਖ-ਵੱਖ ਨਗਰ ਪੰਚਾਇਤਾਂ ਅਤੇ ਮਾਨਸਾ, ਬੁਢਲਾਡਾ ਦੀ ਨਗਰ ਕੌਂਸਲ ਦੀਆਂ ਵੋਟਾਂ ਵਿੱਚ ਵੋਟਰਾਂ ਵੱਲੋਂ ਆਮ ਆਦਮੀ ਪਾਰਟੀ ਨੂੰ ਪਾਈਆਂ ਵੋਟਾਂ ਲਈ ਧੰਨਵਾਦ ਕੀਤਾ।
ਆਗੂਆਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਇਮਾਨਦਾਰੀ ਨਾਲ ਬਿਨਾਂ ਪੈਸੇ, ਸ਼ਰਾਬ ਵੰਡੇ ਜਾਂ ਕੋਈ ਲਾਲਚ ਦਿੱਤੇ ਕੇਜਰੀਵਾਲ ਸਾਹਿਬ ਦੀ ਸੋਚ ਅਤੇ ਵਿਚਾਰਧਾਰਾ ਲਈ ਵੋਟਾਂ ਮੰਗੀਆਂ ਸਨ। ਸੱਤਾ ਧਿਰ ਪਾਰਟੀ ਵੱਲੋਂ ਭਾਵੇਂ ਹਰ ਹੱਥ ਕੰਢੇ ਅਪਣਾਕੇ ਲੋਕਤੰਤਰ ਦਾ ਘਾਣ ਕੀਤਾ ਗਿਆ, ਪਰ ਫਿਰ ਵੀ ਜਿਲ੍ਹੇ ਦੇ ਸੂਝਵਾਨ ਵੋਟਰਾਂ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਅਤੇ ਪਾਰਟੀ ਦੇ ਸਮਰਥਨ ਵਾਲੇ ਅਜ਼ਾਦ ਉਮੀਦਵਾਰਾਂ ਨੂੰ ਜਿਤਾ ਕੇ ਦੱਸ ਦਿੱਤਾ ਹੈ ਕਿ ਧੱਕੇ, ਪੈਸੇ ਅਤੇ ਲਾਲਚ ਦੇ ਬਾਵਜੂਦ ਲੋਕ ਆਮ ਆਦਮੀ ਪਾਰਟੀ ਨਾਲ ਖੜ੍ਹੇ ਹਨ।
ਜ਼ਿਲ੍ਹਾ ਮੀਡੀਆ ਇੰਚਾਰਜ ਗੁਰਪ੍ਰੀਤ ਬਣਾਂਵਾਲੀ ਨੇ ਦੱਸਿਆ ਕਿ ਮਾਨਸਾ ਦੇ ਵਾਰਡ ਨੰਬਰ 4 ਵਿੱਚੋਂ ਦਵਿੰਦਰ (ਬਿੰਦਰ), 25 ਵਿੱਚੋਂ ਰਾਣੀ ਕੌਰ ਅਤੇ 26 ਵਿੱਚੋਂ ਕ੍ਰਿਸ਼ਨ ਸਿੰਘ ਵੱਡੀ ਲੀਡ ਨਾਲ ਜਿੱਤ ਪ੍ਰਾਪਤ ਕੀਤੀ ਹੈ। ਇਸੇ ਤਰ੍ਹਾਂ ਬੁਢਲਾਡਾ ਤੋਂ ਵਾਰਡ ਨੰਬਰ 18 ਤੋਂ ਸੁਖਦੀਪ ਸਿੰਘ ਨੇ ਵੀ ਜਿੱਤ ਪ੍ਰਾਪਤ ਕੀਤੀ ਹੈ ਅਤੇ ਪਾਰਟੀ ਵੱਲੋਂ ਸਮਰਥਨ ਪ੍ਰਾਪਤ ਬਹੁਤ ਸਾਰੇ ਉਮੀਦਵਾਰ ਬੁਢਲਾਡਾ, ਬੋਹਾ ਅਤੇ ਮਾਨਸਾ ਤੋਂ ਐਮ.ਸੀ. ਬਣੇ ਹਨ। ਪਾਰਟੀ ਆਗੂਆਂ ਸਮੁੱਚੇ ਵੋਟਰਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਪਾਰਟੀ ਉਨਾਂ ਦੀਆਂ ਭਾਵਨਾਵਾਂ ਤੇ ਖਰੀ ਉਤਰੇਗੀ। ਇਸ ਮੌਕੇ ਮਾਨਸਾ ਵਿੱਚ ਤਿੰਨੇ ਜੇਤੂ ਉਮੀਦਵਾਰਾਂ ਨੇ ਸ਼ਹਿਰ ਵਿੱਚ ਦੀ ਰੋਡ ਸੋਅ ਕਰਕੇ ਮਾਨਸਾ ਵਾਸੀਆਂ ਅਤੇ ਵਾਰਡ ਵਾਸੀ ਵੋਟਰਾਂ ਦਾ ਧੰਨਵਾਦ ਕੀਤਾ।
ਇਸ ਮੌਕੇ ਪਾਰਟੀ ਉਮੀਦਵਾਰ ਦਵਿੰਦਰ ਸਿੰਘ (ਬਿੰਦਰ), ਕ੍ਰਿਸ਼ਨ ਸਿੰਘ, ਰਾਣੀ ਕੌਰ, ਡਾ. ਵਿਜੈ ਸਿੰਗਲਾ, ਸੁਖਵਿੰਦਰ ਖੋਖਰ, ਸਿੰਗਾਰਾ ਖਾਨ, ਰਮੇਸ਼ ਖਿਆਲਾ, ਰਮਨ ਜਵਾਹਰਕੇ ਅਤੇ ਹੋਰ ਬਹੁਤ ਸਾਰੇ ਜਿਲ੍ਹਾ ਆਗੂ ਸਾਹਿਬਾਨ ਜੇਤੂ ਮਾਰਚ ਵਿੱਚ ਸ਼ਾਮਲ ਸਨ ਤਿੰਨੇ ਉਮੀਦਵਾਰਾਂ ਨੇ ਜਿੱਤਣ ਤੋਂ ਬਾਅਦ ਬਾਬਾ ਭਾਈ ਗੁਰਦਾਸ ਦੇ ਮੱਥਾ ਟੇਕ ਅਸ਼ੀਰਵਾਦ ਪ੍ਰਾਪਤ ਕੀਤਾ।