ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ/ ਕਪੂਰਥਲਾ 17 ਫਰਵਰੀ 2021 -ਪਹਿਲੀ ਵਾਰ ਬਣੇਂ ਨਗਰ ਨਿਗਮ ਕਪੂਰਥਲਾ ਦੇ ਐਲਾਨੇ ਗਏ ਨਤੀਜਿਆਂ ਵਿਚੋਂ 50 ਵਾਰਡਾਂ ਤੋਂ 45 ਵਾਰਡਾਂ ਤੇ ਕਾਂਗਰਸ ਉਮੀਦਵਾਰਾਂ ਨੇ ਜੇਤੂ ਰਹਿ ਕੇ ਨਗਰ ਨਿਗਮ 'ਤੇ ਕਬਜ਼ਾ ਕਰ ਲਿਆ,ਚੋਣ ਵਿਚ ਅਕਾਲੀ ਦਲ ਦੇ 3, ਆਜ਼ਾਦ ਉਮੀਦਵਾਰ 2, ਜੇਤੂ ਰਹੇ ਜਦਕਿ ਭਾਜਪਾ ਤੇ ਆਪ ਆਦਮੀ ਪਾਰਟੀ ਦਾ ਇਸ ਚੋਣ ਵਿਚ ਸਫ਼ਾਇਆ ਹੋ ਗਿਆ।
ਜਦਕਿ ਵਾਰਡ ਨੰਬਰ 21 ਤੋਂ ਦੋਵਾਂ ਉਮੀਦਵਾਰਾਂ ਦੀਆਂ ਵੋਟਾਂ ਬਰਾਬਰ ਰਹਿਣ ਕਾਰਨ ਜਿੱਤ-ਹਾਰ ਦਾ ਫ਼ੈਸਲਾ ਟਾਸ ਰਾਹੀਂ ਕੀਤਾ ਗਿਆ ਜਿਸ ਵਿਚ ਕਾਂਗਰਸ ਉਮੀਦਵਾ ਜੀਨਤ ਜੇਤੂ ਰਹੀ। ਵਾਰਡ 12 ਤੋਂ ਮਨੋਜ ਕੁਮਾਰ ਕਾਂਗਰਸ, ਵਾਰਡ 13 ਤੋਂ ਪ੍ਰਿਤਪਾਲ ਕੌਰ ਕਾਂਗਰਸ, ਵਾਰਡ 14 ਤੋਂ ਵਿਕਾਸ ਸ਼ਰਮਾ ਕਾਂਗਰਸ, ਵਾਰਡ 15 ਤੋਂ ਅਮਨਦੀਪ ਕੌਰ ਕਾਂਗਰਸ, ਵਾਰਡ 16 ਤੋਂ ਪ੍ਰਦੀਪ ਸਿੰਘ ਅਕਾਲੀ ਦਲ, ਵਾਰਡ 17 ਤੋਂ ਊਸ਼ਾ ਅਰੋੜਾ ਕਾਂਗਰਸ, ਵਾਰਡ 18 ਤੋਂ ਹਰਜੀਤ ਸਿੰਘ ਕਾਂਗਰਸ, ਵਾਰਡ 19 ਤੋਂ ਵਿਮਲਾ ਦੇਵੀ ਕਾਂਗਰਸ, ਵਾਰਡ 20 ਤੋਂ ਸੰਦੀਪ ਸਿੰਘ ਕਾਂਗਰਸ, ਵਾਰਡ 42 ਕਮਲਜੀਤ ਸਿੰਘ ਕਾਂਗਰਸ, ਵਾਰਡ 43 ਰੇਨੂੰ ਭੰਡਾਰੀ ਕਾਂਗਰਸ, ਵਾਰਡ 44 ਹਰਸਿਮਰਨਜੀਤ ਸਿੰਘ ਕਾਂਗਰਸ, ਵਾਰਡ 45 ਤੋਂ ਸ਼ਮ੍ਹਾ ਕਾਂਗਰਸ, ਵਾਰਡ 46 ਮਨਜੀਤ ਸਿੰਘ ਕਾਂਗਰਸ, ਵਾਰਡ 47 ਗੁਰਸ਼ਰਨ ਕੌਰ ਕਾਂਗਰਸ, ਵਾਰਡ 48 ਹਰੀਸ਼ ਕੁਮਾਰ ਅਕਾਲੀ ਦਲ, ਵਾਰਡ 49 ਤੋਂ ਮਨਜੀਤ ਕੌਰ ਕਾਂਗਰਸ, ਵਾਰਡ 50 ਤੋਂ ਦੇਸ਼ ਬੰਦੂ ਕਾਂਗਰਸ ਜੇਤੂ ਰਹੇ, ਵਾਰਡ 22 ਤੋਂ ਬਲਜੀਤ ਸਿੰਘ ਕਾਂਗਰਸ, ਵਾਰਡ 25 ਤੋਂ ਸਵਿਤਾ ਚੌਧਰੀ ਕਾਂਗਰਸ, ਵਾਰਡ 31 ਤੋਂ ਸਰਿਤਾ ਕਾਂਗਰਸ ਜੇਤੂ ਰਹੇ, ਵਾਰਡ 29 ਤੋਂ ਕੁਸਮ ਕਾਂਗਰਸ, ਵਾਰਡ 28 ਅਸ਼ੋਕ ਕੁਮਾਰ ਭਗਤ ਅਕਾਲੀ ਦਲ, ਵਾਰਡ 23 ਸਵਿਤਾ ਗੁਪਤਾ ਕਾਂਗਰਸ, ਵਾਰਡ 27 ਤੋਂ ਨਰਿੰਦਰ ਕੌਰ ਕਾਂਗਰਸ, ਵਾਰਡ 30 ਤੋਂ ਕਰਨ ਮਹਾਜਨ ਕਾਂਗਰਸ ਤੇ ਵਾਰਡ 26 ਤੋਂ ਕਾਂਗਰਸ ਉਮੀਦਵਾਰ ਗਰੀਸ ਕੁਮਾਰ ਭਸੀਨ, ਵਾਰਡ 40 ਤੋਂ ਠਾਕਰ ਦਾਸ ਕਾਂਗਰਸ, ਵਾਰਡ 41 ਤੋਂ ਕੁਲਬੀਰ ਕੌਰ ਕਾਂਗਰਸ, ਵਾਰਡ 24 ਤੋਂ ਹਰਜੀਤ ਕੌਰ ਕਾਂਗਰਸ, ਵਾਰਡ 11 ਤੋਂ ਨਰਜੀਤ ਕੌਰ ਕਾਂਗਰਸ ਜੇਤੂ ਰਹੇ।