ਚੌਧਰੀ ਮਨਸੂਰ ਘਨੋਕੇ
ਕਾਦੀਆਂ 17 ਫ਼ਰਵਰੀ 2021 - ਕਾਂਗਰਸ ਦੀ ਧੱਕੇਸ਼ਾਹੀ ਅਤੇ ਮਾਹਲ ਪਰਿਵਾਰ ਤੇ ਪਰਚੇ ਕੀਤੇ ਜਾਣ ਦੇ ਬਾਵਜੂਦ ਅਕਾਲੀਆਂ ਨੂੰ ਸ਼ਾਨਦਾਰ ਜਿਤ ਤੋਂ ਰੋਕ ਨਹੀਂ ਸਕੀ। ਇੱਹ ਗੱਲ ਅਕਾਲੀ ਦਲ (ਬਾਦਲ) ਦੇ ਨੇਤਾ ਸਰਬਜੀਤ ਸਿੰਘ ਮਾਹਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੀਆਂ ਕਹੀ। ਉਨ੍ਹਾਂ ਕਿਹਾ ਕਿ ਅਕਾਲੀ ਦਲ (ਬਾਦਲ) ਨੇ 7 ਸੀਟਾਂ ਜਿਤਿਆਂ ਹਨ ਜਦਕਿ ਉਨ੍ਹਾਂ ਦੀ ਪਾਰਟੀ ਤੋਂ ਸਮਰਥਨ ਪ੍ਰਾਪਤ ਇੱਕ ਅਜ਼ਾਦ ਉਮੀਦਵਾਰ ਚੋਣ ਜਿਤਕੇ ਅਕਾਲੀ ਦਲ (ਬਾਦਲ) ਦੀ ਝੋਲੀ ਚ 8 ਸੀਟਾਂ ਪਈਆਂ ਹਨ।
ਅਕਾਲੀ ਦਲ (ਬਾਦਲ) ਦੇ ਸੀਨਿਅਰ ਆਗੂ ਅਤੇ ਐਸ ਜੀ ਪੀ ਸੀ ਗੁਰਿੰਦਰਪਾਲ ਸਿੰਘ ਗੋਰਾ ਨੇ ਕਿਹਾ ਹੈ ਕਿ ਹਲਕਾ ਵਿਧਾਇਕ ਫ਼ਤਿਹਜੰਗ ਸਿੰਘ ਨੇ ਭਾਰੀ ਗਿਣਤੀ ਚ ਜਾਲੀ ਵੋਟਾਂ ਪਵਾਇਆਂ ਪਰ ਫ਼ਿਰ ਵੀ ਉਹ ਅਕਾਲੀ ਦਲ (ਬਾਦਲ) ਨੂੰ ਹਰਾ ਨਹੀਂ ਸਕੇ। ਅਕਾਲੀ ਦਲ (ਬਾਦਲ) ਦੇ ਸੀਨਿਅਰ ਆਗੂ ਮਲਕੀਅਤ ਸਿੰਘ ਸਰਪੰਚ ਨਾਥਪੁਰ ਨੇ ਅਕਾਲੀ ਦਲ (ਬਾਦਲ) ਦੀ ਸ਼ਾਨਦਾਰ ਜਿੱਤ ਤੇ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ ਹੈ।
ਉਨ੍ਹਾਂ ਕਿਹਾ ਹੈ ਕਿ ਇੱਹ ਜਿਤ ਪੰਜਾਬ ਦੇ ਲੋਕਾਂ ਅਤੇ ਕਿਸਾਨਾਂ ਦੀ ਜਿੱਤ ਹੈ। ਜੇ ਕਾਂਗਰਸ ਧੱਕੇਸ਼ਾਹੀ ਨਾ ਕਰਦੀ ਤਾਂ ਅਸੀਂ ਬਾਕੀ ਦੀ ਸੀਟਾਂ ਆਸਾਨੀ ਨਾਲ ਜਿੱਤ ਸਕਦੇ ਸਨ। ਉਨ੍ਹਾਂ ਕਿਹਾ ਕਿ ਸਾਡੇ ਕੁੱਝ ਉਮੀਦਵਾਰ ਬਹੁਤ ਘੱਟ ਵੋਟਾਂ ਨਾਲ ਕਾਂਗਰਸ ਪਾਰਟੀ ਤੋਂ ਹਾਰੇ ਹਨ। ਉਨ੍ਹਾਂ ਕਿਹਾ ਕਿ ਸਰਕਾਰੀ ਮਸ਼ੀਨਰੀ ਅਤੇ ਪੁਲੀਸ ਦੇ ਸਹਿਯੋਗ ਦੇ ਬਾਵਜੂਦ ਕਾਂਗਰਸ ਦੀ ਸ਼ਰਮਨਾਕ ਹੋਣਾ ਬੇਇਜ਼ਤੀ ਦੀ ਗੱਲ ਹੈ। ਅਕਾਲੀ ਸਮਰਥਕਾਂ ਨੇ ਹਲਕਾ ਵਿਧਾਇਕ ਫ਼ਤਿਹਜੰਗ ਸਿੰਘ ਬਾਜਵਾ ਤੋਂ ਨੈਤਿਕਤਾ ਦੇ ਆਧਾਰ ਤੇ ਵਿਧਾਇਕੀ ਤੋਂ ਅਸਤੀਫ਼ਾ ਦਿੱਤੇ ਜਾਣ ਦੀ ਮੰਗ ਵੀ ਕੀਤੀ ਹੈ।