ਹੱਥ ਲਿਖਤ ਸਾਖੀਆਂ, ਬੇਬੇ ਨਾਨਕੀ ਦੇ ਪੁਰਾਤਨ ਘਰ ਦੀਆਂ ਇੱਟਾਂ, ਦੁਰਲੱਭ ਕਿਤਾਬਾਂ ਦੇ ਦਰਸ਼ਨ ਕਰ ਸਕਣਗੇ ਲੋਕ
ਸੋਨੇ, ਤਾਂਬੇ, ਚਾਂਦੀ ਦੇ ਨਾਨਕਸ਼ਾਹੀ ਸਿੱਕੇ ਵੀ ਹੋਣਗੇ ਪ੍ਰਦਰਸ਼ਿਤ
ਚੰਡੀਗੜ੍ਹ/ਸੁਲਤਾਨਪੁਰ ਲੋਧੀ, 4 ਨਵੰਬਰ 2019: ਪੰਜਾਬ ਸਰਕਾਰ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਉਨ•ਾਂ ਤੇ ਹੋਰ ਗੁਰੂ ਸਾਹਿਬਾਨਾਂ ਨਾਲ ਸਬੰਧਿਤ ਹੱਥ ਲਿਖਤਾਂ/ਸਾਖੀਆਂ , ਦੁਰਲੱਭ ਦਸਤਾਵੇਜ਼ਾਂÎ , ਚਿੱਤਰਾਂ ਦੀ ਇਕ ਅਨੋਖੀ ਪ੍ਰਦਰਸ਼ਨੀ ਕੱਲ ਪੁੱਡਾ ਕਾਲੋਨੀ ਵਿਚ ਸਥਿਤ ਪੰਡਾਲ ਵਿਚ ਮਿਤੀ 5 ਨਵੰਬਰ ਤੋਂ ਸ਼ੁਰੂ ਹੋਵੇਗੀ ਜਿਸਦਾ ਉਦਘਾਟਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਵੇਰੇ 12 ਵਜੇ ਕਰਨਗੇ। ਇਹ ਪ੍ਰਦਰਸ਼ਨੀ 15 ਨਵੰਬਰ ਤੱਕ ਚੱਲੇਗੀ।
ਸੂਬੇ ਦੇ ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲਿਆਂ ਬਾਰੇ ਵਿਭਾਗ ਵਲੋਂ ਲਾਈ ਜਾ ਰਹੀ ਇਸ ਪ੍ਰਦਰਸ਼ਨੀ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸਬੰਧਿਤ ਕੁੱਲ 53 ਪੈਨਲ ਲਗਾਏ ਗਏ ਹਨ, ਜਿਨਾਂ ਦਾ ਆਕਾਰ 8ਗੁਣਾ 8 ਫੁੱਟ ਹੈ। ਇਨਾਂ ਪੈਨਲਾਂ ਰਾਹੀਂ ਗੁਰੂ ਸਾਹਿਬ ਜੀ ਦੇ ਜਨਮ ਤੋਂ ਲੈ ਕੇ ਜੋਤੀ ਜੋਤ ਸਮਾਉਣ ਤੱਕ ਦਾ ਇਤਿਹਾਸ ਪ੍ਰਦਰਸ਼ਿਤ ਕੀਤਾ ਜਾਵੇਗਾ।
ਪ੍ਰਦਰਸ਼ਨੀ ਲਈ ਸਿੱਖ ਇਤਿਹਾਸ ਨਾਲ ਸਬੰਧਿਤ ਭਾਈ ਗੁਰਦਾਸ ਦੀਆਂ ਵਾਰਾਂ ਨੂੰ ਅਧਾਰ ਬਣਾਇਆ ਗਿਆ ਹੈ। ਸੈਰ ਸਪਾਟਾ ਵਿਭਾਗ ਵਲੋਂ ਇਕ ਹੋਰ ਅਹਿਮ ਕਦਮ ਤਹਿਤ ਸੁਲਤਾਨਪੁਰ ਲੋਧੀ ਵਿਖੇ ਸਥਿਤ ਬੇਬੇ ਨਾਨਕੀ ਜੀ ਦੇ ਪੁਰਾਤਨ ਘਰ ਦੀਆਂ ਅਸਲੀ ਨਾਨਕਸ਼ਾਹੀ ਇੱਟਾਂ ਦੇ ਵੀ ਲੋਕ ਦਰਸ਼ਨ ਕਰ ਸਕਣਗੇ। ਜ਼ਿਕਰਯੋਗ ਹੈ ਕਿ ਬੇਬੇ ਨਾਨਕੀ ਜੀ ਦਾ ਪੁਰਾਤਨ ਘਰ 2003 ਤੱਕ ਮੌਜੂਦ ਸੀ, ਜਿਸਦੀਆਂ ਇੱਟਾਂ ਪ੍ਰਦਰਸ਼ਨੀ ਦੌਰਾਨ ਪ੍ਰਦਰਸ਼ਿਤ ਕੀਤੀਆਂ ਜਾਣਗੀਆਂ।
ਇਸ ਤੋਂ ਇਲਾਵਾ ਸੋਨੇ, ਚਾਂਦੀ, ਤਾਂਬੇ ਦੇ ਨਾਨਕਸ਼ਾਹੀ ਸਿੱਕੇ ਵੀ ਪ੍ਰਦਰਸ਼ਨੀ ਦਾ ਸਿੰਗਾਰ ਬਣਨਗੇ। ਗੁਰੂ ਨਾਨਕ ਦੇਵ ਜੀ ਤੋਂ ਇਲਾਵਾ ਬਾਕੀ 9 ਸਿੱਖ ਗੁਰੂ ਸਾਹਿਬਾਨਾਂ ਬਾਰੇ ਵੀ ਪ੍ਰਦਰਸ਼ਨੀ ਲਗਾਈ ਜਾਵੇਗੀ ਜਿਸ ਲਈ 8 ਗੁਣਾ 4 ਫੁੱਚ ਦੇ 40 ਪੈਨਲ ਲਗਾਏ ਗਏ ਹਨ।