ਦੀਪਕ ਜੈਨ
- ਨਗਰ ਕੌਂਸਲ ਚੌਣਾ ਲਈ 600 ਮੁਲਾਜਮ ਡਿਊਟੀ 'ਤੇ ਕੀਤੇ ਗਏ ਤਾਇਨਾਤ
ਜਗਰਾਓਂ, 13 ਫਰਵਰੀ 2021 - ਐਸ ਐਸ ਪੀ ਚਰਨਜੀਤ ਸਿੰਘ ਸੋਹਲ ਵਲੋਂ ਜਗਰਾਓਂ ਦੌਰਾ ਕਰਕੇ ਸਾਰੀ ਜਾਣਕਾਰੀ ਹਾਸਿਲ ਕੀਤੀ ਗਈ ਹੈ। ਉਹਨਾਂ ਦੱਸਿਆ ਕਿ ਸ਼ਹਿਰ ਜਗਰਾਓਂ ਵਿਖੇ ਹੋਣ ਵਾਲਿਆਂ ਨਗਰ ਕੌਂਸਲ ਚੌਣਾਂ ਲਈ ਪੁਲਿਸ ਪ੍ਰਸ਼ਾਸਨ ਵਲੋਂ ਪੂਰੀ ਤਿਆਰੀ ਕਰ ਲਈ ਗਈ ਹੈ ਅਤੇ ਪੁਖਤਾ ਪ੍ਰਬੰਧ ਕੀਤੇ ਗਏ ਹਨ। ਇਸ ਮੌਕੇ ਡੀਐਸਪੀ ਜਤਿੰਦਰ ਜੀਤ ਸਿੰਘ ਨੇ ਦੱਸਿਆ ਕਿ ਟੋਟਲ 23 ਵਾਰਡਾਂ ਲਈ 57 ਬੂਥ ਬਣਾਏ ਗਏ ਹਨ ਅਤੇ ਓਨਾ ਲਈ ਪੁਲਿਸ ਮੁਲਾਜਮਾਂ ਦੀ ਡਿਊਟੀ ਲਗਾ ਦਿੱਤੀ ਗਈ ਹੈ ਅਤੇ ਜਿਹੜੇ ਵਾਰਡ ਅਤਿ ਸੰਵੇਦਨਸ਼ੀਲ ਹਨ ਓਨਾ ਲਈ ਖਾਸ ਤੌਰ ਉਪਰ ਵੀਡੀਓ ਗ੍ਰਾਫੀ ਕਰਵਾਈ ਜਾਏਗੀ ਤਾਂ ਕਿ ਕੋਈ ਸ਼ਰਾਰਤ ਨਾ ਹੋ ਪਾਵੇ।
ਇਸ ਮੌਕੇ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਡੀਐਸਪੀ ਜਤਿੰਦਰ ਜੀਤ ਸਿੰਘ ਨੇ ਕਿਹਾ ਕਿ ਪੁਲਿਸ ਵਲੋਂ ਪੂਰੀ ਤਿਆਰੀ ਕਰ ਲਈ ਗਈ ਹੈ ਅਤੇ ਸਾਰੇ ਵਾਰਡਾਂ ਲਈ ਕਈ ਡੀਐਸਪੀ ਦੀਆਂ ਡਿਊਟੀ ਲਗਾ ਦਿੱਤੀ ਗਈ ਹੈ ਅਤੇ ਪੂਰੀ ਫੋਰਸ ਨਾਲ ਤਾਇਨਾਤ ਕੀਤੀ ਗਈ ਹੈ ਅਤੇ ਚੌਣਾਂ ਸ਼ਾਂਤਮਈ ਢੰਗ ਨਾਲ ਕਾਰਵਾਈਆਂ ਜਾਣਗੀਆਂ। ਸੰਵੇਦਨਸ਼ੀਲ ਬੂਥਾਂ ਉਪਰ ਮੁਲਾਜਮਾਂ ਦੀ ਗਿਣਤੀ ਵੀ ਵੱਧ ਰੱਖੀ ਗਈ ਹੈ।