ਮਨਿੰਦਰਜੀਤ ਸਿੱਧੂ
ਜੈਤੋ, 12 ਫਰਵਰੀ , 2021 - ਕਾਂਗਰਸ ਪਾਰਟੀ ਦੇ ਸਕੱਤਰ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਪੁੱਤਰ ਕੁੰਵਰ ਰਣਇੰਦਰ ਸਿੰਘ ਦੇ ਕਰੀਬੀ ਸੁਰਜੀਤ ਸਿੰਘ ਬਾਬਾ ਅਤੇ ਉਹਨਾਂ ਦੀ ਪਤਨੀ ਜਸਪਾਲ ਕੌਰ ਜੋ ਕਿ ਨਗਰ ਕੌਂਸਲ ਦੀਆਂ ਚੋਣਾਂ ਵਿੱਚ ਕ੍ਰਮਵਾਰ ਵਾਰਡ ਨੰਬਰ 6 ਅਤੇ ਵਾਰਡ ਨੰਬਰ 5 ਤੋਂ ਚੋਣ ਲੜ ਰਹੇ ਹਨ।ਇਹਨਾਂ ਚੋਣਾਂ ਦੇ ਮੱਦੇਨਜ਼ਰ ਵਾਰਡ ਵਾਸੀਆਂ ਵੱਲੋਂ ਭਾਰੀ ਸਮਰਥਨ ਮਿਲਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ।ਅੱਜ ਚੋਣ ਪ੍ਰਚਾਰ ਦੌਰਾਨ ਵਾਰਡ ਨੰਬਰ 5 ਵਿੱਚ ਜਸਪਾਲ ਕੌਰ ਅਤੇ ਵਾਰਡ ਨੰਬਰ 6 ਵਿੱਚ ਸੁਰਜੀਤ ਬਾਬਾ ਨੂੰ ਉਹਨਾਂ ਦੇ ਸਮਰਥਕਾਂ ਵੱਲੋਂ ਮਾਨ ਅਤੇ ਸਤਿਕਾਰ ਦੀ ਭਾਵਨਾ ਤਹਿਤ ਪੈਸਿਆਂ ਨਾਲ ਤੋਲਿਆ ਗਿਆ।
ਬੀਤੇ ਦਿਨੀਂ ਕਾਂਗਰਸ ਪਾਰਟੀ ਪ੍ਰਤੀ ਉਹਨਾਂ ਦੀ ਵਫਾਦਾਰੀ ਦਾ ਜਿਕਰ ਕਰਦਿਆਂ ਕਿਹਾ ਕਿ ਬਾਬਾ ਕਾਂਗਰਸ ਦਾ ਪੱਕਾ ਸਿਪਾਹੀ ਹੈ ਅਤੇ ਕੈਪਟਨ ਸਾਹਿਬ ਨੇ ਬਾਬਾ ਦੀ ਵਫਾਦਾਰੀ ਨੂੰ ਦੇਖਦੇ ਹੋਏ ਇੱਕ ਸੀਟ ਦੀ ਬਜਾਏ ਦੋ ਸੀਟਾਂ ਝੋਲੀ ਪਾਈਆਂ ਹਨ ਅਤੇ ਸਾਨੂੰ ਪੂਰਾ ਵਿਸਵਾਸ ਹੈ ਕਿ ਜੈਤੋ ਪਿੰਡ ਦੇ ਲੋਕ ਬਾਬੇ ਨੂੰ ਵੱਡੀ ਗਿਣਤੀ ਵਿੱਚ ਵੋਟਾਂ ਪਾ ਕੇ, ਜਿਤਾ ਕੇ ਦੋਵੇਂ ਸੀਟਾਂ ਵਾਪਸ ਪਾਰਟੀ ਦੀ ਝੋਲੀ ਪਾਉਣਗੇ।