ਮਨਿੰਦਰਜੀਤ ਸਿੱਧੂ
ਜੈਤੋ, 18 ਫਰਵਰੀ , 2021 - ਬੀਤੇ ਦਿਨੀ ਨਗਰ ਕੌਂਸਲ ਚੋਣਾਂ ਦੇ ਆਏ ਨਤੀਜਿਆਂ ਵਿੱਚ ਸੀਮਾ ਰਾਣੀ ਪਤਨੀ ਪ੍ਰਦੀਪ ਭਾਂਡਾ ਨੇ ਵਾਰਡ ਨੰਬਰ 11 ਤੋਂ ਬਾਜੀ ਮਾਰ ਲਈ ਹੈ।ਜਿਕਰਯੋਗ ਹੈ ਕਿ ਕਾਂਗਰਸ ਪਾਰਟੀ ਵੱਲੋਂ ਟਿਕਟ ਨਾ ਮਿਲਣ ਕਾਰਨ ਪ੍ਰਦੀਪ ਕੁਮਾਰ ਗਰਗ ਉਰਫ ਭਾਂਡਾ ਨੇ ਆਪਣੀ ਪਤਨੀ ਨੂੰ ਇਸ ਸੀਟ ਉੱਪਰ ਅਜਾਦ ਤੌਰ ਤੇ ਚੋਣ ਦੰਗਲ ਵਿੱਚ ਉਤਾਰਿਆ ਸੀ।ਲੋਕ ਸਭਾ ਮੈਂਬਰ ਜਨਾਬ ਮੁਹੰਮਦ ਸਦੀਕ ਅਤੇ ਉਹਨਾਂ ਦੇ ਜਵਾਈ ਸੂਰਜ ਭਾਰਦਵਾਜ ਦੇ ਕਰੀਬੀ ਪ੍ਰਦੀਪ ਗਰਗ ਨੂੰ ਲੋਕਾਂ ਨੇ ਜਿਤਾ ਕੇ ਉਹਨਾਂ ਦੀ ਮਿਹਨਤ ਦਾ ਮੁੱਲ ਮੋੜ ਦਿੱਤਾ ਹੈ।ਹੁਣ ਦੇਖਣਾ ਹੋਵੇਗਾ ਕਿ ਪ੍ਰਦੀਪ ਭਾਂਡਾ ਲੋਕਾਂ ਨਾਲ ਕੀਤੇ ਹੋਏ ਵਾਅਦਿਆਂ ਉੱਪਰ ਖਰੇ ਉੱਤਰਦੇ ਹਨ ਕਿ ਨਹੀਂ।ਸੀਮਾ ਰਾਣੀ ਨੇ ਕਿਹਾ ਕਿ ਅਸੀਂ ਆਪਣੇ ਲੋਕਾਂ ਦੇ ਬਹੁਤ ਧੰਨਵਾਦੀ ਹਾਂ ਜਿੰਨ੍ਹਾਂ ਨੇ ਸਾਡੇ ਉੱਪਰ ਏਨਾ ਜਿਆਦਾ ਵਿਸ਼ਵਾਸ ਜਤਾਇਆ ਹੈ, ਸਾਡਾ ਕਤਰਾ ਕਤਰਾ ਲੋਕਾਂ ਦੀ ਸੇਵਾ ਵਿੱਚ ਸਦਾ ਹਾਜਰ ਰਹੇਗਾ।ਉਹਨਾਂ ਜਿੱਤਣ ਉਪਰੰਤ ਗਲੀਆਂ, ਨਾਲੀਆਂ ਅਤੇ ਸੀਵਰੇਜ ਦੀ ਸਮੱਸਿਆ ਦੇ ਹੱਲ ਦੀ ਗੱਲ ਦੁਹਰਾਈ।