ਹਰਜਿੰਦਰ ਸਿੰਘ ਭੱਟੀ
- 7 ਮਿਊਂਸੀਪਲ ਕਮੇਟੀਆਂ ਦੀਆਂ 145 ਵਾਰਡਾਂ ਵਿਚੋਂ 85 ਤੇ ਕਾਂਗਰਸ, 34 ਤੇ ਸੋਮਣੀ ਅਕਾਲੀ ਦਲ, 5 ਤੇ ਭਾਜਪਾ , 1 ਤੇ ਆਮ ਆਦਮੀ ਪਾਰਟੀ ਅਤੇ 20 ਥਾਵਾਂ ਤੇ ਅਜ਼ਾਦ ਉਮੀਦਵਾਰ ਜੇਤੂ ਰਹੇ
ਐਸ.ਏ.ਐਸ. ਨਗਰ 17 ਫਰਵਰੀ 2021 - ਜ਼ਿਲ੍ਹਾ ਚੋਣਕਾਰ ਅਫਸਰ ਸ੍ਰੀ ਗਿਰੀਸ਼ ਦਿਆਲਨ ਨੇ ਮਿਊਂਸੀਪਲ ਚੋਣਾਂ 2021 ਦੇ ਨਤੀਜੇ ਸਾਝਿਆਂ ਕਰਦਿਆਂ ਦੱਸਿਆ ਕਿ ਜ਼ਿਲ੍ਹੇ ਦੀਆਂ 7 ਮਿਊਂਸੀਪਲ ਕਮੇਟੀਆਂ ਦੀਆਂ 145 ਵਾਰਡਾਂ ਵਿਚੋਂ 85 ਥਾਵਾਂ ਤੇ ਕਾਂਗਰਸ ਪਾਰਟੀ ਦੇ ਉਮੀਦਵਾਰ, 34 ਥਾਵਾਂ ਤੇ ਸੋਮਣੀ ਅਕਾਲੀ ਦਲ, 5 ਥਾਵਾਂ ਤੇ ਭਾਜਪਾ , 1 ਤੇ ਆਮ ਆਦਮੀ ਪਾਰਟੀ ਅਤੇ 20 ਥਾਵਾਂ ਤੇ ਅਜ਼ਾਦ ਉਮੀਦਵਾਰ ਜੇਤੂ ਰਹੇ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਦੱਸਿਆ ਕਿ ਮਿਊਂਸੀਪਲ ਕੌਸਲ ਕੁਰਾਲੀ ਦੇ 17 ਵਾਰਡਾਂ ਵਿਚੋਂ 9 ਤੇ ਕਾਂਗਰਸ , 5 ਤੇ ਅਜ਼ਾਦ , 2 ਤੇ ਸ਼ੋਮਣੀ ਅਕਾਲੀ ਦਲ ਅਤੇ 1 ਤੇ ਭਾਜਪਾ ਉਮੀਦਵਾਰ ਜੇਤੂ ਰਹੇ।
ਮਿਊਂਸੀਪਲ ਕੌਸਲ ਬਨੂੰੜ ਦੇ 13 ਵਾਰਡਾਂ ਵਿਚੋਂ 12 ਤੇ ਕਾਂਗਰਸ ਅਤੇ 1 ਸ਼ੋਮਣੀ ਅਕਾਲੀ ਦਲ ਉਮੀਦਵਾਰ ਜੇਤੂ ਰਹੇ ।
ਮਿਊਂਸੀਪਲ ਕੌਸਲ ਨਯਾਂ ਗਾਓ ਦੇ 21 ਵਾਰਡਾਂ ਵਿਚੋਂ 10 ਤੇ ਸ਼ੋਮਣੀ ਅਕਾਲੀ ਦਲ , 6 ਤੇ ਕਾਂਗਰਸ , 3 ਤੇ ਭਾਜਪਾ ਅਤੇ 2 ਤੇ ਅਜ਼ਾਦ ਉਮੀਦਵਾਰ ਜੇਤੂ ਰਹੇ ।
ਮਿਊਂਸੀਪਲ ਕੌਸਲ ਲਾਲੜੂ ਦੇ 17 ਵਾਰਡਾਂ ਵਿਚੋਂ 12 ਤੇ ਕਾਂਗਰਸ , 2 ਤੇ ਸ਼ੋਮਣੀ ਅਕਾਲੀ ਦਲ ਅਤੇ 3 ਤੇ ਅਜ਼ਾਦ ਉਮੀਦਵਾਰ ਜੇਤੂ ਰਹੇ ।
ਮਿਊਂਸੀਪਲ ਕੌਸਲ ਜ਼ੀਰਕਪੁਰ ਦੇ 31 ਵਾਰਡਾਂ ਵਿਚੋਂ 23 ਤੇ ਕਾਂਗਰਸ ਅਤੇ 8 ਤੇ ਸ਼ੋਮਣੀ ਅਕਾਲੀ ਦਲ ਉਮੀਦਵਾਰ ਜੇਤੂ ਰਹੇ ।
ਮਿਊਂਸੀਪਲ ਕੌਸਲ ਡੇਰਾਬੱਸੀ ਦੇ 19 ਵਾਰਡਾਂ ਵਿਚੋਂ 13 ਤੇ ਕਾਂਗਰਸ , 3 ਤੇ ਸ਼ੋਮਣੀ ਅਕਾਲੀ ਦਲ , 1 ਤੇ ਭਾਜਪਾ ਅਤੇ 2 ਤੇ ਅਜ਼ਾਦ ਉਮੀਦਵਾਰ ਜੇਤੂ ਰਹੇ ।
ਮਿਊਂਸੀਪਲ ਕੌਸਲ ਖਰੜ ਦੇ 27 ਵਾਰਡਾਂ ਵਿਚੋਂ 10 ਤੇ ਕਾਂਗਰਸ , 8 ਤੇ ਸ਼ੋਮਣੀ ਅਕਾਲੀ ਦਲ , 8 ਤੇ ਅਜ਼ਾਦ ਅਤੇ 1 ਆਮ ਆਦਮੀ ਪਾਰਟੀ ਉਮੀਦਵਾਰ ਜੇਤੂ ਰਹੇ ।