ਪਰਵਿੰਦਰ ਸਿੰਘ ਕੰਧਾਰੀ
- ਫਰੀਦਕੋਟ ਅਤੇ ਕੋੋਟਕਪੂਰਾ ਨਗਰ ਕੌੌਸਲ ਵਿੱਚ ਕਾਂਗਰਸ ਨੇ ਬਹੁਮਤ ਹਾਸਲ ਕੀਤਾ
- ਜਿਲ੍ਹਾ ਚੋਣ ਅਫਸਰ ਵੱਲੋੋਂ ਸ਼ਾਂਤੀਪੂਰਵਕ ਚੋੋਣ ਅਮਲ ਲਈ ਸਮੂਹ ਧਿਰਾਂ ਦਾ ਧੰਨਵਾਦ
ਫਰੀਦਕੋਟ 17 ਫਰਵਰੀ 2021 - ਫਰੀਦਕੋਟ ਜਿਲ੍ਹੇ ਦੀਆਂ ਨਗਰ ਕੌੌਸਲ ਫਰੀਦਕੋੋਟ, ਕੋੋਟਕਪੂਰਾ ਅਤੇ ਜੈਤੋੋ ਦੀਆਂ ਮਿਤੀ 14 ਫਰਵਰੀ 2021 ਨੂੰ ਪਈਆਂ ਵੋੋਟਾਂ ਦੀ ਗਿਣਤੀ ਅੱਜ ਪੰਜਾਬ ਚੋੋਣ ਕਮਿਸ਼ਨਰ ਦੀਆਂ ਹਦਾਇਤਾਂ ਅਨੁਸਾਰ ਹੋੋਈ। ਜਿਸ ਅਨੁਸਾਰ ਨਗਰ ਕੌੌਂਸਲ ਫਰੀਦਕੋੋਟ ਦੀਆਂ ਵੋੋਟਾਂ ਦੀ ਗਿਣਤੀ ਸਰਕਾਰੀ ਬ੍ਰਜਿੰਦਰਾ ਕਾਲਜ, ਨਗਰ ਕੌੌਸਲ ਕੋਟਕਪੂਰਾ ਦੀ ਗਿਣਤੀ ਭਾਈ ਸੇਵਕ ਸਿੰਘ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਕੋੋਟਕਪੂਰਾ ਅਤੇ ਨਗਰ ਕੌੋਂਸਲ ਜੈਤੋੋ ਦੀਆਂ ਵੋੋਟਾਂ ਦੀ ਗਿਣਤੀ ਯੂਨੀਵਰਸਿਟੀ ਕਾਲਜ ਕੈਂਪਸ ਜੈਤੋੋ ਵਿਖੇ ਸੰਪੰਨ ਹੋੋਈ।
ਜਿਲ੍ਹਾ ਚੋੋਣ ਅਫਸਰ ਕਮ ਡਿਪਟੀ ਕਮਿਸ਼ਨਰ ਸ੍ਰੀ ਵਿਮਲ ਕੁਮਾਰ ਸੇਤੀਆ ਨੇ ਦੱਸਿਆ ਕਿ 14 ਫਰਵਰੀ ਨੂੰ ਹੋੋਈਆਂ ਚੋੋਣਾਂ ਲਈ ਨਗਰ ਕੌੌਂਸਲ ਜੈਤੋੋ ਦੇ 25 ਵਾਰਡ ਲਈ ਕੁੱਲ 62 ਪੋੋਲਿੰਗ ਸਟੇਸ਼ਨ ਬਣਾਏ ਗਏ ਸਨ ਜਦੋੋਂਕਿ ਨਗਰ ਕੌੌਂਸਲ ਕੋੋਟਕਪੂਰਾ ਦੇ 29 ਵਾਰਡਾਂ ਲਈ 69 ਪੋੋਲਿੰਗ ਬੂਥ ਅਤੇ ਜੈਤੋੋ ਨਗਰ ਕੌੌਂਸਲ ਦੇ 17 ਵਾਰਡਾਂ ਲਈ 26 ਪੋੋਲਿੰਗ ਬੂਥ ਬਣਾਏ ਗਏ ਸਨ। ਉਨ੍ਹਾਂ ਦੱਸਿਆ ਕਿ ਨਗਰ ਕੌੌਂਸਲ ਫਰੀਦਕੋੋਟ ਲਈ ਕੁੱਲ 60677 ਵੋੋਟਰ, ਕੋੋਟਕਪੂਰਾ ਲਈ 65924 ਅਤੇ ਜੈਤੋੋ ਨਗਰ ਕੌੌਂਸਲ ਲਈ ਕੁੱਲ 25289 ਵੋੋਟਰ ਰਜਿਸਟਰ ਹਨ।
ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਵੋੋਟਾ ਵਾਲੇ ਦਿਨ ਚੋੋਣ ਅਮਲ ਸ਼ਾਂਤੀਪੂਰਵਕ ਮੁਕੰਮਲ ਹੋੋਇਆ, ਇਸੇ ਤਰ੍ਹਾਂ ਅੱਜ ਸਮੁੱਚੇ ਜਿਲ੍ਹੇ ਦੀਆਂ ਤਿੰਨੇ ਨਗਰ ਕੌੌਂਸਲਾਂ ਵਿੱਚ ਵੋੋਟਾਂ ਦੀ ਗਿਣਤੀ ਦਾ ਕੰਮ ਸਬੰਧਤ ਆਰ.ਓ ਅਤੇ ਸਮੁੱਚੇ ਸਟਾਫ ਅਤੇ ਸੁਰੱਖਿਆ ਬਲਾਂ ਦੀ ਨਿਗਰਾਨੀ ਹੇਠ ਉਮੀਦਵਾਰਾਂ ਅਤੇ ਉਨ੍ਹਾਂ ਦੇ ਨੁਮਾਇੰਦਿਆਂ ਦੀ ਹਾਜ਼ਰੀ ਵਿੱਚ ਮੁਕੰਮਲ ਹੋੋਇਆ। ਡਿਪਟੀ ਕਮਿਸ਼ਨਰ ਨੇ ਇਸ ਸਮੁੱਚੇ ਚੋੋਣ ਅਮਲ ਨੂੰ ਸ਼ਾਂਤੀਪੂਰਕ ਕਰਾਉਣ ਤੇ ਸਮੂਹ ਆਰ.ਓ. ਉਨ੍ਹਾਂ ਦੇ ਸਟਾਫ, ਸੁਰੱਖਿਆ ਮੁਲਾਜ਼ਮਾਂ, ਅਧਿਕਾਰੀਆਂ ਤੇ ਸਮੂਹ ਰਾਜਨੀਤਿਕ ਪਾਰਟੀਆਂ ਦਾ ਧੰਨਵਾਦ ਕਰਦਿਆਂ ਉਨ੍ਹਾਂ ਨੂੰ ਸ਼ਾਂਤੀਪੂਰਕ ਚੋੋਣ ਅਮਲ ਲਈ ਮੁਬਾਰਕਬਾਦ ਦਿੱਤੀ ਤੇ ਕਿਹਾ ਕਿ ਸਾਰੀਆਂ ਧਿਰਾਂ ਦੇ ਸਹਿਯੋੋਗ ਨਾਲ ਲੋੋਕਤੰਤਰ ਦੀ ਮਜ਼ਬੂਤੀ ਅਤੇ ਇਹ ਅਮਲ ਬਹੁਤ ਹੀ ਸ਼ਾਂਤੀਪੂਰਵਕ ਤਰੀਕੇ ਨਾਲ ਮੁਕੰਮਲ ਹੋੋਇਆ ਹੈ।
ਅੱਜ ਵੋੋਟਾਂ ਦੀ ਹੋੋਈ ਗਿਣਤੀ ਅਨੁਸਾਰ ਨਗਰ ਕੌੌਂਸਲ ਫਰੀਦਕੋੋਟ ਦੇ ਕੁੱਲ 25 ਵਾਰਡਾਂ ਵਿਚੋੋਂ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਨੇ 16 ਸੀਟਾਂ ਤੇ ਜਿੱਤ ਪ੍ਰਾਪਤ ਕਰਕੇ ਪੂਰਨ ਬਹੁਮਤ ਹਾਸਲ ਕੀਤਾ। ਜਦੋੋਂ ਕਿ ਅਕਾਲੀ ਦਲ ਦੇ ਉਮੀਦਵਾਰ 7 ਵਾਰਡਾਂ, ਆਪ ਅਤੇ ਆਜ਼ਾਦ ਉਮੀਦਵਾਰ 1-1 ਵਾਰਡ ਵਿੱਚ ਜੇਤੂ ਰਹੇ।
ਇਸੇ ਤਰ੍ਹਾਂ ਨਗਰ ਕੌੌਂਸਲ ਕੋੋਟਕਪੂਰਾ ਦੇ ਕੁੱਲ 29 ਵਾਰਡਾਂ ਵਿੱਚ ਹੋੋਈ ਵੋੋਟਾਂ ਦੀ ਗਿਣਤੀ ਵਿੱਚ ਕਾਂਗਰਸ ਨੇ 21, ਆਜ਼ਾਦ ਉਮੀਦਵਾਰ ਨੇ 5 ਅਤੇ ਅਕਾਲੀ ਕਲ ਦੇ 3 ਉਮੀਦਵਾਰਾਂ ਨੇ ਜਿੱਤ ਪ੍ਰਾਪਤ ਕੀਤੀ।ਇਸੇ ਤਰ੍ਹਾਂ ਨਗਰ ਕੌੌਂਸਲ ਜੈਤੋੋ ਦੇ ਕੁੱਲ 17 ਵਾਰਡਾਂ ਵਿੱਚੋੋਂ ਕਾਂਗਰਸ ਨੇ 7, ਆਜ਼ਾਦ ਉਮੀਦਵਾਰ ਨੇ 4, ਅਕਾਲੀ ਕਲ ਨੇ 3, ਆਪ ਨੇ 2 ਅਤੇ ਬੀ.ਜੇ.ਪੀ. ਦੇ ਉਮੀਦਵਾਰਾ ਨੇ ਇਕ ਸੀਟ ਤੇ ਜਿੱਤ ਪ੍ਰਾਪਤ ਕੀਤੀ।
ਪੰਜਾਬ ਚੋੋਣ ਕਮਿਸ਼ਨ ਵੱਲੋੋਂ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ:ਪ੍ਰੀਤ ਮਹਿੰਦਰ ਸਿੰਘ ਸਹੋੋਤਾ ਨੂੰ ਵਧੀਕ ਜਿਲ੍ਹਾ ਚੋੋਣ ਅਫਸਰ, ਸ: ਪਰਮਦੀਪ ਸਿੰਘ ਆਰ.ਟੀ.ਏ. ਫਰੀਦਕੋੋਟ ਨੂੰ ਨਗਰ ਕੌੌਂਸਲ ਫਰੀਦਕੋੋਟ, ਸ੍ਰੀ ਅਮਰਿੰਦਰ ਸਿੰਘ ਟਿਵਾਣਾ ਐਸ.ਡੀ.ਐਮ. ਕੋੋਟਕਪੂਰਾ ਨੂੰ ਨਗਰ ਕੌੌਸਲ ਕੋੋਟਕਪੂਰਾ ਅਤੇ ਡਾ. ਮਨਦੀਪ ਕੌੌਰ ਐਸ.ਡੀ.ਐਮ. ਜੈਤੋੋ ਨੂੰ ਨਗਰ ਕੌੌਂਸਲ ਜੈਤੋੋ ਦਾ ਰਿਟਰਨਿੰਗ ਅਫਸਰ ਲਗਾਇਆ ਗਿਆ ਸੀ ਅਤੇ ਉਪਰੋੋਕਤ ਅਧਿਕਾਰੀਆਂ ਤੋਂ ਇਲਾਵਾ ਸਮੂਹ ਸਹਾਇਕ ਰਿਟਰਨਿੰਗ ਅਫਸਰਾਂ ਅਤੇ ਚੋੋਣ ਅਮਲੇ ਵਿੱਚ ਲੱਗੇ ਹਰ ਇਕ ਅਧਿਕਾਰੀਆਂ ਅਤੇ ਕਰਮਚਾਰੀ ਨੇ ਆਪਣੀ ਡਿਊਟੀ ਪੂਰੀ ਮਿਹਨਤ ਅਤੇ ਇਮਾਨਦਾਰੀ ਨਾਲ ਨਿਭਾਈ ਅਤੇ ਇਸ ਚੋੋਣ ਅਮਲ ਨੂੰ ਸ਼ਾਂਤੀਪੂਰਕ ਤਰੀਕੇ ਨਾਲ ਮੁਕੰਮਲ ਕੀਤਾ।