ਸੁਲਤਾਨਪੁਰ ਲੋਧੀ
ਸਿੱਖਾਂ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ23 ਨਵੰਬਰ 2018 ਨੂੰ 549ਵੇਂ ਪ੍ਰਕਾਸ਼ ਪੁਰਬ ਮੌਕੇ ਸੁਲਤਾਨਪੁਰ ਲੋਧੀ ਵਿਖੇ 550ਵੇਂ ਪ੍ਰਕਾਸ਼ ਪੁਰਬ ਨੂੰ ਰਾਜ ਪੱਧਰ 'ਤੇ ਮਨਾਉਣ ਦਾ ਐਲਾਨ ਕੀਤਾ ਗਿਆ ਸੀ ਜੋ ਕਿ ਆਪਣੇ ਹੁਣ ਮੁਕੰਮਲ ਹੋਣ ਦੇ ਕਿਨਾਰੇ ਪਹੁੰਚ ਗਿਆ ਹੈ। 550ਵੇਂ ਪ੍ਰਕਾਸ਼ ਪੁਰਬ ਨੂੰ ਪੂਰੇ ਧਾਰਮਿਕ ਰੀਤੀ ਰਿਵਾਜਾਂ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ ਅਤੇ ਇਸ ਸਬੰਧੀ ਮੁੱਖ ਸਮਾਗਮ ਪਹਿਲੀ ਤੋਂ 12 ਨਵੰਬਰ 2019 ਤਕ ਸੁਲਤਾਨਪੁਰ ਲੋਧੀ ਵਿਖੇ ਕਰਵਾਏ ਜਾ ਰਹੇ ਹਨ। ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ 70 ਪਿੰਡਾਂ ਅਤੇ ਸ਼ਹਿਰਾਂ ਵਿੱਚ ਵਿਸ਼ੇਸ਼ ਵਿਕਾਸ ਪ੍ਰੋਜੈਕਟ ਪ੍ਰਗਤੀ ਅਧੀਨ ਹਨ। ਵਿਸ਼ੇਸ਼ ਕਰਕੇ ਸੁਲਤਾਨਪੁਰ ਲੋਧੀ ਅਤੇ ਇਸ ਦੇ ਆਲੇ ਦੁਆਰੇ ਪੰਜਾਬ ਸਰਕਾਰ ਦੇ ਵੱਖ ਵੱਖ ਸਰਕਾਰੀ ਵਿਭਾਗਾਂ ਵਲੋਂ ਹੇਠ ਲਿਖੇ ਅਨੁਸਾਰ ਵਿਕਾਸ ਪ੍ਰੋਜੈਕਟ ਸ਼ੁਰੂ ਕੀਤੇ ਗਏ ਹਨ।
01. ਲੋਕ ਨਿਰਮਾਣ ਵਿਭਾਗ, ਪੰਜਾਬ
1. 150 ਕਰੋੜ ਦੀ ਲਾਗਤ ਨਾਲ 40 ਪ੍ਰੋਜੈਕਟ ਪ੍ਰਗਤੀ ਅਧੀਨ ਹਨ।
2. 77.14 ਕਰੋੜ ਰੁਪਏ ਦੀ ਲਾਗਤ ਵਾਲੇ ਤਿਆਰ ਕੀਤੇ ਗਏ 27 ਵਿਕਾਸ ਪ੍ਰੋਜੈਕਟਾਂ ਦਾ ਅੱਜ ਮੁੱਖ ਮੰਤਰੀ ਪੰਜਾਬ ਵਲੋਂ 31 ਅਕਤੂਬਰ 2019 ਨੂੰ ਲੋਕ ਅਰਪਣ ਕੀਤਾ ਜਾ ਰਿਹਾ ਹੈ ਜਿਨਾ ਵਿੱਚ 30.72 ਕਰੋੜ ਰੁਪਏ ਦੀ ਲਾਗਤ ਨਾਲ ਚੌੜੀਆਂ ਤੇ ਮਜ਼ਬੂਤ ਕੀਤੀਆਂ 6 ਸੜਕਾਂ ,
3. ਪਵਿੱਤਰ ਵੇਂਈਂ ਉਪਰ 1.98 ਕਰੋੜ ਦੀ ਲਾਗਤ ਨਾਲ ਉਸਾਰੇ ਗਏ 2 ਨਵੇਂ ਪੈਨਟੂਨ ਪੁਲਾਂ ਨੂੰ ਲੋਕ ਅਰਪਣ ਕਰਦੇ ਹੋਏ।
4. ਸੁਲਤਾਨਪੁਰ ਲੋਧੀ ਵਿਖੇ 2.39 ਕਰੋੜ ਰੁਪਏ ਦੀ ਲਾਗਤ ਨਾਲ ਉਸਾਰੇ ਗਏ ਵਿਸ਼ਰਾਮ ਘਰ ਦੀ ਇਮਾਰਤ ਲੋਕ ਅਰਪਣ ਕਰਦੇ ਹੋਏ। ਸੁਲਤਾਨਪੁਰ ਲੋਧੀ ਵਿਖੇ ਪਵਿੱਤਰ ਵੇਈਂ ਉਪਰ 9.35 ਕਰੋੜ ਦੀ ਲਾਗਤ ਨਾਲ ਉਸਾਰੇ ਗਏ 3 ਨਵੇਂ ਪੁਲਾਂ ਨੂੰ ਲੋਕ ਅਰਪਣ ਕਰਦੇ ਹੋਏ। 31.30 ਕਰੋੜ ਰੁਪਏ ਦੀ ਲਾਗਤ ਨਾਲ ਵਿਸ਼ੇਸ਼ ਮੁਰੰਮਤ ਕੀਤੀਆਂ ਗਈਆਂ 13 ਸੜਕਾਂ ਲੋਕ ਅਰਪਣ ਕਰਦੇ ਹੋਏ ਪਵਿੱਤਰ ਵੇਈਂ ਉਪਰ 1.38 ਕਰੋੜ ਰੁਪਏ ਦੀ ਲਾਗਤ ਨਾਲ ਉਸਾਰੇ ਗਏ ਪੈਦਲ ਯਾਤਰੀ ਪੁਲਾਂ ਨੂੰ ਅੱਜ ਲੋਕ ਅਰਪਣ ਕੀਤਾ ਜਾ ਰਿਹਾ ਹੈ।
ਇਸੇ ਤਰਾਂ 38 ਵਿਕਾਸ ਪ੍ਰੋਜੈਕਟਾਂ ਨੂੰ ਅੱਜ ਦੀ ਮਿਤੀ ਤੱਕ ਮੁਕੰਮਲ ਕਰ ਲਿਆ ਗਿਆ ਹੈ ਸਿਵਾਏ 9.82 ਕਰੋੜ ਦੀ ਲਾਗਤ ਨਾਲ ਬਿਆਸ ਦਰਿਆ 'ਤੇ ਬਣਨ ਵਾਲੇ ਪੁੱਲ ਦੇ ਜਿਸ ਨੂੰ 31.12.2019 ਤੱਕ ਮੁਕੰਮਲ ਕਰ ਲਿਆ ਜਾਵੇਗਾ। ਇਸ ਤੋਂ ਇਲਾਵਾ 57.26 ਕਰੋੜ ਦੀ ਲਾਗਤ ਨਾਲ ਮੁੱਖ ਪੰਡਾਲ, ਸਟੇਜ਼ਾਂ ਅਤੇ ਤਿੰਨ ਟੈਂਟ ਸਿਟੀਆਂ ਦੇ ਕੰਮ ਨੂੰ 1.11.2019 ਤੱਕ ਮੁਕੰਮਲ ਕਰ ਲਿਆ ਜਾਵੇਗਾ।
02. ਸਥਾਨਕ ਸਰਕਾਰਾਂ
1. 38.66 ਕਰੋੜ ਦੀ ਲਾਗਤ ਨਾਲ 64 ਵਿਕਾਸ ਕਾਰਜ ਪ੍ਰਗਤੀ ਅਧੀਨ ਹਨ।
2. ਸਥਾਨਕ ਸਰਕਾਰਾਂ ਵਿਭਾਗ ਵਲੋਂ 19.55 ਕਰੋੜ ਦੀ ਲਾਗਤ ਨਾਲ ਕਰਵਾਏ ਜਾ ਰਹੇ 55 ਵਿਕਾਸ ਕਾਰਜਾਂ ਵਿਚੋਂ 48 ਪ੍ਰੋਜੈਕਟਾਂ ਨੂੰ ਮੁਕੰਮਲ ਕੀਤਾ ਜਾ ਚੁੱਕਾ ਹੈ।
3. ਵਾਟਰ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਨੂੰ ਅਲਾਟ ਕੀਤੇ 4.5 ਕਰੋੜ ਦੇ ਤਿੰਨ ਵਿਕਾਸ ਕਾਰਜਾਂ ਨੂੰ ਮੁਕੰਮਲ ਕਰ ਲਿਆ ਗਿਆ ਹੈ।
4. ਸੁਲਤਾਨਪੁਰ ਲੋਧੀ ਵਿਖੇ 5.73 ਕਰੋੜ ਰੁਪਏ ਦੀ ਲਾਗਤ ਨਾਲ ਬੱਸ ਸਟੈਂਡ ਨੂੰ ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਵਲੋਂ ਤਿਆਰ ਕਰ ਲਿਆ ਗਿਆ ਹੈ।
5. ਪੰਜਾਬ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਵਲੋਂ ਕਰਵਾਏ ਜਾ ਰਹੇ 5 ਵਿਕਾਸ ਕਾਰਜ ਪ੍ਰਗਤੀ ਅਧੀਨ ਹਨ।
ਜੰਗਲਾਤ ਅਤੇ ਜੰਗਲੀ ਜੀਵ ਸੁਰੱਖਿਆ ਵਿਭਾਗ,
1.35 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਕੀਤੀ ਗਈ ਸ੍ਰੀ ਗੁਰੂ ਨਾਨਕ ਦੇਵ ਜੀ ਜੈਵਿਕ ਵਿਭਿੰਨਤਾ ਪਾਰਕ , ਬੀੜ ਸ਼ਿਕਾਰਗੜ• ਜਿਲ•ਾ ਕਪੂਰਥਲਾ ਨੂੰ ਅੱਜ ਮੁੱਖ ਮੰਤਰੀ ਪੰਜਾਬ ਵਲੋਂ ਲੋਕ ਅਰਪਣ ਕੀਤਾ ਜਾ ਰਿਹਾ ਹੈ।
ਬਿਜਲੀ ਵਿਭਾਗ,ਪੰਜਾਬ
ਮੁੱਖ ਮੰਤਰੀ ਪੰਜਾਬ ਵਲੋਂ ਅੱਜ ਸੁਲਤਾਨਪੁਰ ਲੋਧੀ ਵਿਖੇ 12 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਕੀਤਾ ਗਿਆ 66 ਕੇਵੀ ਪਾਵਰ ਸਬ ਸਟੇਸ਼ਨ ਜਿਸ ਤੋਂ 20 ਮੈਗਾਵਾਟ ਬਿਜਲੀ ਸਮਰੱਥਾ ਹੈ ਨੂੰ ਲੋਕ ਅਰਪਣ ਕੀਤਾ ਜਾ ਰਿਹਾ ਹੈ।
ਜਲ ਸਰੋਤ ਵਿਭਾਗ,
ਗੁਰਦੁਆਰਾ ਸ੍ਰੀ ਬੇਰ ਸਾਹਿਬ ਦੇ ਨੇੜੇ ਪਵਿੱਤਰ ਵੇਈਂ ਦੇ ਦੋਵੇਂ ਪਾਸਿਆਂ 'ਤੇ 3.66 ਕਰੋੜ ਦੀ ਲਾਗਤ ਨਾਲ 6500 ਫੁੱਟ ਤੱਕ ਪੱਥਰਾਂ ਨਾਲ ਬੰਨਾਂ ਨੂੰ ਮਜਬੂਤ ਕੀਤਾ ਗਿਆ ਹੈ।
ਸ਼ਰਧਾਲੂਆਂ ਦੀ ਸੁਰੱਖਿਆ ਲਈ ਗੁਰਦੁਆਰਾ ਸ੍ਰੀ ਬੇਰ ਸਾਹਿਬ ਤੋਂ ਗੁਰੂਦੁਆਰਾ ਸ੍ਰੀ ਸੰਤ ਘਾਟ ਸਾਹਿਬ ਤੱਕ 2.25 ਕਰੋੜ ਦੀ ਲਾਗਤ ਨਾਲ ਪਵਿੱਤਰ ਵੇਂਈਂ ਦੇ ਦੋਵੋਂ ਪਾਸੇ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ।
ਪਵਿੱਤਰ ਵੇਂਈਂ 'ਤੇ ਆਰ.ਡੀ. 43700-237000 ਤੱਕ ਅਕਤੂਬਰ 2019 ਤੱਕ ਸਾਫ਼ ਸਫ਼ਾਈ ਕੀਤੀ ਜਾ ਚੁੱਕੀ ਹੈ।
ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਬੰਧੀ
ਸ੍ਰੀ ਗੁਰੂ ਨਾਨਕ ਦੇਵ ਜੀ ਵਲੋਂ ਅਪਣੀ ਜਿੰਦਗੀ ਦਾ ਬਹੁਤ ਸਾਰਾ ਸਮਾਂ ਸੁਲਤਾਨਪੁਰਲੋਧੀ ਵਿਖੇ ਗੁਜਾਰਿਆ ਗਿਆ ਅਤੇ ਇਸ ਕਰਕੇ ਇਸ ਜਗ•ਾਂ 'ਤੇ 8 ਮਹੱਤਵਪੂਰਨ ਗੁਰਦੁਆਰੇ ਬਣਾਏ ਗਏ ਹਨ। ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਬੰਧੀ 12 ਨਵੰਬਰ 2019 ਨੂੰ ਰਾਜ ਪੱਧਰੀ ਸਮਾਗਮ ਮਨਾਇਆ ਜਾ ਰਿਹਾ ਹੈ ਅਤੇ ਪੰਜਾਬ ਸਰਕਾਰ ਅਨੁਸਾਰ 5 ਤੋਂ 15 ਨਵੰਬਰ ਤੱਕ 15 ਲੱਖ ਸਰਧਾਲੂਆਂ ਵਲੋਂ ਸੁਲਤਾਨਪੁਰ ਲੋਧੀ ਵਿਖੇ ਆਉਣ ਦੀ ਸੰਭਾਵਨਾ ਹੈ ।
ਇਸ ਸਬੰਧ ਵਿੱਚ ਸੁਲਤਾਨਪੁਰ ਲੋਧੀ ਅਤੇ ਇਸ ਦੇ ਆਲੇ ਦੁਆਲੇ ਦੇ ਖੇਤਰ ਨੂੰ ਨਵੀਂ ਦਿੱਖ ਪ੍ਰਦਾਨ ਕਰਨ ਲਈ ਸੁੰਦਰੀਕਰਨ ਮੁਹਿੰਮ ਸ਼ੁਰੂ ਕੀਤੀ ਗਈ ਹੈ ਜਿਸ ਤਹਿਤ ਹੇਠ ਲਿਖੇ ਅਨੁਸਾਰ ਕੰਮ ਕੀਤੇ ਗਏ ਹਨ :-
1. ਸੁਲਤਾਨਪੁਰ ਲੋਧੀ ਅਤੇ ਗੁਰਦੁਆਰਾ ਸ੍ਰੀ ਬੇਰ ਸਾਹਿਬ, ਸਹੀਦ ਊਧਮ ਸਿੰਘ ਚੌਕ, ਬਾਹਰਵਾਰ ਦਾਣਾ ਮੰਡੀ ਕਪੂਰਥਲਾ-ਸੁਤਲਾਨਪੁਰ ਲੋਧੀ ਰੋਡ, 200 ਖਜੂਰਾਂ ਦੇ ਦਰਖੱਤ ਲਗਾਏ ਗਏ ਹਨ ਅਤੇ ਇਨਾਂ ਨੂੰ ਸੁੰਦਰ ਲਾਈਟਾਂ ਨਾਲ ਸਜਾਇਆ ਗਿਆ ਹੈ।
2. ਸੁਲਤਾਨਪੁਰ ਲੋਧੀ ਸ਼ਹਿਰ ਅਤੇ ਇਸ ਦੇ ਆਲੇ ਦੁਆਲੇ ਦੀਆਂ ਕੰਧਾਂ ਨੂੰ ਸ੍ਰੀਗੁਰੂ ਨਾਨਕ ਦੇਵ ਜੀ ਦੀਆਂ ਸਿਖਿਆਵਾਂ ਦੇ ਨਾਲ ਖੂਬਸੂਰਤ ਰੰਗਾਂ ਨਾਲ ਰੰਗਿਆ ਗਿਆ ਹੈ।
3. ਮੇਨ ਚੌਕ ਜਿਵੇਂ ਸ਼ਹੀਦ ਊਧਮ ਸਿੰਘ ਚੌਕ, ਰੋਟਰੀ ਚੌਕ ਨੂੰ ਨਵੀਂ ਦਿਖ ਪ੍ਰਦਾਨ ਕੀਤੀ ਗਈ ਹੈ।
4. 12 ਵਿਅਕਤੀਆਂ ਦੀ ਸਮਰੱਥਾ ਵਲੋਂ ਸੁਲਤਾਨਪੁਰ ਲੋਧੀ ਦੇ ਨਵੇਂ ਬਣੇ ਬੱਸ ਸਟੈਂਡ ਦੇ ਸਾਹਮਣੇ ਬੱਸ ਸੈਲਟਰ ਬਣਾਇਆ ਗਿਆ ਹੈ।
5. ਪਵਿੱਤਰ ਵੇਈਂ ਦੇ ਨਾਲ ਵਾਤਾਵਰਣ ਪਾਰਕ ਸ਼ਰਧਾਲੂਆਂ ਦੇ ਆਕਰਸ਼ਨ ਲਈ ਬਣਾਈ ਗਈ ਹੈ।
6. ਸਰਧਾਲੂਆਂ ਵਾਸਤੇ ਨੇੜੇ ਗੁਰੂ ਦੁਆਰਾ ਹੱਟ ਸਾਹਿਬ, ਬੇਰ ਸਾਹਿਬ ਅਤੇ ਬੱਸ ਸਟੈਂਡ ਤੇ ਐਸ.ਡੀ.ਐਮ.ਦਫ਼ਤਰ ਨੇੜੇ 100 ਮੋਟਰ ਸਾਈਕਲ ਉਪਲਬੱਧ ਕਰਵਾਏ ਗਏ ਹਨ।
7. 24 ਸਜਾਵਟੀ ਅਤੇ ਸਵਾਗਤੀ ਗੇਟ ਗ੍ਰਾਮ ਪੰਚਾਇਤਾਂ ਦੀ ਸਹਾਇਤਾ ਨਾਲ ਜ਼ਿਲ•ੇ ਦੀਆਂ ਮੁੱਖ ਸੜਥਾਂ, ਸੁਲਤਾਨਪੁਰ ਲੋਧੀ-ਲੋਹੀਆਂ, ਲੋਹੀਆਂ ਰੋਡ-ਕਪੂਰਥਲਾ, ਸੁਲਤਾਨਪੁਰ ਲੋਧੀ ਰੋਡ, ਸੁਲਤਾਨਪੁਰ ਲੋਧੀ-ਗੋਇੰਦਵਾਲ ਰੋਡ, ਕਪੂਰਥਲਾ ਰੋਡ, ਕਰਤਾਰਪੁਰ ਰੋਡ, ਜਲੰਧਰ ਕਪੂਰਥਲਾਰੋਡ ਅਤੇ ਫਗਵਾੜਾ ਤੋਂ ਸੁਲਤਾਨਪੁਰ ਲੋਧੀ ਵਾਇਅ ਜਮਸ਼ੇਰ –ਨਕੋਦਰ ਰੋਡ 'ਤੇ ਬਣਾਏ ਗਏ ਹਨ।
8. ਇਸ ਤੋਂ ਇਲਾਵਾ ਟੈਂਟ ਸਿਟੀਆਂ ਅਤੇ ਸੁਲਤਾਨਪੁਰ ਲੋਧੀ ਦੇ ਆਲੇ ਦੁਆਲੇ 8 ਹੋਰ ਸਵਾਗਤੀ ਗੇਟ ਬਣਾਏ ਗਏ ਹਨ।
9. ਸਰਧਾਲੂਆਂ ਦੀ ਆਮਦ ਨੂੰ ਦੇਖਦੇ ਹੋਏ ਕਈ ਸੈਲਫੀ ਪੁਆਇੰਟ ਵੀ ਬਣਾਏ ਗਏ ਹਨ।
J. Êਪੁੱਡਾ ਪੁਲ ਤੋਂ ਮੇਨ ਪੰਡਾਲ ਤੱਕ ਫੈਰੀ ਲਾਈਟ, ਕੁੱਲ 6 ਪੁਲਾ( 2 ਫੁੱਟ ਬ੍ਰਿਜ, 2 ਪੁਰਾਣੇ ਹਾਈ ਲੈਵਲ ਪੁਲਾਂ ਅਤੇ 2 ਹਾਈ ਲੈਵਲ ਨਵੇਂ ਪੁਲਾਂ) ਨੂੰ ਲੋਕਾਂ ਲਈ ਸਜਾਇਆ ਗਿਆ ਹੈ।
ਸਹੂਲਤਾਂ----
ਸਰਧਾਲੂਆਂ ਦੀ ਸਹੂਲਤ ਲਈ ਸੁਤਲਾਨਪੁਰ ਲੋਧੀ ਨੂੰ 15 ਸੈਕਟਰਾਂ ਵਿੱਚ ਵੰਡਿਆ ਗਿਆ ਹੈ ਅਤੇ 26 ਕੰਟਰੋਲ ਰੂਮ ਬਣਾਏ ਗਏ ਹਨ। ਇਹ ਕੰਟਰੋਲ ਰੂਮ 13 ਮੁੱਖ ਵਿਭਾਗਾਂ, ਸਿਹਤ, ਪੁਲਿਸ, ਫਾਇਰ ਕੰਟਰੋਲ, ਵਾਟਰ ਸਪਲਾਈ ਅਤ ੇਸੈਨੀਟੇਸ਼ਨ ਆਦਿ ਵਲੋਂ ਬਣਾਏ ਗਏ ਹਨ।
ਸਰਧਾਲੂਆਂ ਦੀ ਸੁਖਾਲੀ ਅਵਾਜਾਈ ਲਈ 200 ਵੱਡੀਆਂ ਅਤੇ 100 ਛੋਟੀਆਂ ਬੱਸਾਂ ਬਾਹਰਲੀਆਂ 6 ਪਾਰਕਿੰਗਾਂ ਵਿੱਚ ਲਗਾਈਆਂ ਗਈਆਂ ਹਨ। ਅੰਦਰਵਾਲੀਆਂ ਪਾਰਕਿੰਗਾਂ ਵਿੱਚ 350 ਈ ਰਿਕਸਾ ਵੀ ਲਗਾਏ ਗਏ ਹਨ।
ਸਰਧਾਲੂਆਂ ਦੀ ਠਹਿਰਣ ਲਈ (ਗੁਰੂ ਨਾਨਕ ਨਗਰ1,2 ਅਤੇ 3 ਟੈਂਟ ਸਿਟੀਆਂ ਬਣਾਈਆਂ ਗਈਆਂ ਹਨ ਜਿਨਾਂ ਵਿੱਚ 35000 ਦੇ ਕਰੀਬ ਸ਼ਰਧਾਲੂਆਂ ਦੇ ਠਹਿਣ ਦੀ ਵਿਵਸਥਾ ਕੀਤੀ ਗਈ ਹੈ।
ਸਰਧਾਲੂਆਂ ਦੀ ਸਹੂਲਤ ਲਈ ਸੁਲਤਾਨਪੁਰ ਲੋਧੀ ਅਤੇ ਇਸ ਦੇ ਆਲੇ ਦੁਆਲੇ 70 ਲੰਗਰ ਘਰ ਬਣਾਏ ਗਏ ਹਨ।
ਸੰਗਤਾਂ ਦੀ ਚਰਨ ਸੇਵਾ ਲਈ ਪਾਰਕਿੰਗਾਂ ਦੇ ਨਾਲ ਜੋੜਾ ਘਰ, ਗੁਰਦੁਆਰਾ ਸ੍ਰੀ ਬੇਰ ਸਾਹਿਬ ਦੇ ਨਾਲ ਜੋੜਾ ਘਰ ਬਣਾਏ ਗਏ ਹਨ ਜਿਥੋ ਸੰਗਤਾਂ ਮੱਥਾ ਟੇਕਣ ਤੋਂ ਬਾਅਦ ਆਪਣੇ ਜੋੜੇ ਲੈ ਸਕਦੀਆਂ ਹਨ।
ਪੰਜਾਬ ਸਰਕਾਰ ਵਲੋਂ ਸ੍ਰੀ ੁਗੁਰੂ ਨਾਨਕ ਦੇਵ ਜੀ ਦੇ ਜੀਵਨ ਅਤੇ ਫ਼ਲਸਫੇ 'ਤੇ ਅਧਾਰਿਤ ਇਕ ਵੈਬ ਪੋਰਟਲ ਵੀ ਬਣਾਇਆ ਗਿਆ ਹੈ।
ਇਸ ਤੋਂ ਇਲਾਵਾ ਜ਼ਿਲ•ਾ ਪ੍ਰਸ਼ਾਸਨ ਵਲੋਂ ਵੈਬਸਾਈਟ www.Parkash”tsav੫੫੦ ਵੀ ਬਣਾਈ ਗਈ ਹੈ । ਇਸ ਵਲੋਂ ਸਾਰੇ ਪ੍ਰਬੰਧਾਂ ਨੂੰ ਚੰਗੀ ਤਰ•ਾਂ ਨਿਰੰਯਰਣ ਕੀਤਾ ਜਾਵੇਗਾ। ਇਸ ਤੋਂ ਇਲਾਵਾ ਇਸ ਪੋਰਟਲ ਵਿਚ ਧਾਰਮਿਕ ਸਥਾਨਾਂ , ਰੂਟ, ਟੈਂਟ ਸਿਟੀਆਂ, ਰਿਹਾਇ~, ਬੱਸ ਸਟੈਂਡਾਂ, ਰੇਲਵੇ ਸਟੇਸ਼ਨਾਂ, ਹਸਪਤਾਲਾਂ, ਐਂਬੂਲੈਂਸਾਂ, ਮੈਡੀਕਲ ਸਹੂਲਤਾਂ, ਦੇਗ ਗੜ•, ਲੰਗਰ ਹਾਲ, ਹੈਲਪ ਡੈਸਕ, ਕੰਟਰੋਲ ਰੂਮ, ਵਾਟਰ ਅਤੇ ਸੈਨੀਟੇਸ਼ਨ ਪੁਆਇੰਟਾਂ, ਜੋੜਾ ਘਰਾਂ ਆਦਿ ਬਾਰੇ ਜਾਣਕਾਰੀ ਮੁਹੱਈਆ ਕਰਵਾਈ ਜਾਵੇਗੀ।
ਅਪਾਤਕਲੀਨ ਸੇਵਾਵਾਂ ਜਿਵੇਂ ਹਸਪਤਾਲ, ਐਂਬੂਲੈਂਸ, ਮੁੱਢਲੀ ਸਹਾਇਤਾ, ਗੁਆਚਿਆਂ ਦੀ ਭਾਲ, ਅਤੇ ਕੰਟਰੋਲ ਰੂਮ ਬਾਰੇ ਐਪ ਵਿੱਚ ਜਾਣਕਾਰੀ ਉਪਲਬੱਧ ਹੈ।
ਕਿਸੇ ਵੀ ਹੰਗਾਮੀ ਸਥਿਤੀ ਨਾਲ ਨਜਿੱਠਣ ਲਈ ਐਨ.ਡੀ.ਐਮ.ਏ.ਵਲੋਂ ਨਕਲੀ ਅਭਿਆਸ ਕੀਤੇ ਗਏ ਹਨ। ਇਸ ਤੋਂ ਇਲਾਵਾ 100 ਸਵੈ ਇੱਛਤ ਤੈਰਾਕ ਪਵਿੱਤਰ ਵੇਂਈ 'ਤੇ ਲਗਾਏ ਗਏ ਹਨ ਅਤੇ ਐਨ.ਡੀ.ਆਰ.ਐਫ. ਦੀਆਂ 5 ਟੀਮਾਂ ਅਤੇ ਅਤੇ 40 ਐਸ.ਡੀ.ਆਰ.ਐਫ. ਦਾ ਸਟਾਫ਼ ਲਗਾਇਆ ਗਿਆ ਹੈ।
ਪਾਰਕਿੰਗ ਥਾਵਾਂ, ਟੈਂਟ ਸਿਟੀਆਂ ਅਤੇ ਹੋਰ ਥਾਵਾਂ 'ਤੇ ਕੁੱਲ 44 ਐਂਬੂਲੈਂਸਾਂ ਅਤੇ 10 ਮੋਟਰ ਸਾਈਕਲ ਲਗਾਏ ਗਏ ਹਨ।
ਸ਼ਰਧਾਲੂਆਂ ਦੀ ਖਿੱਚ ਦੇ ਕੇਂਦਰ
ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਅਤੇ ਫਲਸਫੇ ਦੋ ਪ੍ਰਚਾਰ ਅਤੇ ਪ੍ਰਸਾਰ ਲਈ ਸ਼ਹੀਦ ਊਧਮ ਸਿੰਘ ਚੌਕ ਸੁਲਤਾਨਪੁਰ ਲੋਧੀ ਵਿਖੇ 1 ਤੋਂ 3 ਨਵੰਬਰ ਤੱਕ ਡਿਜੀਟਲ ਮਿਊਜੀਅਮ ਅਤੇ ਲਾਈਟ ਐਂਡ ਸਾਊਂਡ ਸ਼ੋਅ ਕਰਵਾਏ ਜਾ ਰਹੇ ਹਨ। ਇਸ ਤੋਂ ਇਲਾਵਾ ਗੁਰਦੁਆਰਾ ਸ੍ਰੀ ਬੇਰ ਸਾਹਿਬ ਨੇੜੇ 4 ਤੋਂ 12 ਨਵੰਬਰ ਤੱਕ ਲਾਈਟ ਐਂਡ ਸਾਊਂਡ ਸ਼ੋਅ ਵੀ ਕਰਵਾਏ ਜਾ ਰਹੇ ਹਨ। ਇਸ ਤੋਂ ਇਲਾਵਾ ਸੰਗਤਾਂ ਲਈ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਅਤੇ ਸਿੱਖਿਆਵਾਂ ਸਬੰਧੀ ਮੁੱਖ ਪੰਡਾਲ ਨੇੜੇ ਪ੍ਰਦਰਸ਼ਨੀ ਵੀ ਲਗਾਈ ਜਾਵੇਗੀ।
ਇਸ ਤੋਂ ਇਲਾਵਾ ਸੁਲਤਾਨਪੁਰ ਲੋਧੀ ਵਿਖੇ ਕਰਵਾਏ ਜਾ ਰਹੇ ਵੱਖ-ਵੱਖ ਸਮਾਗਮਾਂ ਦੇ ਪ੍ਰਸਾਰਣ ਲਈ 8*10 ਸਾਈਜ਼ ਦੀਆਂ 6 ਪੀ ਮਾਡਲ ਦੀਆਂ 25 ਐਲ.ਈ.ਡੀ.ਵਾਲ ਸਕਰੀਨਾਂ ਵੀ ਲਗਾਈਆਂ ਜਾ ਰਹੀਆਂ ਹਨ। ਇਸ ਤੋਂ ਇਲਾਵਾ 6 ਨਵੰਬਰਤੋਂ ਮੋਬਾਇਲ ਮੂਵੀ ਥਿਏਟਰ ਵੀ ਸੰਗਤਾਂ ਲਈ ਖੋਲਿ•ਆ ਜਾ ਰਿਹਾ ਹੈ।
ਅਵਾਜਾਈ ਅਤੇ ਸੁਰੱਖਿਆ :-
ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਲੱਖਾਂ ਸੰਗਤਾਂ ਦੀ ਆਮਦ ਨੂੰ ਧਿਆਨ ਵਿੱਚ ਰੱਖਿਆਂ ਅਵਾਜਾਈ ਦੇ ਸੁਚਾਰੂ ਪ੍ਰਬੰਧ, ਅਵਜਾਈ ਕੰਟਰੋਲ ਰੂਮ, ਲੋਕਾਂ ਦੇ ਆਣ ਤੇ ਜਾਣ, ਪਾਰਕਿੰਗ ਪ੍ਰਕਿਆਿ, ਅਮਨ ਅਤੇ ਕਾਨੂੰਨ ਦੀ ਵਿਵਸਥਾ ਬਣਾਈ ਰੱਖਣ ਅਤੇ ਸਰਧਾਲੂਆਂ ਨੂੰ ਪੂਰਨ ਸੁਰੱਖਿਆ ਪ੍ਰਦਾਨ ਕਰਨ ਲਈ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ। ਉਪਰੋਕਤ ਸਾਰੇ ਕੰਮਾਂ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜਨ ਲਈ ਵਿਸਥ੍ਰਿਤ ਯੋਜਨਾ ਬਣਾਈ ਗਈ ਹੈ।
ਅਵਾਜਾਈ ਪ੍ਰਬੰਧ-
ਵੀ.ਵੀ.ਆਈ.ਪੀਜ਼ ਅਤੇ ਹੋਰ ਉਘੀਆਂ ਸ਼ਖਸੀਅਤਾਂ ਦੇ ਨਿਰਵਿਘਨ ਆਉਣ ਤੇ ਜਾਣ ਲਈ ਕਈ ਰੂਟ ਪਲਾਟ ਤਿਆਰ ਕੀਤੇ ਗਏ ਹਨ। ਇਸ ਤੋਂ ਇਲਾਵਾ ਆਮ ਲੋਕਾਂ, ਸਹੂਲਤਾਂ ਅਤੇ ਐਮਰਜੈਂਸੀ ਵਾਹਨਾਂ ਨੂੰ ਵਿਸ਼ੇਸ਼ ਰੰਗ ਕਰਕੇ ਐਂਟਰੀ ਪਾਸ ਸੁਰੱÎਖਿਅਤ ਪਹੁੰਚ ਲਈ ਦਿੱਤੇ ਗਏ ਹਨ। ਸੁਲਤਾਨਪੁਰ ਲੋਧੀ ਵਿਖੇ ਸੰਗਤਾਂ ਦੇ ਅਸਾਨੀ ਨਾਲ ਪਹੁੰਚ ਲਈ ਸੜਕਾਂ ਨੁੰ ਚੌੜਿਆਂ ਕਰਨ ਤੋਂ ਇਲਾਵਾ ਕਈ ਲਾਈਨਾਂ ਵਿੱਚ ਵੰਡਿਆ ਗਿਆ ਹੈ। ਇਸ ਤੋਂ ਇਲਾਵਾ ਸੁਲਤਾਨਪੁਰ ਲੋਧੀ ਨੂੰ ਬਾਹਰ ਅਤੇ ਅੰਦਰ ਦੀਆਂ ਪਾਰਕਿੰਗਾਂ ਤੋਂ ਇਲਾਵਾ ਵੱਖ ਵੱਖ ਗੁਰਦੁਆਰਾ ਸਾਹਿਬਾਂ ਅਤੇ ਸ਼ਹਿਰ ਦੇ ਅੰਦਰ ਅੰਦਰ ਆਉਣ ਪਾਰਕਿੰਗਾਂ ਬਣਾਈਆਂ ਗਈਆਂ ਹਨ। ਬਾਹਰਵਾਲੀਆਂ ਪਾਰਕਿੰਗਾਂ ਵਿੱਚ ਪਹੁੰਚਣ ਤੋਂ ਬਾਅਦ ਸਰਧਾਲੂਆਂ ਲਈ ਬੱਸਾਂ ਲਗਾਈਆਂ ਗਈਆਂ ਹਨ। ਇਸ ਤੋਂ ਇਲਾਵ ਅੰਦਰ ਦੀਆਂ ਪਾਰਕਿੰਗਾਂ ਵਿੱਚ ਸੰਗਤਾਂ ਦੀ ਸਹੂਲਤ ਲਈ ਈ ਰਿਕਸ਼ਾ ਵੀ ਲਗਾਏ ਗਏ ਹਨ।
ਪਾਰਕਿੰਗਾਂ
ਸੁਲਤਾਨਪੁਰ ਲੋਧੀ ਵਿਖੇ ਅਸਾਨੀ ਨਾਲ ਪਹੁੰਚ ਕਰਨਲਈ ਤਲਵੰਡੀ ਚੌਧਰੀਆਂ ਰੋਡ, ਨੇੜੇ ਥਿੰਦ ਪੇਲੈਸ, ਕਪੂਰਥਲਾ ਰੋਡ, ਨੇੜੇ ਡਿਡਵਿੰਡੀ ਅਤੇ ਗਿਦੜਪਿੰਡੀ ਰੋਡ ਸਾਹਮਣੇ ਐਫ.ਸੀ.ਆਈ. ਗੋਦਾਮ ਨੇੜੇ ਲੋਹੀਆਂ ਵਿਖੇ ਵੱਡੀਆਂ ਪਾਰਕਿੰਗਾਂ ਦੀ ਵਿਵਸਥਾ ਵੀ ਵੱਖਰੇ ਤੌਰ 'ਤੇ ਕੀਤੀ ਗਈ ਹੈ। ਲੋਕਾਂ ਦੇ ਸਾਰੇ ਵਾਹਨ ਇਨਾਂ ਪਾਰਕਿੰਗਾਂ ਵਿੱਚ ਲਗਾਉਣ ਤੋਂ ਬਾਅਦ ਉਨਾਂ ਨੁੰ ਬੱਸਾਂ ਰਾਹੀਂ ਅੰਦਰਲੀਆਂ ਪਾਰਕਿੰਗਾਂ ਵਿੱਚ ਲਿਜਾਇਆ ਜਾਵੇਗਾ। ਇਸ ਤੋਂ ਇਲਾਵਾ ਬਜੁਰਗਾਂ ਅਤੇ ਲੋੜਵੰਦ ਸਰਧਾਲੂਆਂ ਲਈ ਈ ਰਿਕਸਾ ਵੀ ਵਿਵਸਥਾ ਵੀ ਕੀਤੀ ਗਈ ਹੈ।
ਇਸ ਤੋਂ ਇਲਾਵਾ ਪਵਿੱਤਰ ਸ਼ਹਿਰ ਵਿੱਚ ਪੈਦਲ ਚੱਲਣ ਵਾਲਿਆਂ ਲਈ ਨਿਰਵਿਘਨ ਰਸਤਿਆਂ ਦਾ ਨਿਰਮਾਣ ਕੀਤਾ ਗਿਆ ਹੈ ਅਤੇ ਸਥਾਨਕ ਵਾਸੀਆਂ ਨੁੰ ਆਉਣ ਜਾਣ ਲਈ ਵਿਸ਼ੇਸ਼ ਤਰ•ਾਂ ਦੇ ਹਰੇ ਰੰਗ ਦੇ ਪਾਸ ਜਾਰੀ ਕੀਤੇ ਗਏ ਹਨ। ਵਾਹਨਾਂ ਨੂੰ ਘਰਾਂ ਦੇ ਬਾਹਰ ਪਾਰਕ ਕਰਨ ਜਾਂ ਗਲੀਆਂ ਵਿੱਚ ਲਗਾਉਣ ਦੀ ਆਗਿਆ ਨਹੀਂ ਹੇਵਗੀ। ਸਥਾਨਕ ਵਾਸੀਆਂ ਦੇ ਵਾਹਨ ਜੋ ਕਿ ਘਰਾਂ ਦੇ ਬਾਹਰ ਪਾਰਕ ਕੀਤੇ ਜਾਂਦੇ ਹਨ ਨਿਰਧਾਰਿਤ ਪਾਰਕਿੰਗ ਵਾਲੀਆਂ ਥਾਵਾਂ 'ਤੇ ਹੀ ਲਗਾਏ ਜਾ ਸਕਣਗੇ।
ਸਮਾਰਟ ਸਰਵੇਲੈਂਸ
ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਬੰਧੀ ਕਰਵਾਏ ਜਾ ਰਹੇ ਵੱਖ ਵੱਖ ਸਮਾਗਮਾਂ ਦੌਰਾਨ ਹਰ ਇਕ ਗਤੀਵਿਧੀ ਦੇ ਨਿਗਰਾਨੀ ਰੱਖਣ ਲਈ ਪੁਲਿਸ ਵਲੋਂ ਅਤਿ ਆਧੁਨਿਕ ਢੰਗ ਤਰੀਕਿਆਂ ਨੂੰ ਅਪਣਾਇਆ ਜਾ ਰਿਹਾ ਹੈ। ਲਗਭਗ 500 ਸੀ.ਸੀ.ਟੀ.ਵੀ.ਕੈਮਰੇ ਕੰਟਰੋਲ ਰੂਮਾਂ ਵਿੱਚ ਲਗਾਉਣ ਤੋਂ ਇਲਾਵਾ 7000 ਵਰਦੀ ਧਾਰੀ ਪੁਲਿਸ ਕਰਮੀ ਵੀ ਡਿਊਟੀ 'ਤੇ ਤਾਇਨਾਤ ਕੀਤੇ ਗਏ ਹਨ। ਇਸ ਤੋਂ ਇਲਾਵਾ 24 ਘੰਟੇ ਸਰਵੇਲੈਂਸ ਲਈ 26 ਸੈਕਟਰਾਂ ਵਿੱਚ ਕੰਟਰੋਲ ਰੂਮ ਅਤੇ ਇਕ ਕੇਂਦਰੀ ਆਈ.ਸੀ.ਸੀ.ਸੀ. ਰੂਮ ਵੀ ਸਥਾਪਿਤ ਕੀਤਾ ਗਿਆ ਹੈ।
ਇਸ ਤੋਂ ਇਲਾਵਾ ਜੀ.ਪੀ.ਐਸ.ਸਿਸਟਮ ਲੱਗੀਆਂ ਐਂਬੂਲੈਂਸ, ਫਾਇਰ ਟੈਂਡਰ ਰਿਕਵਰੀ ਵਾਹਨ ਅਤੇ ਬੱਸਾਂ ਆਦਿ ਵੀ ਤਾਇਨਾਤ ਕੀਤੀਆਂ ਗਈਆਂ ਹਨ। ਜਨਤਕ ਅਨਾਊਂਸਮੇਂਟ ਪ੍ਰਣਾਲੀ, ਡਰੋਨ ਸਰਵੇਲੈਂਸ ਅਤੇ ਐਮਰਜੈਂਸੀ ਰਿਸਪੌਂਸ ਸਰਵਿਸ ਵੀ ਲਗਾਈਆਂ ਗਈਆਂ ਹਨ।
ਇਸ ਤੋਂ ਇਲਾਵਾ 2 ਵੀਲਰ ਪੈਟਰੋਲਿੰਗ ਅਤੇ 4 ਵੀਲਰ ਪੈਟਰੋਲਿੰਗ ਵੀ ਲਗਾਏ ਗਏ ਹਨ।
ਆਈ.ਸੀ.ਸੀ.ਸੀ.
ਸਟੇਟ ਆਫ ਦਿ ਆਰਟਸ ਇੰਟੀਗ੍ਰੇਟਿਡ ਕਮਾਂਡ ਐਂਡ ਕੰਟਰੋਲ ਸੈਂਟਰ ਨੇੜੇ ਗੁਰੂ ਨਾਨਕ ਦਰਬਾਰ ਹਾਲ ਵਿਖੇ ਸਥਾਪਿਤ ਕੀਤਾ ਗਿਆਾ ਹੈ ਜਿਸ ਰਾਹੀਂ ਕਿਸੇ ਵੀ ਹਲਾਤਾਂ ਵਿੱਚ ਫੈਸਲਾ ਲਿਆ ਜਾ ਸਕੇਗਾ। ਇਸ ਨੂੰ ਬਾਕੀ ਸਾਰੇ ਕੰਟਰੋਲ ਰੂਮਾਂ ਨਾਲ ਵੀ ਜੋੜਿਆ ਗਿਆ ਹੈ।
ਕੀਤੇ ਅਤੇ ਨਾ ਕੀਤੇ ਜਾਣ ਵਾਲੇ ਕੰਮ
ਸੁਲਤਾਨਪੁਰ ਲੋਧੀ ਨੂੰ ਪਲਾਸਟਿਕ ਮੁਕਤ ਸ਼ਹਿਰ ਬਣਾਉਣ ਲਈ ਇਸ ਪਵਿੱਤਰ ਸ਼ਹਿਰ ਵਿੱਚ ਪਲਾਸਟਿਕ ਦੇ ਲਿਫਾਫਿਆਂ ਤੇ ਹੋਰ ਵਸਤੂਆਂ ਨੂੰ ਇੱਧਰ ਉਧਰ ਨਾ ਸੁੱਟਿਆ ਜਾਵੇ।
ਅਵਾਜਾਈ ਨੂੰ ਸੁਚਾਰੂ ਢੰਗ ਨਾਲ ਤੇ ਨਿਰਵਿਘਨ ਚਲਾਉਣ ਲਈ ਵਿਸਥ੍ਰਿਤ ਅਵਜਾਈ ਪਲਾਨ ਤਿਆਰ ਕੀਤਾ ਗਿਆ ਹੈ। ਇਸ ਲਈ ਅਵਾਜਾਈ ਦੇ ਨਿਯਮਾਂ ਨੂੰ ਨਾ ਤੋੜਿਆ ਜਾਵੇ।
ਕਿਸੇ ਵੀ ਐਮਰਜੈਂਸੀ ਸਮੇਂ 112 'ਤੇ ਸੰਪਰਕ ਕੀਤਾ ਜਾ ਸਕਦਾ ਹੈ ਅਤੇ ਕਿਸੇ ਵੀ ਹੋਰ ਜਾਣਕਾਰੀ ਲਈ 18001800550 'ਤੇ ਸੰਪਰਕ ਕੀਤਾ ਜਾ ਸਕਦਾ ਹੈ।