- ਆਜ਼ਾਦ ਗਰੁੱਪ ਦੇ ਉਮੀਦਵਾਰ ਬਣੇ ਮੋਹਾਲੀ ਸ਼ਹਿਰ ਦੇ ਲੋਕਾਂ ਦੀ ਪਹਿਲੀ ਪਸੰਦ : ਡਾ. ਉਮਾ ਸ਼ਰਮਾ
ਮੋਹਾਲੀ, 3 ਫ਼ਰਵਰੀ 2021 - ਸ਼ਹਿਰ ਵਿੱਚ 14 ਫ਼ਰਵਰੀ ਨੂੰ ਹੋਣ ਜਾ ਰਹੀਆਂ ਮੋਹਾਲੀ ਨਗਰ ਨਿਗਮ ਚੋਣਾਂ ਦੇ ਲਈ ਸਾਬਕਾ ਮੇਅਰ ਸ੍ਰ. ਕੁਲਵੰਤ ਸਿੰਘ ਦੀ ਅਗਵਾਈ ਵਾਲੇ ਆਜ਼ਾਦ ਗਰੁੱਪ ਦੇ ਬੈਨਰ ਹੇਠ ਵਾਰਡ ਨੰਬਰ 45 ਤੋਂ ਚੋਣ ਲਡ਼ ਰਹੀ ਉਮੀਦਵਾਰ ਡਾ. ਉਮਾ ਸ਼ਰਮਾ ਵੱਲੋਂ ਆਪਣੇ ਵਾਰਡ ਵਿੱਚ ਸਮਰਥਕਾਂ ਸਮੇਤ ਚੋਣ ਪ੍ਰਚਾਰ ਕੀਤਾ ਗਿਆ ਅਤੇ ਘਰੋ ਘਰੀ ਜਾ ਕੇ ਲੋਕਾਂ ਨੂੰ ਵੋਟਾਂ ਲਈ ਅਪੀਲ ਕੀਤੀ ਗਈ।
ਇਸ ਮੌਕੇ ਗੱਲਬਾਤ ਕਰਦਿਆਂ ਡਾ. ਉਮਾ ਸ਼ਰਮਾ ਨੇ ਕਿਹਾ ਕਿ ਆਪਣੇ ਵਾਰਡ ਵਿੱਚ ਪ੍ਰਚਾਰ ਕਰਨ ’ਤੇ ਇਹ ਗੱਲ ਸਾਹਮਣੇ ਆਈ ਹੈ ਕਿ ਲੋਕੀਂ ਰਵਾਇਤੀ ਪਾਰਟੀਆਂ ਤੋਂ ਤੰਗ ਆ ਚੁੱਕੇ ਹੋਏ ਹਨ। ਹਰ ਵਾਰ ਚੋਣਾਂ ਮੌਕੇ ਲੋਕਾਂ ਨਾਲ ਵਾਅਦੇ ਕਰਨ ਦੇ ਬਾਵਜੂਦ ਪੂਰੇ ਕਾਰਜਕਾਲ ਦੌਰਾਨ ਵੀ ਵਾਅਦਿਆਂ ਵਾਲੇ ਕੰਮ ਪੂਰੇ ਨਹੀਂ ਹੁੰਦੇ। ਇਹੋ ਕਾਰਨ ਹੈ ਕਿ ਪਿਛਲੇ ਪੰਜ ਸਾਲ ਦੇ ਕਾਰਜਕਾਲ ਦੌਰਾਨ ਨਿਗਮ ਦੇ ਮੇਅਰ ਰਹਿ ਚੁੱਕੇ ਸ੍ਰ. ਕੁਲਵੰਤ ਸਿੰਘ ਦੀ ਅਗਵਾਈ ਵਾਲੇ ਅਜ਼ਾਦ ਗਰੁੱਪ ਦੇ ਉਮੀਦਵਾਰਾਂ ਨੂੰ ਤਰਜੀਹ ਦੇ ਰਹੇ ਹਨ।
ਡਾ. ਉਮਾ ਸ਼ਰਮਾ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਨ੍ਹਾਂ ਨੂੰ ਵੱਡੀ ਲੀਡ ਨਾਲ ਚੋਣ ਜਿਤਾਈ ਜਾਵੇ ਅਤੇ ਉਹ ਚੋਣ ਜਿੱਤਣ ਉਪਰੰਤ ਆਪਣੇ ਵਾਰਡ ਨੂੰ ਨਮੂਨੇ ਦਾ ਵਾਰਡ ਬਣਾਉਣਗੇ ਅਤੇ ਵਾਰਡ ਵਾਸੀਆਂ ਦੀ ਹਰ ਸਮੱਸਿਆ ਨੂੰ ਹੱਲ ਕੀਤਾ ਜਾਵੇਗਾ।
ਇਸ ਮੌਕੇ ਬਲਬੀਰ ਸਿੰਘ, ਦਰਸ਼ਨ ਸਿੰਘ, ਪ੍ਰਿਤਪਾਲ ਸਿੰਘ ਚੱਢਾ, ਐਡਵੋਕੇਟ ਗੁਰਪਾਲ ਕੌਰ, ਐਡਵੋਕੇਟ ਸਤਪਾਲ ਸਿੰਘ, ਐਡਵੋਕੇਟ ਸੰਜੀਵ ਸ਼ਰਮਾ, ਸੁਧਾਂਸ਼ੂ ਜੇਤਲੀ, ਸੰਜੀਵ ਚੰਡੀਗਡ਼੍ਹ, ਅਰੁਣ ਸ਼ਰਮਾ, ਤਿਲਕ ਰਾਜ ਮਲਹੋਤਰਾ, ਊਸ਼ਾ ਮਲਹੋਤਰਾ, ਆਰਤੀ ਸ਼ਰਮਾ, ਜਸਵਿੰਦਰ ਕੌਰ, ਜਯੋਤੀ ਸ਼ਰਮਾ, ਰੁਪਿੰਦਰ ਕੌਰ, ਮਨਪ੍ਰੀਤ ਕੌਰ, ਰਣਜੀਤ ਸਿੰਘ ਨੇ ਵੀ ਲੋਕਾਂ ਨੂੰ ਅਪੀਲ ਕੀਤੀ ਕਿ 14 ਫ਼ਰਵਰੀ ਨੂੰ ਆਪਣੀ ਕੀਮਤੀ ਵੋਟ ਵਾਰਡ ਨੰ. 45 ਤੋਂ ਆਜ਼ਾਦ ਗਰੁੱਪ ਦੇ ਉਮੀਦਵਾਰ ਡਾ. ਉਮਾ ਸ਼ਰਮਾ ਨੂੰ ਪਾ ਕੇ ਜਿਤਾਉਣ।