ਵਾਸ਼ਿੰਗਟਨ, 14 ਨਵੰਬਰ 2019 - ਵਾਸ਼ਿੰਗਟਨ 'ਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਵੇਂ ਜਨਮ ਦਿਵਸ ਦੇ ਜਸ਼ਨਾਂ ਦੌਰਾਨ ਗੁਰੂ ਗੋਬਿੰਦ ਸਿੰਘ ਫਾਉਂਡੇਸ਼ਨ ਵਿਖੇ ਗੁਰੂ ਨਾਨਕ ਡਾਕੂਮੈਂਟਰੀ ਦੇ ਡਾਇਰੈਕਟਰ ਗੈਰਲਡ ਕਰੈਲ ਅਤੇ ਐਡਮ ਕਰੈਲ ਨੂੰ ਸਨਮਾਨਿਤ ਕੀਤਾ ਗਿਆ।
ਸਿੱਖ ਭਾਈਚਾਰੇ ਦੇ ਮੈਂਬਰਾਂ ਦੇ ਇੱਕ ਭਰੇ ਗੁਰਦੁਆਰਾ ਹਾਲ ਵਿੱਚ, ਗੈਰਲਡ ਕਰੈਲ ਨੂੰ ਗੁਰੂ ਨਾਨਕ ਸੇਵਾ ਅਵਾਰਡ 2019 ਦਿੱਤਾ ਗਿਆ। ਸਿੱਖ ਧਰਮ ਦੇ ਸੰਸਥਾਪਕ, ਗੁਰੂ ਨਾਨਕ ਦੇਵ ਜੀ ਉੱਤੇ ਸਭ ਤੋਂ ਪਹਿਲੀ ਦਸਤਾਵੇਜ਼ੀ ਫ਼ਿਲਮ ਨੈਸ਼ਨਲ ਪ੍ਰੈਸ ਕਲੱਬ ਵਿਖੇ 20 ਨਵੰਬਰ, 2019 ਨੂੰ ਪ੍ਰਦਰਸ਼ਿਤ ਕੀਤੀ ਜਾਣੀ ਹੈ।
ਇਸ ਉਦਘਾਟਨੀ ਸਕ੍ਰੀਨਿੰਗ ਵਿਚ ਫਿਲਮ ਨਿਰਦੇਸ਼ਕ ਜੈਰੀ ਕ੍ਰੇਲ, ਅਮਰੀਕੀ ਰਾਜਨੀਤਿਕ ਨੇਤਾ ਅਤੇ ਪ੍ਰਮੁੱਖ ਧਾਰਮਿਕ ਆਗੂ ਅਤੇ ਲੇਖਕ ਮੌਜੂਦ ਹੋਣਗੇ। ਫਿਲਮ ਤੇ ਗੁਰੂ ਨਾਨਕ ਦੇਵ ਜੀ ਦੀ ਇਤਿਹਾਸਕ ਭੂਮਿਕਾ ਬਾਰੇ ਵੀ ਪੈਨਲ ਵਿਚਾਰ ਵਟਾਂਦਰੇ ਹੋਣਗੇ। ਪਿਛਲੇ ਮਹੀਨੇ ਜੈਰੀ ਕਰੈਲ ਨੂੰ ਬੈਸਟ ਡਾਇਰੈਕਟਰ ਦਾ ਅਵਾਰਡ ਇਸ ਫ਼ਿਲਮ ਕਰਕੇ ਲਾਸ ਐਂਜਲਸ ਫ਼ਿਲਮ ਮੇਲੇ ਚ ਮਿਲਿਆ ਹੈ ਜਿੱਥੇ ਵਿਸ਼ਵ ਤੋਂ 50 ਫਿਲਮਾਂ ਵੱਖ-ਵੱਖ ਵਿਸ਼ਿਆਂ ਤੇ ਪੇਸ਼ ਸਨ।
ਪੀਬੀਐਸ ਨੈਸ਼ਨਲ ਚੈਨਲ ਆਉਣ ਵਾਲੇ ਮਹੀਨਿਆਂ ਵਿਚ ਇਸ ਫਿਲਮ ਨੂੰ ਪੂਰੇ ਅਮਰੀਕਾ ਦੇ 200 ਟੀਵੀ ਸਟੇਸ਼ਨਾਂ 'ਤੇ ਪ੍ਰਦਰਸ਼ਤ ਕਰੇਗੀ। ਗੁਰੂ ਨਾਨਕ ਦੇਵ ਜੀ ਦੇ ਇਤਿਹਾਸ ਅਤੇ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਦੇ ਮੁੱਖ ਨੁਕਤੇ ਬਿਆਨ ਕਰਨ ਤੋਂ ਇਲਾਵਾ, ਇਸ ਫਿਲਮ ਵਿਚ ਗ੍ਰਾਮੀ ਨਾਮਜ਼ਦ ਸਨਾਤਮ ਕੌਰ ਤੋਂ ਲੈ ਕੇ, ਅਮਰੀਕਾ ਦੇ ਪਹਿਲੇ ਸਿੱਖ ਮੇਅਰ, ਰਵੀ ਭੱਲਾ ਤੋਂ ਲੈ ਕੇ ਕਈ ਨਾਮਵਰ ਲੇਖਕਾਂ ਚਿੰਤਕਾਂ ਅਤੇ ਧਾਰਮਿਕ ਆਗੂਆਂ ਵੱਲੋਂ ਗੁਰੂ ਨਾਨਕ ਸਾਹਿਬ ਤੇ ਵੀਚਾਰ ਪ੍ਰਗਟ ਕੀਤੇ ਗਏ ਹਨ।
ਨੈਸ਼ਨਲ ਸਿੱਖ ਕੈਂਪੇਨ (ਐਨਐਸਸੀ) ਨੇ ਇਸ ਫ਼ਿਲਮ ਪ੍ਰਾਜੈਕਟ ਦੀ ਮਦਦ ਕੀਤੀ ਅਤੇ ਯੂਐਸਏ ਅਤੇ ਦੁਨੀਆ ਦੇ ਹੋਰ ਹਿੱਸਿਆਂ ਤੋਂ ਬਹੁਤ ਸਾਰੇ ਸਿੱਖਾਂ ਨੇ ਯੋਗਦਾਨ ਪਾਇਆ I
ਦਸਤਾਵੇਜ਼ੀ ਦੇ ਨਿਰਦੇਸ਼ਕ ਅਤੇ ਨਿਰਮਾਤਾ, ਜੈਰੀ ਕਰੈਲ ਨੇ ਕਿਹਾ, “ਮੈਂ ਆਪਣੇ ਆਪ ਨੂੰ ਵਡਭਾਗਾ ਸਮਝਦਾ ਹਾਂ ਕਿ ਗੁਰੂ ਨਾਨਕ ਵਰਗੀ ਮਹਾਨ ਸ਼ਖ਼ਸੀਅਤ ਬਾਰੇ ਜਾਣਕਾਰੀ ਵਧਾਉਣ ਵਿੱਚ ਮੇਰਾ ਰੋਲ ਹੈ। ਮੈਂ ਇਸ ਸਨਮਾਨ ਦਾ ਅਤੀ ਧੰਨਵਾਦੀ ਹਾਂ। ਗੁਰੂ ਨਾਨਕ ਦੇਵ ਬਾਰੇ ਦੁਨੀਆ ਚ ਕੋਈ ਵੀ ਨਹੀਂ ਜਾਣਦਾ ਅਤੇ ਉਹਨਾਂ ਦੇ ਆਪਣੇ ਸਮੇਂ ਤੋਂ ਅੱਗੇ ਸੀ। ਉਹਨਾਂ ਦੇ ਸਮਾਜਿਕ ਅਤੇ ਲਿੰਗਕ ਬਰਾਬਰੀ, ਸਾਰੇ ਧਰਮਾਂ ਦਾ ਸਤਿਕਾਰ ਕਰਨ ਦੇ ਅਤੇ ਅੰਤਰ-ਧਰਮ ਸਮਝ ਦੇ ਬੀਜ ਬੀਜੇ। ਅਜੋਕੇ ਸਮੇਂ ਵਿਚ ਇਨ੍ਹਾਂ ਕਦਰਾਂ ਕੀਮਤਾਂ ਦੀ ਜ਼ਰੂਰਤ ਹੈ।”
ਨੈਸ਼ਨਲ ਸਿੱਖ ਕੈਂਪੇਨ ਦੇ ਸੰਸਥਾਪਕ ਡਾ: ਰਾਜਵੰਤ ਸਿੰਘ ਨੇ ਕਿਹਾ ਕਿ ਇਹ ਦਸਤਾਵੇਜ਼ੀ ਫ਼ਿਲਮ ਅਮਰੀਕੀਆਂ ਅਤੇ ਬਾਕੀ ਸੰਸਾਰ ਨੂੰ ਗੁਰੂ ਨਾਨਕ ਦੇਵ ਜੀ ਦੇ ਯੋਗਦਾਨ ਬਾਰੇ ਜਾਣੂ ਕਰਵਾਏਗੀ। ਇਹ ਦਸਤਾਵੇਜ਼ੀ ਫ਼ਿਲਮ ਬਹੁਤ ਸਮੇਂ ਸਿਰ ਉਹਨਾਂ ਦੇ 550 ਵੇਂ ਜਨਮ-ਜਨਮ ਦਿਵਸ' ਤੇ ਵਿਸ਼ਵ ਨੂੰ ਇਕ ਸ਼ਾਨਦਾਰ ਤੋਹਫ਼ਾ ਹੈ।” ਫਾਉਂਡੇਸ਼ਨ ਦੇ ਚੇਅਰਮੈਨ ਸਰਬਜੀਤ ਸਿੰਘ ਸਿੱਧੂ ਨੇ ਕਿਹਾ ਕਿ ਗੁਰੂ ਨਾਨਕ ਸਾਹਿਬ ਦੀਆਂ ਸਿੱਖਿਆਵਾਂ ਦਾ ਸੰਸਾਰ ਵਿੱਚ ਅਮਨ ਕਾਇਮ ਕਰਨ ਦਾ ਰੋਲ ਹੈ ਅਤੇ ਉਹਨਾਂ ਪ੍ਰਚਾਰ ਕਰਨ ਦੇ ਕਾਰਜ ਨੂੰ ਅਸੀਂ ਇਸ ਪੁਰਸਕਾਰ ਰਾਹੀਂ ਸਤਕਾਰਿਆ ਹੈ।
ਸਨਮਾਨ ਵਿੱਚ ਸ਼ਾਮਿਲ ਸਨ ਹਰਿਮੰਦਰ ਸਿੰਘ ਜਸੱਲ, ਅਰਵਿੰਦਰ ਸਿੰਘ, ਇੰਦਰਜੀਤ ਸਿੰਘ, ਇੰਦਰਪਾਲ ਸਿੰਘ ਗੱਡ, ਭੁਪਿੰਦਰ ਕੌਰ ਸੈਣੀ ਅਤੇ ਸੰਗਤਾਂ ਨੇ ਜੈਕਾਰਿਆਂ ਚ ਨਿਰਦੇਸ਼ਕਾਂ ਨੂੰ ਪਿਆਰ ਦਿੱਤਾ। ਇਸ ਪ੍ਰੋਡਕਸ਼ਨਜ਼ ਕੰਪਨੀ ਨੇ ਵਿਸ਼ਵ ਧਰਮਾਂ ਅਤੇ ਸਿਹਤ ਬਾਰੇ ਬਹੁਤ ਸਾਰੀਆਂ ਡਾਕੂਮੈਂਟਰੀ ਬਣਾਈਆਂ ਹਨ ਅਤੇ ਉਹ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਗੁਰਦੁਆਰਿਆਂ ਦੀ ਅਸਲ ਫੁਟੇਜ ਸ਼ੂਟ ਕਰਨ ਲਈ ਭਾਰਤ ਅਤੇ ਪਾਕਿਸਤਾਨ ਗਏ ਸਨ।
ਵੀਡੀੳ ਦੇਖਣ ਲਈ ਹੇਠ ਲਿੰਕ 'ਤੇ ਕਲਿੱਕ ਕਰੋ
https://youtu.be/U5yj0Rw4DIg