ਸੁਲਤਾਨਪੁਰ ਲੋਧੀ : ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਨੇ ਮੁਹੱਈਆ ਕਰਵਾਈ ਜਲ ਸਪਲਾਈ ਤੇ ਪਾਖਾਨੇ
ਸੁਲਤਾਨਪੁਰ ਲੋਧੀ, 10 ਨਵੰਬਰ, 2019 : ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਸਮਾਗਮਾਂ ਲਈ ਵੱਡੀ ਗਿਣਤੀ ਵਿਚ ਸੰਗਤ ਦੀ ਆਮਦ ਨੂੰ ਵੇਖਦਿਆਂ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਨੇ ਸੁਲਤਾਨਪੁਰ ਲੋਧੀ ਵਿਚ 19 ਪਾਰਕਿੰਗ ਸਥਾਨਾਂ 'ਤੇ ਪੀਣ ਵਾਲੇ ਪਾਣੀ ਤੇ ਸੈਨੀਟੇਸ਼ਨ ਦੀਆਂ ਸਹੂਲਤਾਂ ਪ੍ਰਦਾਨ ਕਰਨ ਵਾਸਤੇ ਵਿਆਪਕ ਯੋਜਨਾ ਲਾਗੂ ਕੀਤੀ ਹੈ।
ਜਲ ਸਪਲਾਈ ਤੇ ਸੈਨੀਟੇਸ਼ਨ ਮੰਤਰੀ ਰਜ਼ੀਆ ਸੁਲਤਾਨਾ ਦੇ ਦਿਸ਼ਾ ਨਿਰਦੇਸ਼ਾਂ 'ਤੇ ਵਿਪਾਗ ਦੇ ਸਕੱਤਰ ਜਸਪ੍ਰੀਤ ਤਲਵਾੜ ਦੀ ਦੇਖ ਰੇਖ ਹੋ ਰਹੇ ਇਹਨਾਂ ਕੰਮਾਂ ਤਹਿਤ ਵਿਭਾਗ ਨੇ 8 ਨਵੇਂ ਟਿਊਬਵੈਲ ਲਗਾਏ ਹਨ ਤੇ ਹਿਕ ਮੋਬਾਈਲ ਲੈਬਾਰਟੀ ਵੈਨ ਹਰ ਵਕਤ ਲਈ ਤਾਇਨਾਤ ਕੀਤੀ ਹੈ। ਵਿਭਾਗ ਨੇ 5 ਹਜ਼ਾਰ ਲੀਟਰ ਸਮਰਥਾ ਵਾਲੀਆਂ 131 ਟੈਂਕੀਆਂ ਵੀ ਪਾਰਕਿੰਗ ਅਤੇ ਲੰਗਰ ਸਥਾਨਾਂ 'ਤੇ ਉਪਲਬਧ ਕਰਵਾਈਆਂ ਹਨ। ਸ਼ਹਿਰੀ ਖੇਤਰ ਵਿਚ 10 ਸਮਾਰਟ ਵਾਟਰ ਏ ਟੀ ਐਮ ਅਤੇ ਪੈਡਲ ਨਾਲ ਚੱਲਣ ਵਾਲੇ ਸਟੇਨਲੈਸ ਸਟੀਲ ਵਾਲੇ 50 ਸਟੇਸ਼ਨ ਵੀ ਲਗਾਏ ਹਨ।
ਵਿਭਾਗ ਨੇ 1800 ਆਰਜ਼ੀ ਪਾਖਾਨੇ, 1200 ਪਿਸ਼ਾਬ ਘਰ, 50 ਹੈਂਡੀਕੈਪ ਪਾਖਾਨੇ ਅਤੇ 100 ਤੋਂ ਵੱਧ ਨਹਾਉਣ ਲਈ ਗੁਸਲਖਾਨਿਆਂ ਦਾ ਪ੍ਰਬੰਧ ਕੀਤਾ ਹੈ। ਹਰ ਪਾਖਾਨੇ ਲਈ ਸੈਪਟਿਕ ਟੈਂਕ ਬਣਾਇਆ ਗਿਆ ਹੈ ਤਾਂ ਜੋ ਜ਼ਮੀਨ ਹੇਠਲਾ ਪਾਣੀ ਜਾਂ ਫਿਰ ਪਵਿੱਤਰ ਬੇਈਂ ਨਦੀ ਦਾ ਪਾਣੀ ਗੰਧਲਾ ਨਾ ਹੋਵੇ। ਸਫਾਈ ਦੇ ਕੰਮ ਵਿਚ 600 ਮੁਲਾਜ਼ਮ ਤਾਇਨਾਤ ਕੀਤੇ ਗਏ ਹਨ। ਵਿਭਾਗ ਕੰਮਾਂ ਦੀ ਦੇਖ ਰੇਖ ਵਧੀਕ ਸਕੱਤਰ ਮੁਹੰਮਦ ਇਸ਼ਫਾਕ, ਚੀਫ ਇੰਜੀਨੀਅਰ ਐਸ ਕੇ ਜੈਨ, ਚੀਫ ਇੰਜ. ਅਨਿਲ ਬਾਂਸਲ ਖੁਦ ਕਰ ਰਹੇ ਹਨ ਤਾਂ ਜੋ ਲੋਕਾਂ ਨੂੰ ਪੀਣ ਵਾਲਾ ਸਾਫ ਪਾਣੀ ਉਪਲਬਧ ਹੋ ਸਕੇ ਤੇ ਖੁਲ•ੇ ਵਿਚ ਸ਼ੋਚ ਨਾ ਜਾਣਾ ਪਵੇ।