ਦਸੂਹਾ, 17 ਫਰਵਰੀ 2021 - ਨਗਰ ਕੌਂਸਲ ਦਸੂਹਾ ਦੇ 15 ਵਾਰਡਾਂ ਦੇ ਆਏ ਨਤੀਜਿਆਂ ਵਿੱਚ 11 ਵਾਰਡਾਂ ’ਤੇ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਨੇ ਜਿੱਤ ਦਰਜ ਕੀਤੀ ਜਦਕਿ 4 ਵਾਰਡਾਂ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਜੇਤੂ ਰਹੇ।
ਸਥਾਨਕ ਗੁਰੂ ਤੇਗ ਬਹਾਦਰ ਸੀਨੀਅਰ ਸੈਕੰਡਰੀ ਸਕੂਲ ਵਿੱਚ ਵੋਟਾਂ ਦੀ ਹੋਈ ਗਿਣਤੀ ਉਪਰੰਤ ਆਏ ਨਤੀਜਿਆਂ ਵਿੱਚ ਕਾਂਗਰਸ ਪਾਰਟੀ ਦੇ ਉਮੀਦਵਾਰ ਵਾਰਡ ਨੰਬਰ 1, 3, 4, 5, 6, 7, 8, 10, 13, 14 ਅਤੇ 15 ਵਿੱਚ ਜੇਤੂ ਰਹੇ। ਵਾਰਡ ਨੰਬਰ 1 ਵਿੱਚ ਕਾਂਗਰਸ ਦੀ ਉਮੀਦਵਾਰ ਮੀਨੂ ਨੇ 618, ਭਾਜਪਾ ਦੀ ਮੰਜੂ ਨੇ 199 ਵੋਟਾਂ ਪਈਆਂ ਜਦਕਿ ਨੋਟਾ ਨੂੰ 6 ਵੋਟਾ ਗਈਆਂ। ਵਾਰਡ ਨੰਬਰ 3 ਵਿੱਚ ਕਾਂਗਰਸੀ ਉਮੀਦਵਾਰ ਸੀਮਾ ਮੇਰ ਨੇ 174, ਆਮ ਆਦਮੀ ਪਾਰਟੀ ਦੀ ਉਮੀਦਵਾਰ ਸਤਨਾਮ ਕੌਰ ਨੇ 167, ਆਜ਼ਾਦੀ ਉਮੀਦਵਾਰ ਸੁਮਨ ਪ੍ਰੀਤ ਨੇ 123, ਭਾਜਪਾ ਉਮੀਦਵਾਰ ਸੁਮਨ ਕੁਮਾਰੀ ਨੂੰ 43, ਸ਼੍ਰੋਮਣੀ ਅਕਾਲੀ ਦਲ ਦੀ ਨਰਿੰਦਰ ਕੌਰ ਨੂੰ 15 ਅਤੇ ਆਜ਼ਾਦ ਉਮੀਦਵਾਰ ਜੈ ਪਾਲ ਕੌਰ ਨੂੰ 2 ਵੋਟਾਂ ਪਈਆਂ ਜਦਕਿ 2 ਵੋਟਾਂ ਨੋਟਾ ਨੂੰ ਪਈਆਂ।
ਇਸੇ ਤਰ੍ਹਾਂ ਵਾਰਡ ਨੰਬਰ 4 ਵਿੱਚ ਕਾਂਗਰਸੀ ਉਮੀਦਵਾਰ ਯੋਵਨ ਬੱਸੀ ਨੂੰ 328, ਆਜ਼ਾਦੀ ਉਮੀਦਵਾਰ ਮਨਜੀਤ ਕੌਰ ਨੂੰ 299, ਆਪ ਉਮੀਦਵਾਰ ਵਿਵੇਕ ਗੁਪਤਾ ਨੂੰ 79, ਸ਼੍ਰੋਮਣੀ ਅਕਾਲੀ ਦਲ ਦੇ ਕੁਲਵਿੰਦਰ ਸਿੰਘ ਨੂੰ 40, ਭਾਜਪਾ ਦੇ ਸ਼ਮੀ ਕਪੂਰ ਨੂੰ 21 ਅਤੇ ਨੋਟਾ ਨੂੰ 6 ਵੋਟਾਂ ਗਈਆਂ। ਵਾਰਡ ਨੰਬਰ 5 ਵਿੱਚ ਕਾਂਗਰਸੀ ਉਮੀਦਵਾਰ ਰਾਜ ਰਾਣੀ ਨੂੰ 295, ਸ਼੍ਰੋਮਣੀ ਅਕਾਲੀ ਦਲ ਦੀ ਕੁਲਵਿੰਦਰ ਕੌਰ ਨੂੰ 219, ਆਪ ਦੀ ਸ਼ਸ਼ੀ ਬਾਲਾ ਨੂੰ 146, ਭਾਜਪਾ ਦੀ ਰਮਨਾ ਦੇਵੀ ਨੂੰ 145 ਅਤੇ ਨੋਟਾ ਨੂੰ 9 ਵੋਟਾਂ ਗਈਆਂ। ਵਾਰਡ ਨੰਬਰ 6 ਵਿੱਚ ਕਾਂਗਰਸੀ ਉਮੀਦਵਾਰ ਭੁੱਲਾ ਸਿੰਘ ਨੂੰ 549, ਆਪ ਦੇ ਕਮਲਪ੍ਰੀਤ ਸਿੰਘ ਨੂੰ 278, ਆਜ਼ਾਦ ਉਮੀਦਵਾਰ ਸੁਰਜੀਤ ਸਿੰਘ ਨੂੰ 70 ਅਤੇ ਸ਼੍ਰੋਮਣੀ ਅਕਾਲੀ ਦਲ ਦੇ ਰਜਿੰਦਰ ਸਿੰਘ ਨੂੰ 34 ਅਤੇ ਨੋਟਾ ਨੂੰ 7 ਵੋਟਾਂ ਗਈਆਂ। ਵਾਰਡ ਨੰਬਰ 7 ਵਿੱਚੋਂ ਕਾਂਗਰਸੀ ਉਮੀਦਵਾਰ ਨਿਰਮਲਾ ਦੇਵੀ ਨੂੰ 331, ਆਮ ਆਦਮੀ ਪਾਰਟੀ ਦੀ ਸੰਤੋਸ਼ ਕੌਰ ਨੂੰ 258, ਸ਼੍ਰੋਮਣੀ ਅਕਾਲੀ ਦਲ ਦੀ ਸੁਮਨ ਬਾਲਾ ਨੂੰ 51, ਆਜ਼ਾਦ ਉਮੀਦਵਾਰ ਸੁਰਿੰਦਰ ਕੌਰ ਨੂੰ 41 ਵੋਟਾਂ ਪਈਆਂ ਅਤੇ ਨੋਟਾ ਨੂੰ 10 ਵੋਟਾਂ ਗਈਆਂ। ਵਾਰਡ ਨੰਬਰ 8 ਵਿੱਚ ਕਾਂਗਰਸੀ ਉਮੀਦਵਾਰ ਚੰਦਰ ਸ਼ੇਖਰ ਨੂੰ 510, ਆਪ ਦੇ ਹਰਵਿੰਦਰ ਸਿੰਘ ਨੂੰ 329, ਆਜ਼ਾਦੀ ਉਮੀਦਵਾਰ ਇਕਬਾਲ ਸਿੰਘ 152, ਅਕਾਲੀ ਦਲ ਦੇ ਰਣਬੀਰ ਸਿੰਘ ਅਰੋੜਾ ਨੂੰ 131, ਭਾਜਪਾ ਦੇ ਰਣਜੀਤ ਸਿੰਘ ਨੂੰ 10 ਵੋਟਾ ਪੈਣ ਦੇ ਨਾਲ-ਨਾਲ 3 ਵੋਟਾਂ ਨੋਟਾ ਨੂੰ ਗਈਆਂ।
ਬੁਲਾਰੇ ਨੇ ਦੱਸਿਆ ਕਿ 10 ਵਿੱਚ ਕਾਂਗਰਸੀ ਉਮੀਦਵਾਰ ਸੁੱਚਾ ਸਿੰਘ ਨੂੰ 667, ਆਮ ਆਦਮੀ ਪਾਰਟੀ ਦੇ ਕੰਸ ਰਾਜ ਨੂੰ 289, ਅਕਾਲੀ ਦਲ ਦੇ ਮਹਿੰਗਾ ਸਿੰਘ ਨੂੰ 58 ਅਤੇ ਨੋਟਾ ਨੂੰ 8 ਵੋਟਾਂ ਗਈਆਂ। ਇਸੇ ਤਰ੍ਹਾਂ ਵਾਰਡ ਨੰਬਰ 13 ਵਿੱਚ ਕਾਂਗਰਸੀ ਉਮੀਦਵਾਰ ਸੁਮਨ ਨੂੰ 464, ਆਪ ਉਮੀਦਵਾਰ ਨੀਲਮ ਖੋਸਲਾ ਨੂੰ 288, ਭਾਜਪਾ ਦੀ ਪ੍ਰਿਅੰਕਾ ਨੂੰ 124, ਅਕਾਲੀ ਉਮੀਦਵਾਰ ਕਰਮਜੀਤ ਕੌਰ ਨੂੰ 25 ਵੋਟਾਂ ਪਈਆਂ ਜਦਕਿ 8 ਵੋਟਾਂ ਨੋਟਾ ਨੂੰ ਗਈਆਂ। ਵਾਰਡ ਨੰਬਰ 14 ਵਿੱਚ ਕਾਂਗਰਸੀ ਉਮੀਦਵਾਰ ਰਾਜੇਸ਼ ਪਾਲ ਨੂੰ 494, ਆਪ ਉਮੀਦਵਾਰ ਪਲਵਿੰਦਰ ਕੁਮਾਰ ਨੂੰ 385, ਭਾਜਪਾ ਦੇ ਓਮ ਪ੍ਰਕਾਸ਼ ਨੂੰ 189 ਵੋਟਾਂ ਪੈਣ ਦੇ ਨਾਲ-ਨਾਲ 2 ਵੋਟਾਂ ਨੋਟਾ ਨੂੰ ਗਈਆਂ। ਇਸੇ ਤਰ੍ਹਾਂ ਵਾਰਡ ਨੰਬਰ 15 ਵਿੱਚ ਕਾਂਗਰਸੀ ਉਮੀਦਵਾਰ ਰਾਕੇਸ਼ ਬੱਸੀ ਨੂੰ 458, ਭਾਜਪਾ ਉਮੀਦਵਾਰ ਜਸਵੰਤ ਸਿੰਘ ਨੂੰ 311, ਆਪ ਉਮੀਦਵਾਰ ਮੰਗਲ ਸਿੰਘ ਨੂੰ 84, ਆਜ਼ਾਦ ਉਮੀਦਵਾਰ ਕੁਲਵੰਤ ਸਿੰਘ ਅਤੇ ਗੁਰਬਚਨ ਸਿੰਘ ਨੂੰ ਕ੍ਰਮਵਾਰ 30 ਅਤੇ 10 ਵੋਟਾਂ ਪੈਣ ਦੇ ਨਾਲ-ਨਾਲ ਸ਼੍ਰੋਮਣੀ ਅਕਾਲੀ ਦਲ ਦੇ ਸੁਰਜੀਤ ਸਿੰਘ ਨੂੰ 13 ਵੋਟਾਂ ਮਿਲੀਆਂ ਜਦਕਿ 3 ਵੋਟਾਂ ਨੋਟਾ ਨੂੰ ਗਈਆਂ।
ਵਾਰਡ ਨੰਬਰ 2 ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੰਤੋਖ ਕੁਮਾਰ ਨੂੰ 526, ਕਾਂਗਰਸੀ ਉਮੀਦਵਾਰ ਸੁਖਵਿੰਦਰ ਸਿੰਘ ਨੂੰ 363, ਭਾਜਪਾ ਦੇ ਬਲਦੇਵ ਕ੍ਰਿਸ਼ਨ ਨੂੰ 302, ਸ਼੍ਰੋਮਣੀ ਅਕਾਲੀ ਦਲ ਦੇ ਅਸ਼ੋਕ ਕੁਮਾਰ ਨੂੰ 17 ਅਤੇ ਨੋਟਾ ਨੂੰ 8 ਵੋਟਾਂ ਗਈਆਂ। ਵਾਰਡ ਨੰਬਰ 9 ਵਿੱਚ ਆਮ ਆਦਮੀ ਪਾਰਟੀ ਦੀ ਉਮੀਦਵਾਰ ਸੁਖਵਿੰਦਰ ਕੌਰ ਨੂੰ 542, ਆਜ਼ਾਦ ਉਮੀਦਵਾਰ ਚਰਨਜੀਤ ਕੌਰ ਨੂੰ 305, ਕਾਂਗਰਸੀ ਉਮੀਦਵਾਰ ਬਿਮਲ ਕੌਰ ਨੂੰ 199, ਅਕਾਲੀ ਉਮੀਦਵਾਰ ਬਲਵੀਰ ਕੌਰ ਨੂੰ 101 ਵੋਟਾਂ ਪੈਣ ਦੇ ਨਾਲ-ਨਾਲ 12 ਵੋਟਾਂ ਨੋਟਾ ਨੂੰ ਗਈਆਂ। ਵਾਰਡ ਨੰਬਰ 11 ਵਿੱਚ ਆਪ ਦੇ ਉਮੀਦਵਾਰ ਪ੍ਰਭਜੋਤ ਕੌਰ ਧੁੱਗਾ ਨੂੰ 627, ਕਾਂਗਰਸੀ ਉਮੀਦਵਾਰ ਕਮਲਜੀਤ ਕੌਰ ਨੂੰ 320, ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਰਵਿੰਦਰ ਕੌਰ ਨੂੰ 74 ਅਤੇ ਨੋਟਾ ਨੂੰ 10 ਵੋਟਾਂ ਗਈਆਂ। ਵਾਰਡ ਨੰਬਰ 12 ਵਿੱਚ ਆਪ ਦੇ ਉਮੀਦਵਾਰ ਅਮਰਪ੍ਰੀਤ ਸਿੰਘ ਨੂੰ 393, ਭਾਜਪਾ ਦੇ ਸਰਵੇਸ਼ ਸ਼ਿੰਗਾਰੀ ਨੂੰ 298 ਅਤੇ ਕਾਂਗਰਸੀ ਉਮੀਦਵਾਰ ਪਵਨ ਕੁਮਾਰ ਨੂੰ 246 ਵੋਟਾਂ ਮਿਲੀਆਂ ਜਦਕਿ 8 ਵੋਟਾਂ ਨੋਟਾ ਨੂੰ ਗਈਆਂ।