ਸੰਜੀਵ ਸੂਦ
ਲੁਧਿਆਣਾ, 11 ਨਵੰਬਰ, 2019 : ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਲੁਧਿਆਣਾ ਵਿਚ ਇਕ ਆਰਟ ਗੈਲਰੀ ਦਾ ਪ੍ਰਬੰਧ ਕੀਤਾ ਗਿਆ ਜਿਸ ਵਿਚ ਪੰਜਾਬ ਭਰ ਤੋਂ ਆਏ 23 ਚਿੱਤਰਕਾਰਾਂ ਨੇ 210 ਵਰਗ ਫੁੱਟ ਦਾ ਇਕ ਕੈਨਵਸ ਤਿਆਰ ਕੀਤਾ ਜਿਸ ਵਿਚ ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ਾਂ ਅਤੇ ਜੀਵਨ ਬਾਰੇ ਝਾਤ ਪਾਈ ਗਈ ਹੈ।
ਆਰਟ ਗੈਲਰੀ ਦੇ ਮੁੱਖ ਪ੍ਰਬੰਧਕ ਮਨਵੀਰ ਸਿੰਘ ਨੇ ਦੱਸਿਆ ਕਿ ਪੰਜਾਬ ਦੇ 23 ਵੱਖ ਵੱਖ ਚਿੱਤਰਕਾਰਾਂ ਨੇ ਇਸ ਕੈਨਵਸ 'ਚ ਆਪਣਾ ਯੋਗਦਾਨ ਦਿੱਤਾ ਹੈ।
ਉਹਨਾਂ ਦੱਸਿਆ ਕਿ ਗੁਰੂ ਸਾਹਿਬ ਵੱਲੋਂ ਦਿੱਤੇ ਕਿਰਤ ਕਰੋ, ਵੰਡ ਛਕੋ ਦੇ ਸਿਧਾਂਤ ਤੋਂ ਕੈਨਵਸ ਦੀ ਸ਼ੁਰੂਆਤ ਹੁੰਦੀ ਹੈ ਅਤੇ ਇਹ ਕਾਲੀ ਬੇਈਂ ਵਿਚ ਗੁਰੂ ਸਾਹਿਬ ਵੱਲੋਂ ਲਹੀ ਜਲ ਸਮਾਧੀ ਤੱਕ ਸਾਰੇ ਜੀਵਨ 'ਤੇ ਚਾਨਣਾ ਪਾਉਂਦਾ ਹੈ। ਉਹਨਾਂ ਖੁਲ•ਾਸਾ ਕੀਤਾ ਕਿ ਇਹ ਪੇਂਟਿੰਗ 100 ਸਾਲ ਤੱਕ ਖਰਾਬ ਨਹੀਂ ਹੋ ਸਕਦੀ ਕਿਉਂਕਿ ਇਸ ਵਿਚ ਵਿਸ਼ੇਸ਼ ਰੰਗਾਂ ਦੀ ਵਰਤੋਂ ਕੀਤੀ ਗਈ ਹੈ। ਉਹਨਾਂ ਕਿਹਾ ਕਿ ਗੁਰੂ ਸਾਹਿਬ ਪ੍ਰਤੀ ਸ਼ਰਧਾ ਵਜੋਂ ਇਸ ਆਰਟ ਗੈਲਰੀ ਦਾ ਪ੍ਰਬੰਧ ਕੀਤਾ ਗਿਆ ਸੀ ਜਿਸ ਵਿਚ ਕੋਈ ਵੀ ਪੇਂਟਰ ਜਿਸਨੂੰ ਚਿੱਤਰਕਾਰੀ ਆਉਂਦੀ ਹੈ, ਉਹ ਆਪਣਾ ਯੋਗਦਾਨ ਪਾ ਸਕਦਾ ਸੀ।
ਉਹਨਾਂ ਦੱਸਿਆ ਕਿ ਇਹ ਕੈਨਵਸ 20 ਘੰਟਿਆਂ ਅੰਦਰ ਤਿਆਰ ਕੀਤਾ ਗਿਆ ਹੈ ਅਤੇ ਉਹਨਾਂ ਮੰਗ ਕੀਤੀ ਕਿ ਇਹ ਕੈਨਵਸ ਕਰਤਾਰਪੁਰ ਸਾਹਿਬ ਲਾਂਘੇ ਵਿਚ ਲਗਾਇਆ ਜਾਣਾ ਚਾਹੀਦਾ ਹੈ ਤਾਂ ਜੋ ਸੰਗਤਾਂ ਇਸਦੇ ਦਰਸ਼ਨ ਕਰ ਸਕਣ।
ਵੀਡੀੳ ਦੇਖਣ ਲਈ ਹੇਠ ਲਿੰਕ 'ਤੇ ਕਲਿੱਕ ਕਰੋ :-
https://www.youtube.com/watch?v=ncs0LeFkhlg&feature=youtu.be