ਅੰਮ੍ਰਿਤਸਰ, 31 ਮਾਰਚ 2019: ਅੰਮ੍ਰਿਤਸਰ ਜਿਲ•ਾ ਪ੍ਰਸ਼ਾਸਨ ਅਤੇ ਖੇਡ ਵਿਭਾਗ ਪੰਜਾਬ ਵੱਲੋਂ ਦੇਸ਼ ਦੇ ਮਹਾਂਤਿਉਹਾਰ 'ਵੋਟਾਂ' ਵਿਚ ਵੱਧ-ਚੜ• ਕੇ ਭਾਗ ਲੈਣ ਦਾ ਸੱਦਾ ਦੇਣ ਦੇ ਇਰਾਦੇ ਨਾਲ ਕਰਵਾਈ ਗਈ ਅੰਮ੍ਰਿਤਸਰ ਮਿੰਨੀ ਮੈਰਾਥਨ ਵਿਚ ਦੇਸ਼ ਭਰ ਤੋਂ ਪਹੁੰਚੇ ਕਰੀਬ 6 ਹਜ਼ਾਰ ਲੋਕ ਅੰਮ੍ਰਿਤਸਰੀਆਂ ਨੂੰ ਵੋਟ ਦੀ ਮਹੱਤਤਾ ਦੱਸਣ ਲਈ ਸੂਰਜ ਨਿਕਲਣ ਦੇ ਨਾਲ ਹੀ ਸੜਕਾਂ ਉਤੇ ਦੌੜੇ। ਇਸ ਮੌਕੇ ਕਰਵਾਈ ਗਈ 5 ਕਿਲੋਮੀਟਰ ਦੌੜ ਦੇ ਕੁੜੀਆਂ ਦੇ ਵਰਗ ਵਿਚ ਰਜਤਬੀਰ ਕੌਰ ਅਤੇ ਮੁੰਡਿਆਂ ਦੇ ਵਰਗ ਵਿਚ ਸ਼ਾਮ ਸੁੰਦਰ ਪਹਿਲੇ ਸਥਾਨ ਉਤੇ ਰਹੇ, ਜਦਕਿ 10 ਕਿਲੋਮੀਟਰ ਦੌੜ ਵਿਚ ਸੀਮਾ ਦੇਵੀ ਅਤੇ ਜਤਿੰਦਰ ਸਿੰਘ ਨੂੰ ਜੇਤੂ ਐਲਾਨਿਆ ਗਿਆ। ਦੋਵਾਂ ਵਰਗਾਂ ਦੇ ਜੇਤੂਆਂ ਨੂੰ ਕ੍ਰਮਵਾਰ 11 ਹਜ਼ਾਰ ਰੁਪਏ ਅਤੇ 21 ਹਜ਼ਾਰ ਰੁਪਏ ਦੀ ਨਗਦ ਰਾਸ਼ੀ, ਕੱਪ ਅਤੇ ਟਰੈਕ ਸੂਟ ਨਾਲ ਡਿਪਟੀ ਕਮਿਸ਼ਨਰ ਸ. ਸ਼ਿਵਦੁਲਾਰ ਸਿੰਘ ਢਿਲੋਂ ਵੱਲੋਂ ਸਨਮਾਨਿਤ ਕੀਤਾ ਗਿਆ। 10 ਕਿਲੋਮੀਟਰ ਮੁੰਡਿਆਂ ਦੇ ਵਰਗ ਵਿਚ ਸਿਮਰਨ ਸਿੰਘ ਤੇ ਜਤਿੰਦਰ ਸਿੰਘ (ਦੂਸਰੇ) ਨੇ ਤੀਸਰਾ ਸਥਾਨ ਪ੍ਰਾਪਤ ਕੀਤਾ, ਜਦਕਿ ਕੁੜੀਆਂ ਦੇ ਇਸ ਵਰਗ ਦੇ ਮੁਕਾਬਲੇ ਵਿਚ ਕ੍ਰਿਸ਼ਨਾ ਤੇ ਲਕਸ਼ਮੀ ਜੇਤੂ ਰਹੀਆਂ। ਇੰਨਾਂ ਜੇਤੂਆਂ ਨੂੰ ਕ੍ਰਮਵਾਰ 11 ਹਜ਼ਾਰ ਰੁਪਏ ਤੇ 5000 ਰੁਪਏ ਦੀ ਨਗਦ ਰਾਸ਼ੀ ਇਨਾਮ ਵਜੋਂ ਦਿੱਤੀ ਗਈ। 5 ਕਿਲੋਮੀਟਰ ਲੜਕੇ ਵਰਗੇ ਵਿਚ ਸਚਿਨ ਕੁਮਾਰ ਦੂਸਰੇ ਤੇ ਵਿਜੈ ਕੁਮਾਰ ਤੀਸਰੇ ਸਥਾਨ ਉਤੇ ਰਹੇ, ਜਦਕਿ ਕੁੜੀਆਂ ਦੇ ਇਸ ਵਰਗ ਵਿਚ ਅਨਮੋਲਪ੍ਰੀਤ ਕੌਰ ਤੇ ਜਸਵਿੰਦਰ ਕੌਰ ਤੀਸਰੇ ਸਥਾਨ ਉਤੇ ਰਹੀਆਂ। ਇੰਨਾਂ ਨੂੰ ਕ੍ਰਮਵਾਰ 5 ਹਜ਼ਾਰ ਰੁਪਏ ਤੇ 3 ਹਜ਼ਾਰ ਰੁਪਏ ਦੀ ਰਾਸ਼ੀ ਇਨਾਮ ਵਜੋਂ ਦਿੱਤੀ ਗਈ।
ਅੱਜ ਸਵੇਰੇ ਪਾਇਟੈਕਸ ਗਰਾਊਂਡ ਵਿਚ ਮੈਰਾਥਨ ਦੀ ਸ਼ੁਰੂਆਤ ਮੌਕੇ ਕਰੀਬ ਸਾਢੇ ਛੇ ਵਜੇ ਲੋਕਾਂ ਦਾ ਵੱਡਾ ਇਕੱਠ ਮੈਰਾਥਨ ਦੌੜ ਵਿਚ ਭਾਗ ਲੈਣ ਲਈ ਦੌੜਿਆ, ਜਿਸ ਵਿਚ ਸਮਾਜ ਦੇ 5 ਸਾਲ ਤੋਂ ਲੈ ਕੇ 75 ਸਾਲ ਦੇ ਉਮਰ ਵਰਗ ਦੇ ਲੋਕ ਸ਼ਾਮਿਲ ਹੋਏ ਅਤੇ ਐਥਲੀਟ ਤਾਂ ਪੰਜਾਬ ਭਰ ਵਿਚੋਂ ਪੁੱਜੇ ਹੋਏ ਸਨ। ਮੈਰਾਥਨ ਦੇ ਨੋਡਲ ਅਧਿਕਾਰੀ ਸ੍ਰੀ ਰਾਜੀਵ ਸੇਖੜੀ ਨੇ ਦੱਸਿਆ ਕਿ ਕਰੀਬ 6 ਹਜ਼ਾਰ ਲੋਕਾਂ ਨੇ ਇਸ ਦੌੜ ਵਿਚ ਹਿੱਸਾ ਲਿਆ।
ਇਸ ਮੌਕੇ ਲੋਕਾਂ ਨੂੰ ਸੰਬੋਧਨ ਕਰਦੇ ਡਿਪਟੀ ਕਮਿਸ਼ਨਰ ਸ. ਸ਼ਿਵਦੁਲਾਰ ਸਿੰਘ ਢਿਲੋਂ ਨੇ ਕਿਹਾ ਕਿ ਇੰਨੀ ਵੱਡੀ ਗਿਣਤੀ ਵਿਚ ਸ਼ਮੂਲੀਅਤ ਇਹ ਦਰਸਾਉਂਦੀ ਹੈ ਕਿ ਲੋਕ ਆਪਣੀ ਅਤੇ ਦੇਸ਼ ਦੀ ਸਿਹਤ ਕਾਇਮ ਰੱਖਣ ਲਈ ਜਾਗਰੂਕ ਹਨ। ਉਨਾਂ ਇਸ ਦੌੜ ਦੀ ਕਾਮਯਾਬੀ ਲਈ ਸੀ. ਈ ਓ ਸਮਾਰਟ ਸਿਟੀ ਸ੍ਰੀਮਤੀ ਕੋਮਲ ਮਿੱਤਲ ਅਤੇ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਹਿਮਾਸ਼ੂੰ ਅਗਰਵਾਲ ਨੂੰ ਵਧਾਈ ਦਿੰਦੇ ਭਾਗ ਲੈਣ ਵਾਲੇ ਸਾਰੇ ਲੋਕਾਂ ਦਾ ਧੰਨਵਾਦ ਕਰਦੇ ਸੱਦਾ ਦਿੱਤਾ ਕਿ 19 ਮਈ ਨੂੰ ਵੱਧ ਚੜ• ਕੇ ਸਾਫ-ਸੁਥਰੇ, ਬਿਨਾਂ ਕਿਸੇ ਡਰ ਜਾਂ ਲਾਲਚ ਦੇ ਵੋਟਾਂ ਪਾ ਕੇ ਦੇਸ਼ ਦੇ ਲੋਕਤੰਤਰ ਨੂੰ ਮਜ਼ਬੂਤ ਕਰੋ। ਇਸ ਮੌਕੇ ਪੋਲਿੰਗ ਬੂਥ ਲਗਾ ਕੇ ਵੋਟਰਾਂ ਨੂੰ ਵੋਟਿੰਗ ਮਸ਼ੀਨ ਤੇ ਵੀ ਵੀ ਪੈਟ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਜਿਲ•ਾ ਚੋਣ ਅਧਿਕਾਰੀ ਵੱਲੋਂ 'ਲੋਕਤੰਤਰ ਦੇ ਪਹਿਰੇਦਾਰ' ਨਾਮ ਦੀ ਕਿਤਾਬ ਵੀ ਰਿਲੀਜ਼ ਕੀਤੀ ਗਈ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸ੍ਰੀ ਨਿਤੀਸ਼ ਸਿੰਗਲਾ ਜੁਇੰਟ ਕਮਿਸ਼ਨਰ, ਸਹਾਇਕ ਕਮਿਸ਼ਨਰ ਸ੍ਰੀਮਤੀ ਅਲਕਾ ਕਾਲੀਆ, ਐਸ ਡੀ ਐਮ ਅਜਨਾਲਾ ਸ੍ਰੀ ਰਜਤ ਉਬਰਾਏ, ਐਸ ਡੀ ਐਮ ਸ੍ਰੀਮਤੀ ਪਲਵੀ ਚੌਧਰੀ, ਡਿਪਟੀ ਡਾਇਰੈਕਟਰ ਲੋਕਲ ਬਾਡੀ ਅਨਮਜੋਤ ਕੌਰ, ਐਸ ਡੀ ਐਮ ਬਾਬਾ ਬਕਾਲਾ ਸ੍ਰੀ ਅਸ਼ੋਕ ਸ਼ਰਮਾ, ਡੀ. ਸੀ ਪੀ ਸ੍ਰੀ ਭੁਪਿੰਦਰ ਸਿੰਘ ਤੇ ਏ ਸੀ ਪੀ ਸ੍ਰੀ ਦਿਲਬਾਗ ਸਿੰਘ, ਸਿੰਘ, ਜਿਲ•ਾ ਖੇਡ ਅਧਿਕਾਰੀ ਗੁਰਲਾਲ ਸਿੰਘ ਰਿਆੜ, ਜਿਲ•ਾ ਸਿੱਖਿਆ ਅਧਿਕਾਰੀ ਸਕੈਡੰਰੀ ਸਲਵਿੰਦਰ ਸਿੰਘ ਸਮਰਾ ਤੇ ਐਲੀਮੈਂਟਰੀ ਸ੍ਰੀ ਜੁਗਰਾਜ ਸਿੰਘ ਰੰਧਾਵਾ, ਸਮਾਰਟ ਸਿਟੀ ਦੇ ਮੀਡਆ ਅਧਿਕਾਰੀ ਮੈਡਮ ਰਮਨ ਅਤੇ ਹੋਰ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ, ਜਿੰਨਾ ਨੇ ਮੈਰਾਥਨ ਵਿਚ ਹਿੱਸਾ ਵੀ ਲਿਆ।