ਲੁਧਿਆਣਾ, 01 ਅਪ੍ਰੈੱਲ 2019: ਅੱਜ ਕਮਾਂਡੈਂਟ ਰਾਏ ਸਿੰਘ ਧਾਲੀਵਾਲ (ਕੰਟੀਜੈਂਟ ਇੰਚਾਰਜ ਲੋਕ ਸਭਾ ਚੋਣਾਂ-2019 ਸਟੇਟ ਉੱਤਰਾਖੰਡ) ਵੱਲੋਂ ਜ਼ਿਲ੍ਹਾ ਲੁਧਿਆਣਾ, ਜਲੰਧਰ ਅਤੇ ਹੁਸ਼ਿਆਰਪੁਰ ਦੇ ਹੋਮਗਾਰਡਜ਼ ਦੇ ਅਧਿਕਾਰੀਆਂ ਨਾਲ ਲੁਧਿਆਣਾ ਵਿਖੇ ਮੀਟਿੰਗ ਕੀਤੀ ਗਈ। ਮੀਟਿੰਗ ਬਾਰੇ ਜਾਣਕਾਰੀ ਦਿੰਦਿਆਂ ਸ੍ਰ. ਧਾਲੀਵਾਲ ਨੇ ਦੱਸਿਆ ਕਿ ਪੰਜਾਬ ਵਿੱਚੋਂ ਸੱਤ (7) ਕੰਪਨੀਆਂ ਕਮਾਂਡੈਂਟ ਉਨ੍ਹਾਂ ਦੀ ਅਗਵਾਈ ਹੇਠ ਉੱਤਰਾਖੰਡ ਚੋਣਾਂ ਕਰਵਾਉਣ ਲਈ ਨਾਮਜ਼ਦ ਕੀਤੀਆਂ ਗਈਆਂ ਹਨ, ਜੋ ਕਿ ਉੱਤਰਾਖੰਡ ਲਈ 5 ਅਪ੍ਰੈੱਲ ਨੂੰ ਲੁਧਿਆਣਾ ਤੋਂ ਰਵਾਨਾ ਹੋਣਗੀਆਂ।
ਇਸ ਮੌਕੇ ਕਮਾਂਡੈਂਟ ਧਾਲੀਵਾਲ ਵੱਲੋਂ ਸਮੂਹ ਅਧਿਕਾਰੀਆਂ ਨੂੰ ਸਖ਼ਤ ਹਦਾਇਤ ਕੀਤੀ ਗਈ ਕਿ ਚੋਣਾਂ ਵਿੱਚ ਨਿਰਪੱਖ ਰਹਿ ਕੇ ਡਿਊਟੀ ਕਰਨੀ ਹੈ ਅਤੇ ਜਿਹੜੇ ਅਫ਼ਸਰ/ਕਰਮਚਾਰੀ ਅਤੇ ਜਵਾਨ ਉੱਤਰਾਖੰਡ ਲਈ ਜਾਣੇ ਹਨ, ਉਹ ਸਰੀਰਕ ਅਤੇ ਮੈਡੀਕਲ ਤੌਰ ’ਤੇ ਪੂਰੀ ਤਰ੍ਹਾਂ ਰਿਸਟ-ਪੁਸ਼ਟ ਤੇ ਫਿੱਟ ਹੋਣ ਅਤੇ ਅਨੁਸ਼ਾਸ਼ਨ ਵਿੱਚ ਰਹਿ ਕੇ ਡਿਊਟੀ ਕਰਨਗੇ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਹੋਮ ਗਾਰਡਜ਼ ਵਿਭਾਗ ਵੱਲੋਂ ਦੇਸ਼ ਵਿੱਚ ਲੋਕ ਸਭਾ ਅਤੇ ਵਿਧਾਨ ਸਭਾ ਚੋਣਾਂ ਵਿੱਚ ਵੱਖ-ਵੱਖ ਸੂਬਿਆਂ ਵਿੱਚ ਡਿਊਟੀ ਕੀਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ 13 ਕੰਪਨੀਆਂ ਉੱਤਰ ਪ੍ਰਦੇਸ਼ ਲਈ ਰਵਾਨਾ ਕੀਤੀਆਂ ਜਾ ਚੁੱਕੀਆਂ ਹਨ।
ਇਸ ਮੌਕੇ ’ਤੇ ਸਹਾਇਕ ਕਮਾਂਡੈਟ ਦਲਜੀਤ ਸਿੰਘ ਅਤੇ ਕੰਪਨੀ ਇੰਚਾਰਜ਼ ਹਰਨੇਕ ਸਿੰਘ, ਸੁਖਵਿੰਦਰ ਸਿੰਘ, ਹੇਮੰਤ ਕੁਮਾਰ, ਅਤੇ ਗੁਰਪ੍ਰੀਤ ਸਿੰਘ (ਜ਼ਿਲ੍ਹਾ ਲੁਧਿਆਣਾ) ਅਤੇ ਸਹਾਇਕ ਕਮਾਂਡੈਟ ਸੋਹਣ ਸਿੰਘ ਮਿਸ਼ਰਾ ਅਤੇ ਕੰਪਨੀ ਇੰਚਾਰਜ ਇਸਵਿੰਦਰ ਸਿੰਘ, ਅਤਿੰਦਰ ਸੰਘਾ ਅਤੇ ਮਨਜੀਤ ਸਿੰਘ (ਜ਼ਿਲ੍ਹਾ ਜਲੰਧਰ) ਸਹਾਇਕ ਕਮਾਂਡੈਟ ਪ੍ਰਕਾਸ਼ ਸਿੰਘ ਅਤੇ ਕੰਪਨੀ ਇੰਚਾਰਜ ਮਨਿੰਦਰ ਸਿੰਘ (ਜ਼ਿਲ੍ਹਾ ਹੁਸ਼ਿਆਰਪੁਰ) ਵੀ ਹਾਜ਼ਰ ਸਨ।