ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਸੌਂਪੀਆਂ ਵੀ.ਵੀ.ਪੀ.ਏ.ਟੀ. ਮਸ਼ੀਨਾਂ
ਅੰਮ੍ਰਿਤ ਪਾਲ ਬਰਾੜ
ਹੁਸ਼ਿਆਰਪੁਰ, 2 ਅਪ੍ਰੈਲ:
ਆ ਰਹੀਆਂ ਲੋਕ ਸਭਾ ਚੋਣਾਂ ਸਬੰਧੀ ਸਹਾਇਕ ਰਿਟਰਨਿੰਗ ਅਫ਼ਸਰਾਂ ਨੂੰ ਵੀ.ਵੀ.ਪੀ.ਏ.ਟੀ. ਮਸ਼ੀਨਾਂ ਸੌਂਪ ਦਿੱਤੀਆਂ ਗਈਆਂ ਹਨ ਅਤੇ ਇਹ ਮਸ਼ੀਨਾਂ ਸਬੰਧਤ ਅਧਿਕਾਰੀਆਂ ਵਲੋਂ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਸਟਰਾਂਗ ਰੂਮਾਂ ਤੱਕ ਪਹੁੰਚਾ ਦਿੱਤੀਆਂ ਗਈਆਂ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ-ਕਮ-ਜ਼ਿਲਾ ਚੋਣ ਅਫ਼ਸਰ ਸ਼੍ਰੀਮਤੀ ਈਸ਼ਾ ਕਾਲੀਆ ਨੇ ਦੱਸਿਆ ਕਿ ਜ਼ਿਲੇ ਦੇ 7 ਵਿਧਾਨ ਸਭਾ ਹਲਕਿਆਂ ਨੂੰ 1827 ਵੀ.ਵੀ.ਪੀ.ਏ.ਟੀ. ਮਸ਼ੀਨਾਂ ਅਲਾਟ ਕੀਤੀਆਂ ਗਈਆਂ ਹਨ, ਜਿਨਾਂ ਵਿੱਚ ਮੁਕੇਰੀਆਂ ਵਿਧਾਨ ਸਭਾ ਹਲਕੇ ਲਈ 290, ਦਸੂਹਾ ਲਈ 257, ਉੜਮੁੜ ਲਈ 257, ਸ਼ਾਮ ਚੁਰਾਸੀ ਲਈ 258, ਹੁਸ਼ਿਆਰਪੁਰ ਲਈ 246, ਚੱਬੇਵਾਲ ਲਈ 246 ਅਤੇ ਗੜ•ਸ਼ੰਕਰ ਵਿਧਾਨ ਸਭਾ ਹਲਕੇ ਲਈ 273 ਵੀ.ਵੀ.ਪੀ.ਏ.ਟੀ. ਮਸ਼ੀਨਾਂ ਸ਼ਾਮਲ ਹਨ।
ਜ਼ਿਲਾ ਚੋਣ ਅਫ਼ਸਰ ਨੇ ਦੱਸਿਆ ਕਿ ਵੀ.ਵੀ.ਪੀ.ਏ.ਟੀ. ਮਸ਼ੀਨਾਂ ਤੋਂ ਇਲਾਵਾ 1754 ਬੈਲਟ ਯੂਨਿਟ ਅਤੇ 1754 ਹੀ ਕੰਟਰੋਲ ਯੂਨਿਟ ਵੀ ਸੌਂਪੇ ਗਏ ਹਨ। ਉਨਾਂ ਦੱਸਿਆ ਕਿ ਮੁਕੇਰੀਆਂ ਵਿਧਾਨ ਸਭਾ ਹਲਕੇ ਲਈ 278, ਦਸੂਹਾ ਲਈ 247, ਉੜਮੁੜ ਲਈ 247, ਸ਼ਾਮ ਚੁਰਾਸੀ ਲਈ 248, ਹੁਸ਼ਿਆਰਪੁਰ ਲਈ 236, ਚੱਬੇਵਾਲ ਲਈ 236 ਅਤੇ ਗੜ•ਸ਼ੰਕਰ ਵਿਧਾਨ ਸਭਾ ਹਲਕੇ ਲਈ 262 ਬੈਲਟ ਯੂਨਿਟ ਸੌਂਪੇ ਗਏ ਹਨ। ਉਨਾਂ ਦੱਸਆ ਕਿ ਉਕਤ ਗਿਣਤੀ ਅਨੁਸਾਰ ਹੀ 7 ਵਿਧਾਨ ਸਭਾ ਹਲਕਿਆਂ ਨੂੰ ਕੰਟਰੋਲ ਯੂਨਿਟ ਸੌਂਪੇ ਗਏ ਹਨ।
ਸ਼੍ਰੀਮਤੀ ਈਸ਼ਾ ਕਾਲੀਆ ਨੇ ਵੀ.ਵੀ.ਪੀ.ਏ.ਟੀ. (ਵੋਟਰ ਵੈਰੀਫੀਏਬਲ ਪੇਪਰ ਆਡਿਟ ਟਰੇਲ) ਬਾਰੇ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਛੋਟੇ ਜਿਹੇ ਪ੍ਰਿੰਟਰ ਵਰਗੀ ਮਸ਼ੀਨ ਹੈ, ਜੋ ਈ.ਵੀ.ਐਮ. (ਇਲੈਕਟ੍ਰੋਨਿਕ ਵੋਟਿੰਗ ਮਸ਼ੀਨ) ਨਾਲ ਜੁੜੀ ਹੁੰਦੀ ਹੈ। ਉਨਾਂ ਦੱਸਿਆ ਕਿ ਵੀ.ਵੀ.ਪੀ.ਏ.ਟੀ. ਰਾਹੀਂ ਵੋਟਰ ਨੂੰ ਪਤਾ ਲੱਗ ਸਕੇਗਾ ਕਿ ਉਸਦੀ ਵੋਟ ਸਹੀ ਉਮੀਦਵਾਰ ਨੂੰ ਪੋਲ ਹੋਈ ਹੈ। ਉਨਾਂ ਦੱਸਿਆ ਕਿ ਇਸ ਮਸ਼ੀਨ ਰਾਹੀਂ ਵੋਟਰ ਸਬੰਧਤ ਉਮੀਦਵਾਰ ਦਾ ਲੜੀ ਨੰਬਰ, ਨਾਮ ਅਤੇ ਚੋਣ ਚਿੰਨ• 7 ਸੈਕਿੰਡ ਲਈ ਡਿਸਪਲੇਅ ਫਰੇਮ ਵਿੱਚ ਦੇਖ ਸਕਦਾ ਹੈ, ਜਿਸਨੂੰ ਉਸਨੇ ਵੋਟ ਪਾਈ ਹੈ। ਉਨਾਂ ਦੱਸਿਆ ਕਿ ਉਮੀਦਵਾਰ ਦਾ ਲੜੀ ਨੰਬਰ, ਨਾਮ, ਚੋਣ ਚਿੰਨ• ਦਰਸਾਉਣ ਵਾਲੀ ਸਲਿੱਪ ਮਸ਼ੀਨ ਨਾਲ ਲੱਗੇ ਡੱਬੇ ਵਿੱਚ ਡਿੱਗ ਪਵੇਗੀ, ਜੋ ਡੱਬੇ ਵਿੱਚ ਸੀਲਡ ਰਹੇਗੀ ਅਤੇ ਕੋਈ ਵੀ ਹੋਰ ਉਸਨੂੰ ਦੇਖ ਨਹੀਂ ਸਕੇਗਾ।