← ਪਿਛੇ ਪਰਤੋ
ਦੇਸ਼ ਦੇ ਵਿਕਾਸ ਨੂੰ ਦੇਵੇਗਾ ਹੁਲਾਰਾ ਚੰਡੀਗੜ, 02 ਅਪ੍ਰੈਲ 2019: ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸ੍ਰੀ ਸੁਨੀਲ ਜਾਖੜ ਨੇ ਕਾਂਗਰਸ ਪਾਰਟੀ ਵੱਲੋਂ ਆਮ ਚੋਣਾਂ 2019 ਲਈ ਐਲਾਣੇ ਚੋਣ ਮਨੋਰਥ ਪੱਤਰ ਨੂੰ ਪਾਰਟੀ ਦਾ ਸਕੰਲਪ ਪੱਤਰ ਦੱਸਦਿਆਂ ਕਿਹਾ ਕਿ ਇਹ ਮਨੋਰਥ ਪੱਤਰ ਸਮਾਜ ਦੇ ਹਰ ਵਰਗ ਨਾਲ ਵਿਚਾਰ ਵਟਾਂਦਰੇ ਤੋਂ ਬਾਅਦ ਤਿਆਰ ਕੀਤਾ ਗਿਆ ਹੈ ਅਤੇ ਇਹ ਕਾਰਜਯੋਜਨਾ ਦੇਸ਼ ਦੇ ਸਰਵਪੱਖੀ ਵਿਕਾਸ ਨੂੰ ਹੁਲਾਰਾ ਦੇਣ ਵਾਲੀ ਹੈ। ਅੱਜ ਇੱਥੇ ਕਾਂਗਰਸ ਪਾਰਟੀ ਵੱਲੋਂ ਜਾਰੀ ਘੋਸ਼ਣਾ ਪੱਤਰ ਤੇ ਆਪਣੀ ਪ੍ਰਤਿਿਆ ਦਿੰਦਿਆਂ ਸ੍ਰੀ ਸੁਨੀਲ ਜਾਖੜ ਨੇ ਕਿਹਾ ਕਿ ਕਾਂਗਰਸ ਪਾਰਟੀ ਵੱਲੋਂ ਦੇਸ਼ ਵਿਚੋਂ ਇੱਕੋ ਹੱਲੇ ਨਾਲ ਗਰੀਬੀ ਦਾ ਮੁਕੰਮਲ ਸਫਾਇਆ ਕਰਨ ਦੀ ਨਿਵੇਕਲੀ ਯੋਜਨਾ ਲਿਆਂਦੀ ਜਾਵੇਗੀ ਜਿਸ ਤਹਿਤ ਦੇਸ਼ ਦੇ 20 ਫੀਸਦੀ ਸਭ ਤੋਂ ਗਰੀਬ ਪਰਿਵਾਰਾਂ ਨੂੰ ਸਲਾਨਾ 72 ਹਜਾਰ ਰੁਪਏ ਦੀ ਵਿੱਤੀ ਮਦਦ ਦਿੱਤੀ ਜਾਵੇਗੀ। ਉਨਾਂ ਨੇ ਕਿਹਾ ਕਿ ਆਪਣੇ ਪਿੱਛਲੇ ਕਾਰਜਕਾਲ ਦੌਰਾਨ ਨਰੇਗਾ ਸਕੀਮ ਸ਼ੁਰੂ ਕਰਕੇ ਕਾਂਗਰਸ ਨੇ ਗਰੀਬੀ ਤੇ ਵੱਡਾ ਵਾਰ ਕੀਤਾ ਸੀ ਜਦਕਿ ਇਸ ਵਾਰ ਇਸ ਯੋਜਨਾ ਦੇ ਲਾਗੂ ਹੋਣ ਨਾਲ ਦੇਸ਼ ਵਿਚੋਂ ਗਰੀਬੀ ਪੂਰੀ ਤਰਾਂ ਨਾਲ ਖਤਮ ਹੋ ਜਾਵੇਗੀ। ਇਸੇ ਤਰਾਂ ਨੌਜਵਾਨਾਂ ਨੂੰ ਦੇਸ਼ ਦੀ ਅਸਲ ਪੂੰਜੀ ਦੱਸਦਿਆਂ ਸ੍ਰੀ ਜਾਖੜ ਨੇ ਕਿਹਾ ਕਿ ਨੌਜਵਾਨਾਂ ਨੂੰ ਰੋਜਗਾਰ ਦੇ ਮੌਕੇ ਮੁਹਈਆ ਕਰਵਾਕੇ ਹੀ ਇਸ ਰਾਸ਼ਟਰੀ ਸੰਪਦਾ ਦਾ ਅਸੀਂ ਸਹੀ ਇਸਤੇਮਾਲ ਕਰ ਸਕਦੇ ਹਾਂ। ਉਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਵਿਭਾਗਾਂ ਵਿਚ ਅਸਾਮੀਆਂ ਪੁਰ ਕਰ ਤੋਂ ਇਲਾਵਾ ਰਾਜਾਂ ਵਿਚ ਵੀ ਭਰਤੀ ਕਰਵਾਉਣ ਲਈ ਕੇਂਦਰ ਸਰਕਾਰ ਯਤਨ ਕਰੇਗੀ। ਕਿਸਾਨਾਂ ਦੀ ਗੱਲ ਕਰਦਿਆਂ ਸ੍ਰੀ ਜਾਖੜ ਨੇ ਕਿਹਾ ਕਿ ਜਿਸ ਤਰਾਂ ਕਾਂਗਰਸ ਦੀਆਂ ਰਾਜਾਂ ਵਿਚ ਬਣੀਆਂ ਸਰਕਾਰਾਂ ਨੇ ਕਿਸਾਨੀ ਕਰਜੇ ਮਾਫ ਕੀਤੇ ਹਨ ਕੇਂਦਰ ਵਿਚ ਵੀ ਸਰਕਾਰ ਬਣਨ ਤੇ ਕਾਂਗਰਸ ਸਰਕਾਰ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਨੂੰ ਸਭ ਤੋਂ ਵੱਧ ਪ੍ਰਥਾਮਿਕਤਾ ਦੇਵੇਗੀ ਅਤੇ ਕਿਸਾਨਾਂ ਨੂੰ ਕਰਜ ਦੇ ਜਾਲ ਵਿਚੋਂ ਬਾਹਰ ਕੱਢਣ ਦੇ ਨਾਲ ਨਾਲ ਖੇਤੀ ਖੇਤਰ ਦੇ ਚਹੁੰ ਮੁੱਖੀ ਵਿਕਾਸ ਲਈ ਵੱਖਰਾ ਕਿਸਾਨ ਬਜਟ ਤਿਆਰ ਹੋਇਆ ਕਰੇਗਾ। ਇਸੇ ਤਰਾਂ ਕਾਂਗਰਸ ਦੀ ਕੇਂਦਰ ਵਿਚ ਸਰਕਾਰ ਬਣਨ ਤੇ ਸਮਾਜ ਦੇ ਕਮਜੋਰ ਵਰਗਾਂ ਸਮੇਤ ਸਭ ਨੂੰ ਚੰਗੀਆਂ ਸਿਹਤ ਅਤੇ ਸਿੱਖਿਆ ਸਹੁਲਤਾਂ ਮੁਹਈਆ ਕਰਵਾਈਆਂ ਜਾਣਗੀਆਂ। ਮੋਦੀ ਸਰਕਾਰ ਵੱਲੋਂ ਲਾਗੂ ਕੀਤੇ ਜੀਐਸਟੀ ਨੂੰ ਦੋਸ਼ਪੂਰਨ ਦੱਸਦਿਆਂ ਉਨਾਂ ਕਿਹਾ ਕਿ ਕਾਂਗਰਸ ਪਾਰਟੀ ਜੀਐਸਟੀ ਦੀਆਂ ਖਾਮੀਆਂ ਨੂੰ ਦੂਰ ਕਰਕੇ ਇਸਨੂੰ ਉਦਯੋਗ ਅਤੇ ਵਪਾਰੀ ਮਿੱਤਰ ਕਰ ਪ੍ਰਣਾਲੀ ਵੱਜੋਂ ਲਾਗੂ ਕਰੇਗੀ। ਉਨਾਂ ਕਿਹਾ ਕਿ ਜੀਐਸਟੀ ਵਿਚੋਂ ਪੰਚਾਇਤਾਂ ਅਤੇ ਸਥਾਨਕ ਸਰਕਾਰਾਂ ਨੂੰ ਵੀ ਹਿੱਸੇਦਾਰੀ ਮਿਲੇਗੀ। ਸ੍ਰੀ ਜਾਖੜ ਨੇ ਕਿਹਾ ਕਿ ਕਾਂਗਰਸ ਆਪਣੇ ਵਾਅਦੇ ਪੂਰੇ ਕਰਨ ਲਈ ਜਾਣੀ ਜਾਂਦੀ ਹੈ ਅਤੇ ਇੰਨਾਂ ਵਾਅਦਿਆਂ ਨੂੰ ਇੰਨਬਿੰਲ ਲਾਗੂ ਕੀਤਾ ਜਾਵੇਗਾ। ਉਨਾਂ ਨੇ ਕਿਹਾ ਕਿ 2014 ਵਿਚ ਮੋਦੀ ਸਰਕਾਰ ਜਿਹੜੇ ਚੋਣ ਵਾਅਦੇ ਕਰ ਕੇ ਸੱਤਾ ਵਿਚ ਆਈ ਸੀ ਉਨਾਂ ਦਾ ਸੱਚ ਦੇਸ਼ ਦੇ ਅਵਾਮ ਨੇ ਜਾਣ ਲਿਆ ਹੈ ਅਤੇ ਦੇਸ਼ ਦੇ ਲੋਕਾਂ ਨੇ ਇਸ ਜਨ ਵਿਰੋਧੀ ਸਰਕਾਰ ਨੂੰ ਹਟਾਉਣ ਦਾ ਨਿਸਚੈ ਕਰ ਲਿਆ ਹੈ। ਉਨਾਂ ਨੇ ਕਿਹਾ ਕਿ ਕਾਂਗਰਸ ਦੀ ਕੇਂਦਰ ਵਿਚ ਸਰਕਾਰ ਬਣਨ ਨਾਲ ਦੇਸ਼ ਵਿਕਾਸ ਦੀ ਨਵੀਂ ਗਾਥਾ ਲਿਖੇਗਾ ਜਿਸ ਵਿਚ ਹਰ ਭਾਰਤੀ ਤੱਕ ਵਿਕਾਸ ਦਾ ਲਾਭ ਪੁੱਜੇਗਾ
Total Responses : 265