← ਪਿਛੇ ਪਰਤੋ
ਸ਼ਾਇਦ ਭਾਜਪਾ ਵੱਲੋਂ ਫਿਰ ਤੋਂ ਕੋਈ ਕ੍ਰਿਕਟਰ ਜਾਂ ਫਿਲਮ ਸਟਾਰ ਹੋਵੇਗਾ ਉਮੀਦਵਾਰ ? ਮਨਪ੍ਰੀਤ ਸਿੰਘ ਜੱਸੀ ਅੰਮ੍ਰਿਤਸਰ, 04 ਅਪ੍ਰੈਲ: 2019 (ਮਨਪ੍ਰੀਤ ਸਿੰਘ ਜੱਸੀ): ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਨੂੰ ਦੁਬਾਰਾ ਕਾਂਗਰਸ ਹਾਈ ਕਮਾਂਡ ਵੱਲੋਂ ਅੰਮ੍ਰਿਤਸਰ ਤੋਂ ਟਿਕਟ ਦੇ ਕੇ ਨਿਵਾਜ਼ਿਆ ਹੈ। ਹੁਣ ਦੇਖਣਾ ਇਹ ਹੈ ਕਿ ਔਜਲਾ ਅੰਮ੍ਰਿਤਸਰ ਵਾਸੀਆਂ ਦੀਆਂ ਉਮੀਦਾਂ ਤੇ ਖਰ•ੇ ਉਤਰਨਗੇ ਇਹ ਵੱਡਾ ਸਵਾਲ ਹੈ। ਭਾਵੇਂ ਪਿਛਲੇ ਡੇਢ ਸਾਲ ਤੋਂ ਗੁਰਜੀਤ ਸਿੰਘ ਔਜਲਾ ਨੇ ਅੰਮ੍ਰਿਤਸਰ ਦੇ ਲੋਕਾਂ ਲਈ ਕਾਫੀ ਕੰਮ ਕੀਤੇ ਹਨ। ਟਿਕਟ ਮਿਲਣ ਉਪਰੰਤ ਉਨ•ਾਂ ਲਈ ਇਹ ਚੋਣਾਂ ਜਿੱਤਣ ਦਾ ਰਾਹ ਇਨ•ਾਂ ਪੱਧਰਾ ਨਹੀਂ ਜਾਪ ਰਿਹਾ ਅਤੇ ਉਨ•ਾਂ ਦਾ ਵਿਰੋਧ ਕਰ ਰਹੇ ਤੇ ਨਾਰਾਜ਼ ਚੱਲ ਰਹੇ ਕਾਂਗਰਸੀ ਆਗੂ ਉਸਦਾ ਕਿੰਨਾ ਕੁ ਸਾਥ ਦੇਣਗੇ ਇਹ ਦੇਖਣਾ ਬਾਕੀ ਹੈ। ਔਜਲਾ ਵੱਲੋਂ ਭਾਵੇਂ ਸ਼ਹਿਰ ਦੇ ਹਰ ਵਿਅਕਤੀ ਨੂੰ ਮਿਲਦੇ ਰਹੇ ਹਨ ਪਰ ਕਈ ਸ਼ਹਿਰਵਾਸੀ ਤੇ ਕਾਂਗਰਸੀ ਇਹ ਸੋਚੀ ਬੈਠੇ ਸਨ ਕਿ ਕਾਂਗਰਸ ਇਥੋਂ ਨਵੇਂ ਚਿਹਰੇ ਨੂੰ ਮੈਦਾਨ 'ਚ ਉਤਾਰ ਰਹੀ ਹੈ। ਅੰਮ੍ਰਿਤਸਰ ਦੇ ਕਈ ਕਾਂਗਰਸੀ ਆਗੂਆਂ ਨੇ ਡਾ. ਮਨਮੋਹਨ ਸਿੰਘ ਦਾ ਨਾਂਅ ਪੇਸ਼ ਕੀਤਾ ਸੀ ਪਰ ਡਾ. ਸਿੰਘ ਵੱਲੋਂ ਨਾਂਹ ਕਰ ਦਿੱਤੇ ਜਾਣ ਬਾਅਦ ਔਜਲਾ ਨੂੰ ਹੀ ਟਿਕਟ ਦੇ ਕੇ ਨਿਵਾਜ਼ਿਆ ਗਿਆ। ਉਧਰ ਔਜਲਾ ਦਾ ਨਾਮ ਪੇਸ਼ ਹੋਣ ਤੋਂ ਬਾਅਦ ਭਾਜਪਾ ਵਾਲੇ ਕਿਸੇ ਦਿਗੱਜ਼ ਨੇਤਾ ਨੂੰ ਅੰਮ੍ਰਿਤਸਰ ਤੋਂ ਸੀਟ ਲੜਾਉਣ ਦੇ ਚਾਹਵਾਨ ਹਨ। ਭਾਜਪਾ ਦੇ ਉਮੀਦਵਾਰ ਦਾ ਚਿਹਰਾ ਕੋਈ ਫਿਲਮ ਸਟਾਰ ਜਾਂ ਵੱਡਾ ਨੇਤਾ ਹੋ ਸਕਦੇ ਹੈ ਇਹ ਵੀ ਕਹਿਣਾ ਅਜੇ ਮੁਸ਼ਕਲ ਹੈ ਕਿਉਂਕਿ ਭਾਜਪਾ ਕਿਸੇ ਵੀ ਕੀਮਤ ਤੇ ਅੰਮ੍ਰਿਤਸਰ 'ਚ ਵਕਾਰ ਬਣਾਉਣਾ ਚਾਹੁੰਦੀ ਹੈ। ਇਸ ਸੀਟ ਤੇ ਛੇ ਵਾਰ ਰਹੇ ਲੋਕ ਸਭਾ ਮੈਂਬਰ ਰਹੇ ਰਘੂਨੰਦਨ ਲਾਲ ਭਾਟੀਆ ਨੂੰ ਪਹਿਲੀ ਵਾਰ ਕ੍ਰਿਕਟਰ ਨਵਜੋਤ ਸਿੰਘ ਨੇ ਹਰਾਇਆ। ਸੰਨ 2004 'ਚ ਰਘੂਨੰਦਨ ਭਾਟੀਆ ਨੂੰ ਮਿਲੀ ਸੀ ਕਰਾਰੀ ਹਾਰ। ਹੁਣ ਦੇਖਣਾ ਇਹ ਹੈ ਕਿ ਇਹ ਬਾਜ਼ੀ ਕੌਣ ਜਿੱਤੇਗਾ। ਹਿੰਦੀ ਫਿਲਮਾਂ ਦੀ ਐਕਟਰ ਤੇ ਪੰਜਾਬ ਨਾਲ ਜੁੜੀ ਪੂਨਮ ਢਿੱਲੋਂ ਵੀ ਅੰਮ੍ਰਿਤਸਰ ਤੋਂ ਭਾਜਪਾ ਦਾ ਚਿਹਰਾ ਹੋ ਸਕਦੀ ਹੈ।
Total Responses : 265