ਨਵਾਸ਼ਹਿਰ, 6 ਅਪਰੈਲ,2019: ਭਾਰਤ ਦੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਅਗਾਮੀ ਲੋਕ ਸਭਾ ਚੋਣਾਂ ਦੌਰਾਨ ਪੋਲਿੰਗ ਲਈ ਵਰਤੀਆਂ ਜਾਣ ਵਾਲੀਆਂ ਵੋਟਿੰਗ ਮਸ਼ੀਨਾ ਅਤੇ ਵੀ.ਵੀ.ਪੀ.ਏ.ਟੀ. ਦੀ ਰੈਂਡੇਮਾਈਜ਼ੇਸ਼ਨ ਜ਼ਿਲੇ੍ਹ ਦੀਆਂ ਸਮੂਹ ਮਾਨਤਾ ਪ੍ਰਾਪਤ ਰਾਜਨੀਤਕ ਪਾਰਟੀਆਂ ਦੀ ਮੌਜੂਦਗੀ ਵਿਚ ਕਰਨ ਉਪਰੰਤ, ਇਹ ਮਸ਼ੀਨਾਂ ਬੰਗਾ, ਨਵਾਂਸ਼ਹਿਰ ਅਤੇ ਬਲਾਚੌਰ ਦੇ ਸਹਾਇਕ ਰਿਟਰਨਿੰਗ ਅਫ਼ਸਰਾਂ ਕਮ ਐਸ ਡੀ ਐਮਜ਼ ਦੇ ਹਵਾਲੇ ਕਰ ਦਿੱਤੀਆਂ ਗਈਆਂ।
ਇਹ ਜਾਣਕਾਰੀ ਦਿੰਦੇ ਹੋਏ ਜ਼ਿਲੇ੍ਹ ਦੇ ਡਿਪਟੀ ਕਮਿਸ਼ਨਰ ਸ੍ਰੀ ਵਿਨੈ ਬੁਬਲਾਨੀ ਵੱਲੋਂ ਦਸਿਆ ਗਿਆ ਕਿ ਰਾਜਨੀਤਕ ਪਾਰਟੀਆਂ ਦੀ ਹਾਜ਼ਰੀ ਵਿੱਚ ਏ ਆਰ ਓਜ਼ ਨੂੰ ਸੌਂਪੇ ਗਏ ਸਮਾਨ ’ਚ ਵਿਧਾਨ ਸਭਾ ਹਲਕਾ 46-ਬੰਗਾ ਨੂੰ 226 ਕੰਟਰੋਲ ਯੂਨਿਟ, 226 ਬੈਲੇਟ ਯੂਨਿਟ, 236 ਵੀ ਵੀ ਪੀ ਏ ਟੀ ਭੇਜੇੇ ਗਏ ਹਨ। ਇਸੇ ਤਰਾਂ 237 ਕੰਟਰੋਲ ਯੂਨਿਟ, 237 ਬੈਲੇਟ ਯੂਨਿਟ ਅਤੇ 248 ਵੀ ਵੀ ਪੀ ਏ ਟੀ ਵਿਧਾਨ ਸਭਾ ਹਲਕਾ 47-ਨਵਾਂਸ਼ਹਿਰ ਅਤੇ 219 ਕੰਟਰੋਲ ਯੂਨਿਟ, 219 ਬੈਲੇਟ ਯੂਨਿਟ ਅਤੇ 228 ਵੀ ਵੀ ਪੀ ਏ ਟੀ ਵਿਧਾਨ ਸਭਾ ਹਲਕਾ 48-ਬਲਾਚੌਰ ਨੂੰ ਭੇਜ ਦਿੱਤੇ ਗਏ ਹਨ।
ਉਨ੍ਹਾਂ ਦੱਸਿਆ ਕਿ ਸਹਾਇਕ ਰਿਟਰਨਿੰਗ ਅਫ਼ਸਰਾਂ ਵਲੋਂ ਇਨ੍ਹਾਂ ਵੋਟਿੰਗ ਮਸ਼ੀਨਾਂ ਨੂੰ ਵਿਧਾਨ ਸਭਾ ਹਲਕਾ ਪੱਧਰ ’ਤੇ ਤਿਆਰ ਕੀਤੇ ਗਏ ਸਟਰਾਂਗ ਰੂਮਾਂ ਵਿਚ ਮੁਕੰਮਲ ਸੁਰੱਖਿਆ ਹੇਠ ਰਖਿਆ ਗਿਆ ਹੈ। ਬੰਗਾ ਵਿਧਾਨ ਸਭਾ ਹਲਕੇ ਦੀਆਂ ਵੋਟਿੰਗ ਮਸ਼ੀਨਾਂ ਅਤੇ ਵੀ.ਵੀ.ਪੀ.ਏ.ਟੀ ਨੂੰ ਜੀ.ਐਨ. ਕਾਲਜ ਫਾਰ ਵਿਮੈਨ ਬੰਗਾ, 47-ਨਵਾਂਸ਼ਹਿਰ ਹਲਕੇ ਦੀਆਂ ਵੋਟਿੰਗ ਮਸ਼ੀਨਾਂ ਨੂੰ ਦੋਆਬਾ ਪੋਲੀਟੈਕਨਿਕ ਕਾਲਜ ਛੋਕਰਾਂ ਅਤੇ 48-ਬਲਾਚੌਰ ਹਲਕੇ ਦੀਆਂ ਵੋਟਿੰਗ ਮਸ਼ੀਨਾਂ ਅਤੇ ਵੀ.ਵੀ.ਪੀ.ਏ.ਟੀ ਨੂੰ ਬੀ.ਏ.ਵੀ. ਸੀਨੀਅਰ ਸੈਕੰਡਰੀ ਸਕੂਲ ਬਲਾਚੌਰ ਵਿਖੇ ਤਿਆਰ ਕੀਤੇ ਗਏ ਸਟਰਾਂਗ ਰੂਮਾਂ ਵਿੱਚ ਰੱਖਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਸੀਨੀਅਰ ਪੁਲਿਸ ਕਪਤਾਨ ਸ਼ਹੀਦ ਭਗਤ ਸਿੰਘ ਨਗਰ ਵਲੋਂ ਵੋਟਿੰਗ ਮਸ਼ੀਨਾਂ ਦੀ ਸੁਰਖਿਆ ਲਈ ਉਕਤ ਥਾਂਵਾਂ ’ਤੇ ਲੋੜੀਂਦੇ ਸੁਰਖਿਆ ਪ੍ਰਬੰਧ ਕੀਤੇ ਗਏ ਹਨ।
ਇਲੈਕਟ੍ਰਾਰਿਨਕ ਵੋਟਿੰਗ ਮਸ਼ੀਨਾਂ ਅਤੇ ਵੀ ਵੀ ਪੀ ਏ ਟੀ ਸਬੰਧਤ ਸਹਾਇਕ ਰਿਟਰਨਿੰਗ ਅਫ਼ਸਰਾਂ ਨੂੰ ਸੌਂਪੇ ਜਾਣ ਮੌਕੇ ਜ਼ਿਲ੍ਹਾ ਚੋਣ ਦਫ਼ਤਰ ਦੇ ਤਹਿਸੀਲਦਾਰ ਹਰੀਸ਼ ਕੁਮਾਰ ਤੇ ਨੋਡਲ ਅਫ਼ਸਰ ਈ ਵੀ ਐਮਜ਼ ਤੇ ਵੀ ਵੀ ਪੀ ਏ ਟੀ ਜਗਦੀਸ਼ ਸਿੰਘ ਕਾਹਮਾ ਵੀ ਮੌਜੂਦ ਸਨ।
.