ਅੰਮਿ੍ਰਤਸਰ, 06 ਅਪ੍ਰੈਲ 2019: ਚੋਣ ਪ੍ਰਕਿਰਿਆ ਦੇ ਸਬੰਧ ਵਿੱਚ ਸ਼ੋਸ਼ਲ ਮੀਡੀਆ ’ਤੇ ਕੁੱਝ ਝੂਠੇ ਅਤੇ ਗੁੰਮਰਾਹਕੁੰਨ ਚੱਲ ਰਹੇ ਸੰਦੇਸ਼ਾਂ ਨੂੰ ਰੱਦ ਕਰਦੇ ਹੋਏ ਜਿਲ੍ਹਾ ਚੋਣ ਅਧਿਕਾਰੀ ਕਮ ਡਿਪਟੀ ਕਮਿਸ਼ਨਰ ਸ੍ਰੀ ਸ਼ਿਵਦੁਲਾਰ ਸਿੰਘ ਢਿਲੋਂ ਨੇ ਸਪੱਸ਼ਟ ਕੀਤਾ ਹੈ ਕਿ ਇਕ ਸੰਦੇਸ਼ ਵਿਚ ਇਹ ਕਿਹਾ ਜਾ ਰਿਹਾ ਹੈ ਕਿ ‘‘ਜਦੋਂ ਤੁਸੀਂ ਪੋਲਿੰਗ ਬੂਥ ’ਤੇ ਪਹੁੰਚਦੇ ਹੋ ਤੇ ਤੁਹਾਨੂੰ ਪਤਾ ਲੱਗਦਾ ਹੈ ਕਿ ਤੁਹਾਡਾ ਨਾਂ ਵੋਟਰ ਸੂਚੀ ’ਚ ਨਹੀਂ ਹੈ, ਤਾਂ ਤੁਸੀਂ ਧਾਰਾ 49 ਏ ਤਹਿਤ ਆਪਣਾ ਵੋਟਰ ਕਾਰਡ ਜਾਂ ਆਧਾਰ ਕਾਰਡ ਦਿਖਾ ਕੇ ‘ਚੈਲੇਂਜ ਵੋਟ’ ਲਈ ਪੁੱਛ ਕੇ ਵੋਟ ਪਾ ਸਕਦੇ ਹੋ।’’
ਸ. ਢਿਲੋਂ ਨੇ ਕਿਹਾ ਕਿ ਇਹ ਸੰਦੇਸ਼ ਬਿਲਕੁਲ ਗਲਤ ਹੈ ਕਿਉਂਕਿ ਰਿਪ੍ਰੈਜੈਂਟੇਸ਼ਨ ਆਫ ਪੀਪਲ ਐਕਟ, 1951 ਦੀ ਧਾਰਾ 62 ਤਹਿਤ ਸਿਰਫ ਉਹ ਵਿਅਕਤੀ ਹੀ ਵੋਟ ਪਾਉਣ ਦਾ ਹੱਕਦਾਰ ਹੈ, ਜਿਸ ਦਾ ਨਾਂ ਉਸ ਹਲਕੇ ਦੀ ਵੋਟਰ ਸੂਚੀ ਵਿੱਚ ਦਰਜ ਹੈ। ਇਸ ਲਈ ਜੇਕਰ ਕੋਈ ਵਿਅਕਤੀ ਪੋਲਿੰਗ ਬੂਥ ’ਤੇ ਜਾਂਦਾ ਹੈ ਤੇ ਉਸ ਦਾ ਨਾਂ ਵੋਟਰ ਸੂਚੀ ’ਚ ਦਰਜ ਨਹੀਂ ਹੈ, ਤਾਂ ਉਹ ਵੋਟ ਨਹੀਂ ਪਾ ਸਕਦਾ।
ਜਿਲ੍ਹਾ ਚੋਣ ਅਧਿਕਾਰੀ ਨੇ ਦੱਸਿਆ ਕਿ ਆਧਾਰ ਕਾਰਡ ਤੇ ਵੋਟਰ ਕਾਰਡ ਉਹਨਾਂ 12 ਦਸਤਾਵੇਜਾਂ ਵਿੱਚ ਸ਼ਾਮਿਲ ਹਨ, ਜਿਹਨਾਂ ਦੀ ਵੋਟਰ ਵੱਲੋਂ ਪਹਿਚਾਣ ਪੱਤਰ ਦੇ ਤੌਰ ’ਤੇ ਵਰਤੋਂ ਕਰਕੇ ਵੋਟ ਪਾਈ ਜਾ ਸਕਦੀ ਹੈ। ਇਸ ਤੋਂ ਇਲਾਵਾ ਹੋਰ ਦਸਤਾਵੇਜਾਂ ਵਿੱਚ ਪਾਸਪੋਰਟ, ਡਰਾਇਵਿੰਗ ਲਾਇਸੰਸ, ਕੇਂਦਰ/ ਸੂਬਾ ਸਰਕਾਰ/ ਪੀ.ਐਸ.ਯੂਜ਼/ ਪਬਲਿਕ ਲਿਮ. ਕੰਪਨੀਆਂ ਵੱਲੋਂ ਕਰਮਚਾਰੀਆਂ ਨੂੰ ਜਾਰੀ ਕੀਤੇ ਫੋਟੋਸ਼ੁਦਾ ਸਰਵਿਸ ਪਹਿਚਾਣ ਪੱਤਰ, ਬੈਂਕ/ ਡਾਕ ਘਰ ਵੱਲੋਂ ਜਾਰੀ ਕੀਤੀ ਫੋਟੋਸ਼ੁਦਾ ਪਾਸਬੁੱਕ, ਪੈਨ ਕਾਰਡ, ਐਨ.ਪੀ.ਆਰ. ਤਹਿਤ ਆਰ.ਜੀ.ਆਈ. ਵੱਲੋਂ ਜਾਰੀ ਕੀਤੇ ਸਮਾਰਟ ਕਾਰਡ, ਮਨਰੇਗਾ ਜਾਬ ਕਾਰਡ, ਕਿਰਤ ਮੰਤਰਾਲੇ ਦੀਆਂ ਸਕੀਮਾਂ ਤਹਿਤ ਜਾਰੀ ਕੀਤੇ ਸਿਹਤ ਬੀਮਾ ਸਮਾਰਟ ਕਾਰਡ, ਫੋਟੋਸ਼ੁਦਾ ਪੈਨਸ਼ਨ ਦਸਤਾਵੇਜ, ਐਮ.ਪੀਜ਼/ ਐਮ.ਐਲ.ਏਜ਼/ ਐਮ.ਐਲ.ਸੀਜ਼ ਨੂੰ ਜਾਰੀ ਕੀਤੇ ਸਰਕਾਰੀ ਪਹਿਚਾਣ ਪੱਤਰ ਸ਼ਾਮਿਲ ਹਨ। ਉਨਾਂ ਕਿਹਾ ਕਿ ਇਹ ਦਸਤਾਵੇਜ਼ ਉਸ ਹਾਲਤ ਵਿਚ ਹੀ ਵਰਤੇ ਜਾ ਸਕਦੇ ਹਨ, ਜੇਕਰ ਤੁਹਾਡਾ ਨਾਮ ਉਸ ਬੂਥ ਦੀ ਵੋਟਰ ਸੂਚੀ ਵਿਚ ਦਰਜ ਹੈ। ਉਨਾਂ ਦੱਸਿਆ ਕਿ ਫੋਟੋ ਲੱਗੀ ਵੋਟਰ ਸਲਿੱਪ, ਵੋਟਰ ਦੀ ਸਹਾਇਤਾ ਲਈ ਹੈ। ਇਸਦੀ ਪਹਿਚਾਨ ਦੇ ਸਬੂਤ ਵਜੋਂ ਵਰਤੋਂ ਨਹੀਂ ਕੀਤੀ ਜਾ ਸਕਦੀ।
ਉਨਾਂ ਦੱਸਿਆ ਕਿ ਪੋÇਲੰਗ ਏਜੰਟਾਂ ਕੋਲ ‘ਚੇਲੈਂਜ ਵੋਟ’ ਦਾ ਅਧਿਕਾਰ ਹੈ। ਜੇਕਰ ਕੋਈ ਸ਼ੱਕੀ ਪਹਿਚਾਨ ਵਾਲਾ ਵੋਟਰ ਹੈ ਤਾਂ ਇਸਦੀ ਵਰਤੋਂ ਕੀਤੀ ਜਾ ਸਕਦੀ ਹੈ। ਇਸ ਪ੍ਰਕਿਰਿਆ ਵਿੱਚ ਪੋÇਲੰਗ ਏਜੰਟ ਫਰਜ਼ੀ ਪਹਿਚਾਨ ਵਾਲੇ ਵੋਟਰ ਦੀ ਵੋਟ ਨੂੰ ਚੈਲੇਂਜ ਕਰਨ ਲਈ ਪ੍ਰਜ਼ਾਈਡਿੰਗ ਅਫਸਰ ਨੂੰ ਕੁੱਲ 2 ਰੁਪਏ ਪ੍ਰਤੀ ਚੈਲੇਂਜ ਜਮਾਂ ਕਰਵਾਉਣੇ ਹੋਣਗੇ। ਪ੍ਰਜ਼ਾਈਡਿੰਗ ਅਫਸਰ ਇਸ ਮਾਮਲੇ ਦੀ ਜਾਂਚ ਕਰੇਗਾ। ਜੇਕਰ ਜਾਂਚ ਤੋਂ ਬਾਅਦ ਸ਼ੱਕੀ ਦੀ ਪਹਿਚਾਨ ਫਰਜ਼ੀ ਨਹੀਂ ਪਾਈ ਜਾਂਦੀ ਤਾਂ ਚੈਲੇਂਜ ਕੀਤਾ ਗਿਆ ਵੋਟਰ ਵੋਟ ਪਾ ਸਕਦਾ ਹੈ। ਜੇਕਰ ਸ਼ੱਕੀ ਵਿਅਕਤੀ ਦੀ ਪਹਿਚਾਨ ਫਰਜ਼ੀ ਪਾਈ ਜਾਂਦੀ ਹੈ ਤਾਂ ਪ੍ਰਜ਼ਾਈਡਿੰਗ ਅਫਸਰ ਉਕਤ ਵੋਟਰ ਦੀ ਵੋਟ ਰੋਕ ਕੇ ਇਸ ਸਬੰਧੀ ਲਿਖਤੀ ਸ਼ਿਕਾਇਤ ਸਮੇਤ ਫਰਜ਼ੀ ਵੋਟਰ ਨੂੰ ਪੁਲਿਸ ਦੇ ਹਵਾਲੇ ਕਰੇਗਾ। ਪ੍ਰਜ਼ਾਈਡਿੰਗ ਅਫਸਰ ਨੂੰ ਅਜਿਹੀਆਂ ਚੈਲੇਂਜਡ ਵੋਟਾਂ ਦਾ ਪੂਰਾ ਰਿਕਾਰਡ ਰੱਖਣਾ ਹੋਵੇਗਾ। ਉਨਾਂ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਅਜਿਹੇ ਫਰਜ਼ੀ ਪ੍ਰਚਾਰ ਤੋਂ ਸੁਚੇਤ ਰਹਿਣ ਅਤੇ ਚੋਣਾਂ ਸਬੰਧੀ ਵਧੇਰੇ ਜਾਣਕਾਰੀ www.nvsp.in ਤੋਂ ਜਾਂ ਵੋਟਰ ਹੈਲਪਲਾਈਨ ਐਪ ਡਾਊਨਲੋਡ ਕਰਕੇ ਜਾਂ 1950’ਤੇ ਕਾਲ ਕਰਕੇ ਲਈ ਜਾ ਸਕਦੀ ਹੈ।