ਰੂਪਨਗਰ 08 ਅਪੈ੍ਰਲ 2019: ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਚੋਣ ਅਫਸਰ ਡਾ: ਸੁਮੀਤ ਜਾਰੰਗਲ ਦੀ ਰਹਿਨੁਮਾਈ ਹੇਠ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਵੱਖ ਵੱਖ ਰਾਜਨਿਤਿਕ ਪਾਰਟੀਆਂ ਦੇ ਨੁਮੰਦਿਆਂ ਨੂੰ ਈ.ਵੀ.ਐਮ. ਅਤੇ ਵੀ.ਵੀ.ਪੈਟ. ਦੀ ਵਰਤੋਂ ਸਬੰਧੀ ਵਿਸਥਾਰ ਦੇ ਨਾਲ ਜਾਣਕਾਰੀ ਦਿੱਤੀ ਗਈ। ਇਸ ਮੌਕੇ ਐਸ.ਡੀ.ਐਮ. ਰੂਪਨਗਰ ਸ਼੍ਰੀਮਤੀ ਹਰਜੋਤ ਕੌਰ , ਐਸ.ਡੀ.ਐਮ. ਸ਼੍ਰੀ ਚਮਕੌਰ ਸਾਹਿਬ ਸ਼੍ਰੀ ਮਨਕਮਲ ਸਿੰਘ ਚਾਹਲ , ਐਸ.ਡੀ.ਐਮ. ਸ਼੍ਰੀ ਆਨੰਦਪੁਰ ਸਾਹਿਬ ਮੈਡਮ ਕੰਨੁ ਗਰਗ ਵਿਸ਼ੇਸ਼ ਤੌਰ ਤੇ ਮੋਜ਼ੂਦ ਸਨ।
ਜ਼ਿਲ੍ਹਾ ਚੋਣ ਅਫਸਰ ਡਾ: ਸੁਮੀਤ ਜਾਰੰਗਲ ਨੇ ਈ.ਵੀ.ਐਮ. , ਵੀ.ਵੀ.ਪੈਟ. ਅਤੇ ਚੋਣ ਪ੍ਰਕਿਰਿਆ ਰਾਜਨਿਤਿਕ ਪਾਰਟੀਆਂ ਦੇ ਨੁਮੰਦਿਆ ਨੂੰ ਵਿਸਥਾਰ ਨਾਲ ਜਾਣਕਾਰੀ ਦਿੰਦਿਆ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਵੱਲੋਂ ਚੋਣਾਂ ਵਿੱਚ ਪਾਰਦਸ਼ਤਾ ਰੱਖਣ ਦੇ ਲਈ ਪੈਣੀ ਨਜਰ ਰੱਖੀ ਜ਼ਾਦੀ ਹੈ । ਉਨ੍ਹਾ ਨੇ ਦੱਸਿਆ ਕਿ ਈ.ਵੀ.ਐਮ. ਮਸ਼ੀਨਾਂ ਦੀ ਬਣਤਰ ਇਸ ਢੰਗ ਨਾਲ ਕੀਤੀ ਜਾਂਦੀ ਹੈ ਕਿ ਕੋਈ ਵੀ ਇਸ ਦੇ ਨਾਲ ਛੇੜ-ਖਾਨੀ ਨਹੀਂ ਕਰ ਸਕਦਾ । ਉਨ੍ਹਾਂ ਨੇ ਈ.ਵੀ.ਐਮਜ਼ ਦੇ ਮਾਡਲ ਸਬੰਧੀ ਵੀ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਚੋਣ ਕਮਿਸ਼ਨ ਦੀਆਂ ਹਦਾਇਤਾ ਦੇ ਅਨੁਸਾਰ ਰਾਜਨਿਤਿਕ ਪਾਰਟੀਆਂ ਅਤੇ ਉਮੀਦਵਾਰਾਂ ਨੂੰ ਚੋਣ ਗਤੀਵਿਧੀਆਂ ਵਿੱਚ ਸ਼ਾਮਲ ਕੀਤਾ ਜਾਂਦਾ ਹੈ ਤਾਂ ਜ਼ੋ ਚੋਣ ਪ੍ਰਕਿਰਿਆ ਵਿੱਚ ਪੂਰੀ ਤਰ੍ਹਾਂ ਪਾਰਦਸ਼ਤਾ ਬਣੀ ਰਹੇ। ਉਨ੍ਹਾਂ ਨੇ ਈ.ਵੀ.ਐਮ. ਅਤੇ ਸਬੰਧਤ ਵਸਤੂਆਂ ਦੀ ਅਲਾਟਮੈਂਟ ਤੇ ਮੂਵਮੈਂਟ ਸਬੰਧੀ ਵੀ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਨ੍ਹਾਂ ਨੇ ਈ.ਵੀ.ਐਮ. ਮਸ਼ੀਨਾਂ ਦੀ ਰੈਡਮਆਈਜ਼ੇਸ਼ਨ , ਈ.ਵੀ.ਐਮ ਮਸ਼ੀਨਾਂ ਤੇ ਸਕਿਊਰਟੀ ਸਬੰਧੀ ਲਗਾਈ ਜਾਂਦੀਆਂ ਸੀਲਾਂ ਬਾਰੇ ਵੀ ਵਿਸਥਾਰ ਨਾਲ ਜਾਣਕਾਰੀ ਦਿੱਤੀ। ਇਸ ਦੌਰਾਨ ਰਾਜਨਿਤਿਕ ਪਾਰਟੀਆਂ ਦੇ ਨੁਮੰਦਿਆ ਨੂੰ ਪੋਲਿੰਗ ਸਟੇਸ਼ਨ , ਸੀ.ਸੀ.ਟੀ.ਵੀ. , ਸਟਰੋਗ ਰੂਮ, ਅਤੇ ਗਿਣਤੀ ਵਾਲੇ ਦਿਨ ਪਰੋਟੋਕੋਲ ਅਨੁਸਾਰ ਮੁਹੱਇਆ ਕਰਵਾਈਆਂ ਜਾਂਦੀਆਂ ਵਸਤੂਆਂ ਅਤੇ ਭਰੇ ਜਾਣ ਵਾਲੇ ਫਾਰਮ ਸਬੰਧੀ ਵੀ ਜਾਣਕਾਰੀ ਮੁਹੱਇਆ ਕਰਵਾਈ ਗਈ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸ਼੍ਰੀ ਦੀਨੇਸ਼ ਕੁਮਾਰ ਜੈਨ ਸਟੇਟ ਲੈਵਲ ਟ੍ਰੇਨਰ, ਸ਼੍ਰੀ ਸੁਰਜੀਤ ਸਿੰਘ ਜ਼ਿਲ੍ਹਾ ਲੈਵਲ ਟ੍ਰੇਨਰ , ਸ਼੍ਰੀ ਰੋਹਿਤ ਜੇਤਲੀ ਡੀ.ਆਈ.ਓ. , ਸ਼੍ਰੀ ਅਮਨਦੀਪ ਸਿੰਘ ਚੋਣ ਕਾਨੂੰਗੋ ਅਤੇ ਕਈ ਰਾਜਨਿਤਿਕ ਪਾਰਟੀਆਂ ਦੇ ਨੁੰਮਾਦੇ ਵੀ ਹਾਜ਼ਰ ਸਨ।