ਰਾਜਪੁਰਾ, 08 ਅਪ੍ਰੈਲ 2019 : (ਕੁਲਵੰਤ ਸਿੰਘ ਬੱਬੂ) ਲੋਕ ਸਭਾ ਪਟਿਆਲਾ ਤੋਂ ਸ਼੍ਰੌਮਣੀ ਅਕਾਲੀ ਦਲ ਅਤੇ ਭਾਜਪਾ ਦੇ ਸਾਂਝੇ ਉਮੀਦਵਾਰ ਸਾਬਕਾ ਕੈਬਨਿਟ ਮੰਤਰੀ ਸੁਰਜੀਤ ਸਿੰਘ ਰੱਖੜਾ ਦੇ ਹੱਕ ਵਿਚ ਚੋਣ ਪ੍ਰਚਾਰ ਕਰ ਲਈ ਸਾਬਕਾ ਸਰਪੰਚ ਸੁਚਾ ਸਿੰਘ ਦੀ ਅਗਵਾਈ ਹੇਠ ਸਮਾਗਮ ਕਰਵਾਇਆ ਗਿਆ। ਜਿਸ ਵਿਚ ਵਿਸ਼ੇਸ ਤੋਰ ਤੇ ਉਮੀਦਵਾਰ ਸੁਰਜੀਤ ਸਿੰਘ ਰੱਖੜਾ ਪਹੁੰਚੇ।ਇਸ ਮੋਕੇ ਸੁਰਜੀਤ ਸਿੰਘ ਰੱਖੜਾ ਨੇ ਕਿਹਾਕਿ ਕਾਂਗਰਸ ਦੇ ਪਿਛਲੇ 2 ਸਾਲਾਂ ਦੇ ਕਾਰਜਕਾਲ ਦੋਰਾਨ ਲੋਕਾਂ ਨਾਲ ਬਹੁਤ ਵੱਡਾ ਮਜਾਕ ਕੀਤਾ ਹੈ ਅਤੇ ਵਿਧਾਨ ਸਭਾ ਦੀਆਂ ਚੋਣਾਂ 'ਚ ਮੈਨੀਫੇਸਟੋ ਵਿਚ ਕੈਪਟਨ ਨੇ ਵਾਅਦੇ ਕਰਕੇ ਲੋਕਾਂ ਨਾਲ ਵਾਅਦਾ ਖਿਲਾਫ ਕੀਤੀ ਹੈ। ਜਿਸ ਕਰਕੇ ਪੰਜਾਬ ਦੇ ਲੋਕ ਪੰਜਾਬ ਸਰਕਾਰ ਤੋਂ ਅੱਕ ਚੁਕੇ ਹਨ।ਉਨ੍ਹਾਂ ਕਿਹਾਕਿ ਅਕਾਲੀ ਦਲ ਵਲੋਂ ਲੋੜਵੰਦ ਲੋਕਾਂ ਲਈ ਪਿਛਲੇ 10 ਸਾਲਾਂ ਵਿਚ ਚਲਾਈਆਂ ਸਕੀਮਾਂ ਨੂੰ ਬੰਦ ਕਰ ਦਿੱਤਾ ਹੈ।ਜਿਸ ਕਰਕੇ ਲੋਕ ਖੱਜਲ ਖੁਆਰ ਹੋ ਰਹੇ ਹਨ ਅਤੇ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿਚ ਪੰਜਾਬ ਦੇ ਲੋਕ ਕਾਂਗਰਸ ਨੂੰ ਮੁੰਹ ਤੋੜਵਾਂ ਜਵਾਬ ਦੇਣਗੇ। ਇਸ ਮੋਕੇ ਦਵਿੰਦਰ ਸਿੰਘ ਯੂਐਸਏ, ਸਤਨਾਮ ਸਿੰਘ ਸੱਤਾ, ਸ਼ੁਕਰ ਸਿੰਘ ਨੋਸ਼ਿਹਰਾ, ਬਲਦੇਵ ਸਿੰਘ ਟੀਟੀ ਭੁਰੀਮਾਜਰਾ, ਚੰਦਨ ਸਿੰਘ ਅਲੀਮਾਜਰਾ, ਪ੍ਰੀਤ ਸਿੰਘ ਡਾਹਰੀਆਂ ਸਮੇਤ ਹੋਰ ਹਾਜਰ ਸਨ।