ਲੁਧਿਆਣਾ, 08 ਅਪ੍ਰੈੱਲ 2019: ਵਿਜੀਲੈਂਸ ਬਿਊਰੋ, ਆਰਥਿਕ ਅਪਰਾਧ ਸ਼ਾਖਾ, ਪੰਜਾਬ ਲੁਧਿਆਣਾ ਵੱਲੋਂ ਇੰਸਪੈਕਟਰ ਗੋਪਾਲ ਕ੍ਰਿਸ਼ਨ ਦੀ ਅਗਵਾਈ ਹੇਠ ਵਿਜੀਲੈਂਸ ਬਿਊਰੋ ਦੀ ਟੀਮ ਵੱਲੋਂ ਟਰੈਪ ਲਗਾ ਕੇ ਏ. ਐੱਸ. ਆਈ. ਗੁਰਮੀਤ ਸਿੰਘ ਨੰਬਰ 978/ਲੁਧਿਆਣਾ, ਚੌਕੀ ਜੀਵਨ ਨਗਰ, ਥਾਣਾ ਫੋਕਲ ਪੁਆਇੰਟ ਲੁਧਿਆਣਾ ਨੂੰ 4500 ਰੁਪਏ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਗਿਆ ਹੈ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸ੍ਰ. ਪਰਮਜੀਤ ਸਿੰਘ ਵਿਰਕ ਸੀਨੀਅਰ ਪੁਲਿਸ ਕਪਤਾਨ ਆਰਥਿਕ ਅਪਰਾਧ ਸ਼ਾਖ਼ਾ ਪੰਜਾਬ ਵਿਜੀਲੈਂਸ ਬਿਊਰੋ ਲੁਧਿਆਣਾ ਨੇ ਦੱਸਿਆ ਕਿ ਮੁੱਦਈ ਜਿੰਮੀ ਪੌਲ ਪੁੱਤਰ ਸ੍ਰੀ ਈ. ਕੇ. ਪੌਲ ਵਾਸੀ ਐੱਲ. ਆਈ. ਜੀ. 622, ਸੈਕਟਰ 32 ਨੇੜੇ ਗਰੀਨ ਲੈਂਡ ਸਕੂਲ ਲੁਧਿਆਣਾ ਨਾਲ ਕੁਝ ਵਿਅਕਤੀਆਂ ਵੱਲੋਂ ਮਿਤੀ 19 ਜੂਨ, 2017 ਨੂੰ ਕੁੱਟਮਾਰ ਕੀਤੀ ਸੀ। ਜਿਸ ਸੰਬੰਧੀ ਜਿੰਮੀ ਪੌਲ ਵੱਲੋਂ ਦੋਸ਼ੀਆਂ ਦੇ ਖ਼ਿਲਾਫ਼ ਮੁਕੱਦਮਾ ਥਾਣਾ ਫੋਕਲ ਪੁਆਇੰਟ ਲੁਧਿਆਣਾ ਵਿਖੇ ਦਰਜ ਕਰਵਾਇਆ ਗਿਆ ਸੀ। ਲੰਮਾ ਸਮਾਂ ਬੀਤਣ ਦੇ ਬਾਵਜੂਦ ਵੀ ਪੁਲਿਸ ਵੱਲੋਂ ਅਜੇ ਤੱਕ ਇਸ ਮੁਕੱਦਮੇ ਵਿੱਚ ਦੋਸ਼ੀਆਂ ਖ਼ਿਲਾਫ਼ ਚਲਾਨ ਅਦਾਲਤ ਵਿੱਚ ਪੇਸ਼ ਨਹੀਂ ਕੀਤਾ ਗਿਆ ਸੀ।
ਉਨ•ਾਂ ਕਿਹਾ ਕਿ ਇਸ ਮੁਕੱਦਮੇ ਦੀ ਤਫਤੀਸ਼ ਥਾਣਾ ਫੋਕਲ ਪੁਆਇੰਟ ਦੀ ਚੌਕੀ ਜੀਵਨ ਨਗਰ ਵਿਖੇ ਤਾਇਨਾਤ ਏ.ਐੱਸ. ਆਈ. ਗੁਰਮੀਤ ਸਿੰਘ ਵੱਲੋਂ ਕੀਤੀ ਜਾ ਰਹੀ ਸੀ। ਗੁਰਮੀਤ ਸਿੰਘ ਵੱਲੋਂ ਅਦਾਲਤ ਵਿੱਚ ਚਲਾਨ ਪੇਸ਼ ਕਰਨ ਦੇ ਇਵਜ਼ ਵਜੋਂ 5000 ਰੁਪਏ ਦੀ ਮੰਗ ਕੀਤੀ ਗਈ ਸੀ। ਮੁਦੱਈ ਦੇ ਬਿਆਨ ਦੇ ਆਧਾਰ 'ਤੇ ਗੁਰਮੀਤ ਸਿੰਘ ਦੇ ਖ਼ਿਲਾਫ਼ ਮੁਕੱਦਮਾ ਨੰਬਰ 6 ਮਿਤੀ 8 ਅਪਰੈਲ 2019 ਅ/ਧ 7 ਪ੍ਰਵੈਨਸ਼ਨ ਆਫ਼ ਕੁਰੱਪਸ਼ਨ ਐਕਟ 1988 ਐਂਜ ਅਮੈਂਡਡ 2018 ਦਰਜ ਕੀਤਾ ਗਿਆ। ਗੁਰਮੀਤ ਸਿੰਘ ਨੂੰ ਅੱਜ ਚੌਕੀ ਜੀਵਨ ਨਗਰ ਤੋਂ ਰਿਸ਼ਵਤ ਲੈਂਦੇ ਹੋਏ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਗ੍ਰਿਫ਼ਤਾਰ ਕੀਤਾ ਗਿਆ। ਦੋਸ਼ੀ ਪਾਸੋਂ ਰਿਸ਼ਵਤ ਵਾਲੀ 4500 ਰੁਪਏ ਰਾਸ਼ੀ ਵੀ ਵਸੂਲ ਕੀਤੀ ਗਈ।
ਸ੍ਰ. ਵਿਰਕ ਨੇ ਦੱਸਿਆ ਕਿ ਪਿਛਲੇ ਦਿਨਾਂ ਦੌਰਾਨ ਬਿਊਰੋ ਲੁਧਿਆਣਾ ਵੱਲੋਂ ਇਹ 6ਵਾਂ ਮਾਮਲਾ ਹੈ। ਉਨ•ਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਭ੍ਰਿਸ਼ਟਾਚਾਰ ਦੀ ਬਿਮਾਰੀ ਨੂੰ ਖਤਮ ਕਰਨ ਲਈ ਖੁੱਲ• ਕੇ ਅੱਗੇ ਆਉਣ ਅਤੇ ਬੇਝਿਜਕ ਹੋ ਕੇ ਵਿਜੀਲੈਂਸ ਪਾਸ ਸ਼ਿਕਾਇਤ ਦਰਜ ਕਰਾਉਣ।