ਰਮਨਦੀਪ ਸਿੰਘ ਰਮੀਤਾ ਜਿਲਾ ਪ੍ਰਧਾਨ ਯੂਨਾਇਟੀਡ ਅਕਾਲੀ ਦਲ ਬਠਿੰਡਾ।
ਬਠਿੰਡਾ 11 ਅਪ੍ਰੈਲ 2019: ਬਠਿੰਡਾ, ਮੁਕਤਸਰ ਸਾਹਿਬ ਅਤੇ ਫਰੀਦਕੋਟ ਦੀਆ ਸਿੱਖ ਸੰਗਤਾ ਦਾ ਵੱਡਾ ਕਾਫਲਾ ਦਿੱਲੀ ਚੋਣ ਕਮਿਸ਼ਨ ਦਫਤਰ ਦੇ ਅੱਗੇ ਧਰਨਾ ਲਾਉਣ ਲਈ ਰਵਾਨਾ ਹੋਇਆ। ਚੋਣ ਕਮਿਸ਼ਨ ਵੱਲੋ ਸ੍ਰੋਮਣੀ ਅਕਾਲੀ ਦਲ ਦੀ ਅਰਜੀ ਤੇ ਸਿੱਟ ਦੇ ਅਹਿਮ ਮੈਬਰ ਕੰਵਰ ਵਿਜੇ ਪ੍ਰਤਾਪ ਦੀ ਬਦਲੀ ਕਰ ਦਿੱਤੀ। ਜਿਸ ਦਾ ਸਿੱਖ ਸੰਗਤਾ ਵਿਚ ਭਾਰੀ ਰੋਸ ਹੈ। ਭਾਈ ਬਠਿੰਡਾ ਨੇ ਕਿਹਾ ਕੀ ਮੁੱਖ ਚੋਣ ਕਮਿਸ਼ਨ ਭਾਜਪਾ ਅਤੇ ਆਰ ਅੈਸ ਅੈਸ ਦੇ ਦਬਾਅ ਵਿਚ ਕੰਮ ਕਰ ਰਿਹਾ ਹੈ ਕੁੰਵਰ ਵਿਜੈ ਪ੍ਰਤਾਪ ਵੱਲੋ ਕੀਤੀ ਜਾ ਰਹੀ ਪੜਤਾਲ ਦਾ ਚੋਣ ਪ੍ਰਣਾਲੀ ਨਾਲ ਕੋਈ ਸਬੰਧ ਹੀ ਨਹੀ ਸੀ ਚੋਣ ਕਮਿਸ਼ਨ ਨੇ ਆਪਣੀਆ ਸੰਵਿਧਾਨਕਾ ਹੱਦਾ ਨੂੰ ਟੱਪ ਕੇ ਸਿੱਟ ਦੀ ਪੜਤਾਲ ਨੂੰ ਰੋਕਣਾ ਗੈਰਕਾਨੂਨੀ ਹੈ
ਭਾਈ ਬਠਿੰਡਾ ਨੇ ਅੱਗੇ ਕਿਹਾ ਬਾਦਲਾਂ ਵੱਲੋ ਪਹਿਲਾ ਅਾਪਣੇ ਹੀ ਬਣਾੲੇ ਜੋਰਾ ਸਿੰਘ ਕਮਿਸ਼ਨ ਦੀ ਰਿਪੋਰਟ ਨੂੰ ਦੱਬਣਾ ਫਿਰ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਨੂੰ ਪਾੜਕੇ ਪੈਰਾਂ ਵਿੱਚ ਰੋਲਣਾ ਫੇਰ ਵਿਧਾਨ ਸਭਾ ਸ਼ੈਸ਼ਨ ਚੋ ਭੱਜਣਾ ਫੇਰ ਜਾਂਚ ਕਰ ਰਹੀ ਸਿੱਟ ਦੀ ਟੀਮ ਨੂੰ ਹਾੲੀਕੋਰਟ ਵਿੱਚ ਜਾ ਕੇ ਚੈਲਿਜ ਕਰਨਾ ਤੇ ਸਿੱਟ ਟੀਮ ਨੂੰ ਧਮਕੀਅਾ ਦੇਣਾ ਫੇਰ ਖੱਟੜ ਰਾਂਹੀ ਸਲਾਰੀਅਾ ਜੇਲ ਚੋ ਸਿੱਟ ਨੂੰ ਪੁੱਛਗਿੱਛ ਕਰਨ ਤੋ ਰੋਕਣਾ ਤੇ ਹੁਣ ਮੋਦੀ ਰਾਹੀ ਚੋਣ ਕਮਿਸ਼ਨ ਤੋ ਸਿਟ ਮੁਖੀ ਕੰਵਰ ਵਿਜੈ ਪ੍ਰਤਾਪ ਸਿੰਘ ਦੀ ਬਦਲੀ ਕਰਵਾੳਣੀ ਤੋ ਸਾਫ ਜਾਹਰ ਹੁੰਦਾ ਹੈ ਕਿ ਗੁਰੂ ਗਰੰਥ ਸਹਿਬ ਜੀ ਦੀ ਬੇਅਦਬੀ ਤੇ ਬਹਿਬਲ ਕਲਾਂ ਤੇ ਕੋਟਕਪੂਰਾ ਗੋਲੀਕਾਂਡ ਵਿੱਚ ਬਾਦਲ ਪਰਿਵਾਰ ਦੀ ਸ਼ਮੂਲੀਅਤ ਹੈ।ਕਾਫਲੇ ਦੀ ਅਗਵਾਈ ਭਾਈ ਗੁਰਦੀਪ ਸਿੰਘ ਬਠਿੰਡਾ ਨੇ ਕੀਤੀ। ਕਾਫਲੇ ਚ ਮੁੱਖ ਤੋਰ ਤੇ ਭਾਈ ਗੁਰਦੀਪ ਸਿੰਘ ਬਠਿੰਡਾ, ਭਾਈ ਕੁਲਵਿੰਦਰ ਸਿੰਘ ਡੱਗੋਰੋਮਾਣਾ,ਬਾਬਾ ਚਮਕੌਰ ਸਿੰਘ, ਜਸਵਿੰਦਰ ਸਿੰਘ ਘੋਲੀਆ, ਰੁਪਿੰਦਰ ਸਿੰਘ ਪੰਜਗਰਾਈ, ਪ੍ਰਿੰਸੀਪਾਲ ਪਰਮਜੀਤ ਸਿੰਘ ਮੁਕਤਸਰ, ਬਲਜੀਤ ਸਿੰਘ ਮਲੋਟ, ਨੱਛਤਰ ਸਿੰਘ ਦਬੜੀਖਾਨਾ, ਮੇਜਰ ਸਿੰਘ ਮਲੂਕਾ, ਭਾਈ ਰਣਜੀਤ ਸਿੰਘ ਵਾਦਰ ਡੋਡ ਸਮੇਤ ਸੈਕੜਿਆ ਦੀ ਗਿਣਤੀ ਵਿਚ ਸਿੱਖ ਸੰਗਤਾ ਹਾਜਰ ਸਨ
ਮਾਝੇ ਤੋ ਭਾਈ ਮੋਹਕਮ ਸਿੰਘ, ਭਾਈ ਸਤਨਾਮ ਸਿੰਘ ਮਨਾਵਾ, ਭਾਈ ਵੱਸਣ ਸਿੰਘ ਜੱਫਰਵਾਲ, ਭਾਈ ਦੰਵਿਦਰ ਸਿੰਘ ਬਟਾਲਾ, ਭਾਈ ਜਸਵੀਰ ਸਿੰਘ ਮੰਡਿਆਲਾ, ਭਾਈ ਬਲਵੰਤ ਸਿੰਘ ਗੋਪਾਲਾ ਅਤੇ ਸਤਿਕਾਰਯੋਗ ਸਿੱਖ ਸੰਗਤਾ ਦਾ ਕਾਫਲਾ ਰਵਾਨਾ ਹੋਇਆ।
ਇਹ ਕਾਫਲਾ ਅੱਜ ਰਾਤ ਦਿੱਲੀ ਦੇ ਨੇੜੇ ਗੁਰਦਵਾਰਾ ਸਾਹਿਬ ਵਿਖੇ ਰਹੇਗਾ ਅਤੇ ਕੱਲ ਸਵੇਰੇ ਮੁੱਖ ਚੋਣ ਕਮਿਸ਼ਨ ਦਿੱਲੀ ਦੇ ਦਫਤਰ ਅੱਗੇ ਸਵੇਰੇ 11 ਵਜੇ ਪ੍ਰਦਰਸ਼ਨ ਕਰੇਗਾ