← ਪਿਛੇ ਪਰਤੋ
ਫਰੀਦਕੋਟ, 11 ਅਪ੍ਰੈਲ 2019 ( ਪਰਵਿੰਦਰ ਸਿੰਘ ਕੰਧਾਰੀ )- ਕੋਟਕਪੂਰਾ ਗੋਲੀਕਾਂਡ ਮਾਮਲੇ ਵਿੱਚ ਗ੍ਰਿਫਤਾਰ ਕੀਤੇ ਸਾਬਕਾ ਐਸ.ਐਸ.ਪੀ ਚਰਨਜੀਤ ਸ਼ਰਮਾਂ ਨੂੰ ਫਰੀਦਕੋਟ ਦੀ ਅਦਾਲਤ 'ਚੋ ਵੱਡੀ ਰਾਹਤ ਮਿਲੀ ਹੈ ਕੋਟਕਪੂਰਾ ਗੋਲੀਕਾਂਡ ਮਾਮਲੇ ਵਿੱਚ ਅਦਾਲਤ ਨੇ ਚਰਨਜੀਤ ਸ਼ਰਮਾ ਨੂੰ ਜਮਾਨਤ ਦੇ ਦਿੱਤੀ ਹੈ। ਇਸ ਦੀ ਪੁਸ਼ਟੀ ਉਨ੍ਹਾਂ ਦੇ ਵਕੀਲ ਨਰਿੰਦਰ ਕੁਮਾਰ ਵੱਲੋਂ ਕੀਤੀ ਗਈ। ਇਹ ਮਸਲਾ ਕੋਟਕਪੂਰਾ ਗੋਲੀਕਾਂਡ ਐਫਆਈਆਰ ਨੰਬਰ 129 ਦਾ ਹੈ ਜੋ ਕਿ ਮਿਤੀ 7-8-2018 ਨੂੰ ਕੋਟਕਪੂਰਾ ਥਾਣੇ ਵਿੱਚ ਦਰਜ ਕੀਤਾ ਗਿਆ। ਦੱਸਣਯੋਗ ਹੈ ਬਹਿਬਲ ਕਲਾਂ ਗੋਲੀਕਾਂਡ ਮਾਮਲੇ ਵਿੱਚ ਚਰਨਜੀਤ ਸ਼ਰਮਾਂ ਦੀ ਜਮਾਨਤ ਅਰਜੀ ਹਾਈਕੋਰਟ ਵਿੱਚ ਲੱਗੀ ਹੋਈ ਹੈ।
Total Responses : 265