← ਪਿਛੇ ਪਰਤੋ
ਪਟਿਆਲਾ, 12 ਅਪ੍ਰੈਲ 2019: ਪਟਿਆਲਾ ਤੋਂ ਸੰਸਦ ਮੈਂਬਰ ਅਤੇ ਆਉਂਦੀਆਂ ਚੋਣਾਂ ਤੋਂ ਲੋਕ ਸਭਾ ਦਾ ਉਮੀਦਵਾਰ ਡਾ. ਗਾਂਧੀ ਨੇ ਅੰਮ੍ਰਿਤਸਰ ਸ਼ਹਿਰ ਵਿੱਚ ਧਾਰਾ 144 ਲਗਾ ਕੇ ਜਨਤਕ ਇੱਕਠ ਉੱਤੇ ਲਗਾਈ ਪਾਬੰਧੀ ਦੀ ਸਖਤ ਨਿਖੇਧੀ ਕੀਤੀ ਹੈ। ਅੱਜ ਪ੍ਰੈਸ ਨੂੰ ਜਾਰੀ ਕੀਤੇ ਆਪਣੇ ਬਿਆਨ ਵਿੱਚ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਤੇ ਭਾਰਤ ਸਰਕਾਰ ਨੇ ਲੋਕਾਂ ਦੀਆਂ ਭਾਵਨਾਵਾਂ ਨੂੰ ਕੁਚਲਣ ਵਿੱਚ ਅੰਗਰੇਜ ਸਰਕਾਰ ਨੂੰ ਵੀ ਪਿੱਛੇ ਛੱਡ ਦਿੱਤਾ ਹੈ। ਉਨ੍ਹਾਂ ਕਿਹਾ ਕਿ 13 ਅਪ੍ਰੈਲ ਦਾ ਦਿਹਾੜਾ ਸਾਡੇ ਲਈ ਇੱਕ ਇਤਿਹਾਸਿਕ ਦਿਹਾੜਾ ਹੈ ਜਿਸ ਦਿਨ ਜਲ੍ਹਿਆ ਵਾਲੇ ਬਾਗ ਵਿਖੇ ਸੈਂਕੜੇ ਲੋਕਾਂ ਨੇ ਆਜ਼ਾਦੀ ਦੀ ਲੜਾਈ ਵਿੱਚ ਆਪਣੀਆਂ ਜਾਨਾਂ ਵਾਰ ਦਿੱਤੀਆਂ ਇਸ ਦਿਹਾੜੇ ਨੂੰ ਭਾਰਤ ਦੇ ਲੋਕਾਂ ਤੇ ਆਉਂਣ ਵਾਲੀਆਂ ਪੀੜੀਆਂ ਦੇ ਚੇਤਿਆਂ ਵਿੱਚ ਕਾਇਮ ਰੱਖਣਾ ਸਾਡੇ ਲਈ ਇੱਕ ਪਵਿੱਤਰ ਕਾਰਜ ਹੈ। ਹੁਣ ਜਦੋਂ ਪੰਜਾਬ ਦੇ ਲੋਕ 13 ਅਪ੍ਰੈਲ ਨੂੰ ਇੱਕਠੇ ਹੋ ਕੇ ਸ਼ਹੀਦਾਂ ਨੂੰ ਆਪਣੀ ਸਰਧਾਜ਼ਲੀ ਅਰਪਿਤ ਕਰਨਾ ਚਾਹੁੰਦੇ ਹਨ ਤਾਂ ਪੰਜਾਬ ਸਰਕਾਰ ਨੇ ਧਾਰਾ 144 ਲਗਾ ਕੇ ਲੋਕਾਂ ਨੂੰ ਆਪਣੀ ਅਕੀਦਤ ਪੇਸ਼ ਕਰਨ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਹੈ। ਡਾ. ਗਾਂਧੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਰਕਾਰ ਦੇ ਇਸ ਦੇਸ਼-ਧਰੋਹੀ ਕਦਮ ਦਾ ਮੂੰਹ ਭੰਨਣ ਅਤੇ ਸ਼ਹੀਦਾਂ ਦੀ ਯਾਦ ਨੂੰ ਆਪਣੇ ਦਿਲਾਂ ਵਿੱਚ ਸਮੋ ਕੇ ਸ਼ਰਧਾਂਜਲੀਆਂ ਭੇਂਟ ਕਰਨ। ਉਨ੍ਹਾਂ ਕਿਹਾ ਕਿ ਮੌਜੂਦਾ ਸੱਤਾਧਾਰੀ ਧਿਰ ਹਰ ਉਸ ਦੇਸ਼ ਭਗਤੀ ਅਤੇ ਭਾਰਤ ਦੇ ਗੁਰੂਆਂ, ਪੀਰਾਂ, ਫਕੀਰਾਂ ਅਤੇ ਪੈਗੰਬਰਾਂ ਦੀ ਹਰ ਨਿਸ਼ਾਨੀ ਨੂੰ ਮਲੀਆਮੇਟ ਕਰਨ ਤੇ ਲੱਗੇ ਹੋਏ ਹਨ ਤਾਂ ਕਿ ਦੇਸ਼ ਦੇ ਲੋਕ ਉੱਚ ਵਿਚਾਰਾਂ ਤੋਂ ਪ੍ਰੇਰਿਤ ਹੋ ਕੇ ਇਨ੍ਹਾਂ ਦੀਆਂ ਭ੍ਰਿਸ਼ਟ ਅਤੇ ਸਮਾਜ ਵਿਰੋਧੀ ਨੀਤੀਆ ਦਾ ਵਿਰੋਧ ਨਾ ਕਰ ਸਕਣ।
Total Responses : 265