ਚੰਡੀਗੜ੍ਹ, 12 ਅਪ੍ਰੈਲ : ਮੁੱਖ ਚੋਣ ਅਫ਼ਸਰ, ਪੰਜਾਬ ਡਾ. ਐਸ ਕਰੁਣਾ ਰਾਜੂ ਨੇ ਅੱਜ 24 ਐਸ.ਐਚ.ਓਜ਼ ਦੀਆਂ ਤਾਇਨਾਤੀਆਂ ਸਬੰਧੀ ਹੁਕਮਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ।
ਇਸ ਬਾਰੇ ਜਾਣਕਾਰੀ ਦਿੰਦਿਆਂ ਦਫ਼ਤਰ ਮੁੱਖ ਚੋਣ ਅਫ਼ਸਰ ਦੇ ਬੁਲਾਰੇ ਨੇ ਦੱਸਿਆ ਕਿ ਇਹ ਤਾਇਨਾਤੀਆਂ ਪ੍ਰਬੰਧਕੀ ਅਧਾਰ 'ਤੇ ਕੀਤੀਆਂ ਗਈਆਂ ਹਨ। ਹੁਕਮਾਂ ਅਨੁਸਾਰ ਇੰਸਪੈਕਟਰ ਹਰਬੰਸ ਸਿੰਘ ਨੂੰ ਐਸ.ਐਚ.ਓ. ਥਾਣਾ ਸਰਾਭਾ ਨਗਰ, ਲੁਧਿਆਣਾ, ਏ.ਐਸ.ਆਈ. ਕੁਲਵੰਤ ਚੰਦ ਨੂੰ ਆਈ/ਸੀ.ਪੀ.ਪੀ. ਇੰਡਸਟਰੀਅਲ ਏਰੀਆ, ਲੁਧਿਆਣਾ, ਇੰਸਪੈਕਟਰ ਰਣਜੀਤ ਸਿੰਘ ਨੂੰ ਐਸ.ਐਚ.ਓ. ਥਾਣਾ ਭੀਖੀਵਿੰਡ, ਇੰਸਪੈਕਟਰ ਨਵੀਨ ਕੁਮਾਰ ਨੂੰ ਥਾਣਾ ਐਨ.ਆਰ.ਆਈ, ਫਿਰੋਜ਼ਪੁਰ, ਐਸ.ਆਈ. ਮਲਕੀਤ ਸਿੰਘ ਨੂੰ ਥਾਣਾ ਐਨ.ਆਰ.ਆਈ, ਮੋਗਾ, ਇੰਸਪੈਕਟਰ ਵੇਦ ਪ੍ਰਕਾਸ਼ ਨੂੰ ਥਾਣਾ ਬੱਧਨੀ ਕਲਾਂ, ਮੋਗਾ, ਇੰਸਪੈਕਟਰ ਬਲਜੀਤ ਸਿੰਘ ਨੂੰ ਥਾਣਾ ਪੁਰਾਣਾ ਸ਼ਾਲਾ, ਗੁਰਦਾਸਪੁਰ, ਇੰਸਪੈਕਟਰ ਕਸ਼ਮੀਰ ਸਿੰਘ ਨੂੰ ਥਾਣਾ ਅਜਨਾਲ (ਅੰਮ੍ਰਿਤਸਰ ਦਿਹਾਤੀ), ਇੰਸਪੈਕਟਰ ਬਿੱਕਰ ਸਿੰਘ ਨੂੰ ਐਸ.ਐਚ.ਓ. ਥਾਣਾ ਸਹਿਣਾ, ਇੰਸਪੈਕਟਰ ਮਨੋਜ ਕੁਮਾਰ ਨੂੰ ਐਸ.ਐਚ.ਓ. ਥਾਣਾ ਦੀਨਾ ਨਗਰ, ਇੰਸਪੈਕਟਰ ਪਰਵੀਨ ਕੁਮਾਰ ਨੂੰ ਐਸ.ਐਚ.ਓ. ਥਾਣਾ ਦੋਰੰਗਲਾ, ਇੰਸਪੈਕਟਰ ਸਰਬਜੀਤ ਸਿੰਘ ਨੂੰ ਆਈ/ਸੀ ਟਰੈਫਿਕ, ਗੁਰਦਾਸਪੁਰ, ਇੰਸਪੈਕਟਰ ਬਲਵਿੰਦਰ ਸਿੰਘ ਨੂੰ ਐਸ.ਐਚ.ਓ. ਥਾਣਾ ਮੁਕੇਰੀਆਂ, ਇੰਸਪੈਕਟਰ ਰੁਪਿੰਦਰ ਸਿੰਘ ਨੂੰ ਐਸ.ਐਚ.ਓ. ਬੁੱਲੋਵਾਲ, ਇੰਸਪੈਕਟਰ ਜੈ ਗੋਪਾਲ ਨੂੰ ਐਸ.ਐਚ.ਓ. ਥਾਣਾ ਭਾਦਸੋਂ, ਐਸ.ਆਈ. ਸੁਖਵਿੰਦਰ ਕੌਰ ਨੂੰ ਐਸ.ਐਚ.ਓ. ਥਾਣਾ ਅਨਾਜ ਮੰਡੀ, ਪਟਿਆਲਾ, ਐਸ.ਆਈ. ਵਿਜੈਪਾਲ ਨੂੰ ਐਸ.ਐਚ.ਓ. ਥਾਣਾ ਸਦਰ ਰਾਜਪੁਰਾ, ਇੰਸਪੈਕਟਰ ਸਰਦਾਰਾ ਸਿੰਘ ਨੂੰ ਐਸ.ਐਚ.ਓ. ਥਾਣਾ ਘਨੌਰ, ਇੰਸਪੈਕਟਰ ਵਿਜੈ ਕੁਮਾਰ ਨੂੰ ਐਸ.ਐਚ.ਓ. ਥਾਣਾ ਸ਼ੰਭੂ, ਇੰਸਪੈਕਟਰ ਨਰਿੰਦਰਪਾਲ ਸਿੰਘ ਨੂੰ ਅਸਥਾਈ ਤੌਰ 'ਤੇ ਐਸ.ਐਚ.ਓ. ਛਤਰਾਣਾ, ਐਸ.ਆਈ. ਕੁਲਵੰਤ ਸਿੰਘ ਨੂੰ ਆਈ.ਸੀ. ਥਾਣਾ ਗਲਿਆਣਾ (ਅਨਸੈਂਕਸ਼ਨਡ), ਇੰਸਪੈਕਟਰ ਰਾਜ ਕੁਮਾਰ ਨੂੰ ਐਸ.ਐਚ.ਓ. ਥਾਣਾ ਫੇਜ਼-1 , ਮੋਹਾਲੀ, ਇੰਸਪੈਕਟਰ ਬਲਜੀਤ ਸਿੰਘ ਨੂੰ ਐਸ.ਐਚ.ਓ. ਥਾਣਾ, ਏਅਰਪੋਰਟ ਐਸ.ਏ.ਐਸ. ਨਗਰ ਅਤੇ ਇੰਸਪੈਕਟਰ ਗੁਰਵਿੰਦਰ ਸਿੰਘ ਨੂੰ ਐਸ.ਐਚ.ਓ. ਥਾਣਾ ਫਿਰੋਜ਼ਪੁਰ ਕੈਂਟ ਵਿਖੇ ਤਾਇਨਾਤ ਕੀਤਾ ਗਿਆ ਹੈ।