ਜਨਰਲ ਜੇ ਜੇ ਸਿੰਘ ਨਹੀਂ ਲੜਨਗੇ ਖਡੂਰ ਸਾਹਿਬ ਤੋਂ ਚੋਣ , ਟਕਸਾਲੀ ਅਕਾਲੀ ਦਲ ਨੇ ਕੀਤਾ ਐਲਾਨ
ਚੰਡੀਗੜ੍ਹ , 14 ਅਪ੍ਰੈਲ , 2019 :
ਅਕਾਲੀ ਦਲ ਟਕਸਾਲੀ ਵੱਲੋਂ ਖਡੂਰ ਸਾਹਿਬ ਤੋਂ ਆਪਣੀ ਪਾਰਟੀ ਦੇ ਉਮੀਦਵਾਰ ਜਨਰਲ ਜੇ. ਜੇ. ਸਿੰਘ ਨੂੰ ਚੋਣ ਮੈਦਾਨ ਤੋਂ ਲਾਂਭੇ ਕਰਨ ਦਾ ਐਲਾਨ ਕੀਤਾ ਹੈ । ਇਹ ਜਾਣਕਾਰ ਦਿੰਦੇ ਹੋਏ ਪਾਰਟੀ ਦੇ ਸੀਨੀਅਰ ਨੇਤਾ ਸੇਵਾ ਸਿੰਘ ਸਿੰਘ ਸੇਖਵਾਂ ਨੇ ਬਾਬੂਸ਼ਾਹੀ ਨੂੰ ਦੱਸਿਆ ਕਿ ਪਾਰਟੀ ਵੱਲੋਂ ਇਹ ਫ਼ੈਸਲਾ ਪੀ. ਡੀ. ਏ. ਉਮੀਦਵਾਰ ਬੀਬੀ ਪਰਮਜੀਤ ਕੌਰ ਖਾਲੜਾ ਦੇ ਹੱਕ ਵਿਚ ਲੈ ਗਿਆ ਹੈ। ਪਾਰਟੀ ਨੇ ਫ਼ੈਸਲਾ ਕੀਤਾ ਹੈ ਕਿ ਪਾਰਟੀ ਖਡੂਰ ਸਾਹਿਬ ਤੋਂ ਆਪਣਾ ਕੋਈ ਵੀ ਉਮੀਦਵਾਰ ਮੈਦਾਨ ਵਿਚ ਨਹੀਂ ਉਤਾਰੇਗੀ ਅਤੇ ਬੀਬੀ ਖਾਲੜਾ ਦੀ ਹਿਮਾਇਤ ਕਰੇਗੀ .ਜਨਰਲ ਜੇ. ਜੇ. ਸਿੰਘ ਇਸ ਬਾਰੇ ਕੀ ਸੋਚਦੇ ਹਨ , ਅਜੇ ਉਨ੍ਹਾਂ ਦੇ ਪ੍ਰਤੀਕਰਮ ਦੀ ਉਡੀਕ ਹੈ .