← ਪਿਛੇ ਪਰਤੋ
ਲੁਧਿਆਣਾ , 17 ਅਪ੍ਰੈਲ 2019: ਆਮ ਆਦਮੀ ਪਾਰਟੀ ਦੇ ਬਾਨੀ ਮੈਂਬਰ ਅਤੇ ਟਰਾਂਸਪੋਰਟ ਵਿੰਗ ਦੇ ਸੂਬਾ ਮੀਤ ਪ੍ਰਧਾਨ ਜਸਪਾਲ ਤਲਵੰਡੀ ਨੇ ਅੱਜ ਇੱਥੇ ਜਾਰੀ ਇਕ ਬਿਆਨ ਰਾਹੀਂ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਅਤੇ ਸਾਰੇ ਅਹੁਦਿਆਂ ਤੋਂ ਦੇ ਦਿੱਤਾ । ਸ. ਤਲਵੰਡੀ ਵੱਲੋਂ ਆਪਣਾ ਅਸਤੀਫ਼ਾ ਪਾਰਟੀ ਦੇ ਸੂਬਾ ਪ੍ਰਧਾਨ ਭਗਵੰਤ ਮਾਨ ਨੂੰ ਭੇਜ ਦਿੱਤਾ ਗਿਆ । ਆਪਣੇ ਅਸਤੀਫ਼ੇ ਵਿਚ ਸ. ਤਲਵੰਡੀ ਨੇ ਲਿਖਿਆ ਕਿ ਲੁਧਿਆਣਾ ਲੋਕ ਸਭਾ ਟਿਕਟ ਦਾ ਅਵੇਦਾਰਾਂ ਪਾਸੋਂ ਟਿਕਟਾਂ ਦੇਣ ਲਈ ਵੱਡੀਆਂ ਰਕਮਾਂ ਮੰਗਣ ਦੇ ਲੱਗੇ ਦੋਸ਼ਾਂ ਅਤੇ ਫ਼ਤਿਹਗੜ੍ਹ ਸਾਹਿਬ ਦੇ ਪੁਰਾਣੇ ਵਲੰਟੀਅਰ ਬਲਜਿੰਦਰ ਸਿੰਘ ਚੌਦਾਂ ਦਾ ਟਿਕਟ ਕੱਟ ਕੇ ਇਕ ਕਾਂਗਰਸੀ ਨੇਤਾ ਦੀ ਪਤਨੀ ਨੂੰ ਦੇਣ ਕਾਰਨ ਉਨ੍ਹਾਂ ਨੂੰ ਭਾਰੀ ਠੇਸ ਪੁੱਜੀ ਹੈ। ਇਸ ਤੋਂ ਇਲਾਵਾ ਪਾਰਟੀ ਦੇ ਸੀਨੀਅਰ ਨੇਤਾਵਾਂ ਦੇ ਆਪਸੀ ਕਾਟੋ ਕਲੇਸ਼ ਅਤੇ ਦਿਸ਼ਾਹੀਣ ਫ਼ੈਸਲਿਆਂ ਕਾਰਨ ਹੇਠਲੇ ਪੱਧਰ ਦੇ ਕੇਡਰ ਵਿਚ ਭਾਰੀ ਨਿਰਾਸ਼ਤਾ ਆਈ ਹੈ ਜਿਸ ਕਾਰਨ ਆਮ ਜਨਤਾ ਵਿਚ ਪੂਰੀ ਤਰ੍ਹਾਂ ਪਾਰਟੀ ਦੇ ਅਕਸ ਨੂੰ ਨਾਂ ਪੂਰਾ ਹੋਣ ਵਾਲਾ ਨੁਕਸਾਨ ਹੋਇਆ ਹੈ। ਦੂਜੇ ਪਾਸੇ ਪਾਰਟੀ ਦੇ ਵਿਧਾਇਕ ਇਸ ਨੂੰ ਆਪਣੀ ਨਿੱਜੀ ਕੰਪਨੀ ਵਾਂਗ ਚਲਾ ਰਹੇ ਹਨ ਅਤੇ ਪਾਰਟੀ ਆਪਣੇ ਪ੍ਰੋਗਰਾਮ ਅਤੇ ਸਿਧਾਂਤਾਂ ਤੋ ਪੂਰੀ ਤਰ੍ਹਾਂ ਭਟਕ ਚੁੱਕੀ ਹੈ। ਲੁਧਿਆਣਾ ਸੀਟ ਤੋਂ ਸਥਾਨਕ ਪੁਰਾਣੇ ਵਲੰਟੀਅਰ ਦਾਅਵੇਦਾਰਾਂ ਨੂੰ ਅੱਖੋਂ ਪਰੋਖੇ ਕਰਕੇ ਹਲਕੇ ਰਾਏਕੋਟ ਨਾਲ ਸਬੰਧਿਤ ਬਾਹਰਲੇ ਵਿਅਕਤੀ ਟਿਕਟ ਦਿੱਤਾ ਗਿਆ ਹੈ ਜਿਸ ਦਾ ਹਲਕੇ ਵਿਚ ਕੋਈ ਆਧਾਰ ਹੀ ਨਹੀਂ ਹੈ । ਪਾਰਟੀ ਦੇ ਹਰ ਪੱਧਰ ਦੇ ਅਹੁਦੇਦਾਰਾਂ ਅਤੇ ਵਰਕਰਾਂ ਵਿਚ ਘੋਰ ਨਿਰਾਸ਼ਾ ਦਾ ਆਲਮ ਹੈ। ਪਾਰਟੀ ਦੇ ਸੀਨੀਅਰ ਆਗੂਆਂ ਦਾ ਹੇਠਲੇ ਪੱਧਰ ਦੇ ਵਰਕਰਾਂ ਨਾਲ ਸੰਪਰਕ ਪੂਰੀ ਟੁੱਟ ਜਾਣ ਕਾਰਨ ਪੰਜਾਬ ਦੇ ਲੋਕਾਂ ਦੀਆਂ ਇਸ ਸਮੇਂ ਪਾਰਟੀ ਉੱਪਰ ਲਗਾਈਆਂ ਉਮੀਦਾਂ ਨੂੰ ਭਾਰੀ ਠੇਸ ਪੁੱਜੀ ਹੈ। ਲੋਕ ਭ੍ਰਿਸ਼ਟ ਰਾਜ ਪ੍ਰਬੰਧ ਨੂੰ ਬਦਲਣ ਦੀ ਸੋਚ ਲੈ ਇਸ ਪਾਰਟੀ ਨਾਲ ਜੁੜੇ ਸਨ, ਅੱਜ ਉਹ ਪਾਰਟੀ ਨੇਤਾਵਾਂ ਦੀ ਘਟੀਆ ਕਾਰਗੁਜ਼ਾਰੀ ਕਾਰਨ ਪਾਰਟੀ ਤੋਂ ਕਿਨਾਰਾ ਕਰਨ ਲਈ ਮਜਬੂਰ ਹਨ। ਮੈਂ ਵੀ ਬਦਲਾਅ ਦੀ ਸੋਚ ਲੈ ਕੇ ਇਸ ਪਾਰਟੀ ਨਾਲ ਜੁੜਿਆ ਸੀ ਅਤੇ ਸਮਰੱਥਾ ਅਨੁਸਾਰ ਯੋਗਦਾਨ ਪਾਉਣ ਦਾ ਯਤਨ ਕੀਤਾ ਪ੍ਰੰਤੂ ਮੌਜੂਦਾ ਸਥਿਤੀ ਕਾਰਨ ਭਾਰੀ ਨਿਮੋਸ਼ੀ ਮਿਲੀ ਹੈ । ਇਸ ਲਈ ਅੱਜ ਮੈਂ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਸਾਰੇ ਅਹੁਦਿਆਂ ਤੋਂ ਅਸਤੀਫ਼ਾ ਦੇ ਰਿਹਾ ਹਾਂ।
Total Responses : 265