ਲੁਧਿਆਣਾ , 18 ਅਪਰੈਲ 2019: ਹਲਕਾ ਗਿੱਲ ਦੇ ਉਘੇ ਆਗੂ ਅਤੇ ਆਮ ਆਦਮੀ ਪਾਰਟੀ ਦੇ ਟਰਾਂਸਪੋਰਟ ਵਿੰਗ ਦੇ ਸੂਬਾ ਮੀਤ ਪ੍ਰਧਾਨ ਦੇ ਅਹੁਦੇ ਅਤੇ ਮੁਡਲੀ ਮੈਂਬਰਸ਼ਿਪ ਤੋਂ ਅਸਤੀਫਾ ਦੇਣ ਵਾਲੇ ਸੀਨੀਅਰ ਆਗੂ ਜਸਪਾਲ ਤਲਵੰਡੀ ਅੱਜ ਇਥੇ ਆਤਮ ਨਗਰ ਵਿਚ ਇਕ ਸਮਾਗਮ ਦੌਰਾਨ ਕਾਂਗਰਸ ਪਾਰਟੀ ਵਿਚ ਸ਼ਾਮਿਲ ਹੋ ਗਏ। ਸ. ਤਲਵੰਡੀ ਲੁਧਿਆਣਾ ਲੋਕ ਸਭਾ ਹਲਕੇ ਤੋ ਕਾਂਗਰਸ ਉਮੀਦਵਾਰ ਅੈਮ ਪੀ ਰਵਨੀਤ ਸਿੰਘ ਬਿੱਟੂ, ਹਲਕਾ ਗਿੱਲ ਦੇ ਵਧਾਇਕ ਵਧਾਇਕ ਕੁਲਦੀਪ ਸਿੰਘ ਵੈਦ, ਕੰਵਲਜੀਤ ਸਿੰਘ ਕੜਵਲ, ਦਰਸ਼ਨ ਸਿੰਘ ਸੰਕਰ, ਅਮਰਿੰਦਰ ਸਿੰਘ ਜੱਸੋਵਾਲ ਅਤੇ ਹੋਰ ਸੀਨੀਅਰ ਨੇਤਾਵਾਂ ਦੀ ਹਾਜਰੀ ਵਿਚ ਆਪਣੇ ਸਾਥੀਆਂ ਸਮੇਤ ਕਾਂਗਰਸ ਪਾਰਟੀ ਵਿਚ ਸ਼ਾਮਿਲ ਹੋ ਗਏ।
ਇਸ ਮੌਕੇ ਸ. ਬਿੱਟੂ ਨੇ ਤਲਵੰਡੀ ਅਤੇ ਸਾਥੀਆਂ ਦਾ ਕਾਂਗਰਸ 'ਚ ਸੁਆਗਤ ਕਰਦੇ ਕਿਹਾ ਕਿ ਇਨ੍ਹਾਂ ਨੇਤਾਵਾਂ ਦੀ ਸ਼ਮੂਲੀਅਤ ਨਾਲ ਕਾਂਗਰਸ ਪਾਰਟੀ ਨੂੰ ਹਲਕਾ ਗਿੱਲ ਵਿਚ ਹੋਰ ਮਜਬੂਤੀ ਮਿਲੇਗੀ ਅਤੇ ਪਾਰਟੀ ਅੰਦਰ ਸ. ਤਲਵੰਡੀ ਦੀਆਂ ਸੇਵਾਵਾਂ ਨੂੰ ਸਹੀ ਢੰਗ ਨਾਲ ਵਰਤਿਆ ਜਾਵੇਗਾ ਅਤੇ ਪਾਰਟੀ ਵਿਚ ਉਨ੍ਹਾਂ ਨੂੰ ਪੂਰਾ ਮਾਣ ਸਤਿਕਾਰ ਦਿੱਤਾ ਜਾਵੇਗਾ ।
ਤਲਵੰਡੀ ਦੇ ਨਾਲ ਕਾਂਗਰਸ ਵਿਚ ਸ਼ਾਮਿਲ ਹੋਏ ਆਗੂਆਂ ਵਿਚ ਸੁਰਜੀਤ ਸਿੰਘ ਮੰਗਾ ਪ੍ਰਧਾਨ ਗੁਰਦਵਾਰਾ ਸਿੰਘ ਸਭਾ ਤਲਵੰਡੀ , ਜਗੀਰ ਸਿੰਘ , ਸੁਰਜੀਤ ਸਿੰਘ ਮਿਸਤਰੀ, ਪ੍ਰਭਦਿਆਲ ਸਿੰਘ , ਬਲਬੀਰ ਸਿੰਘ ਤਲਵੰਡੀ , ਰਿਕੀ ਆਜਾਦ , ਕੰਵਲਜੀਤ ਕੌਰ ਤਲਵੰਡੀ ਸ਼ਾਮਿਲ ਹਨ
ਸ. ਬਿਟੂ ਨੇ ਸਮਾਗਮ ਨੂੰ ਸੰਬੋਧਨ ਕਰਦੇ ਕਿਹਾ ਕਿ ਪਿੱਛਲੇ 5 ਸਾਲਾਂ ਦੌਰਾਨ ਉਨ੍ਹਾਂ ਨੇ ਲੋਕ ਸਭਾ ਅੰਦਰ ਬਲੰਦ ਆਵਾਜ਼ ਨਾਲ ਲੁਧਿਆਣਾ ਅਤੇ ਪੰਜਾਬ ਨਾਲ ਸਬੰਧਤ ਸਾਰੇ ਅਹਿਮ ਮੁਦੱਦੇ ਉਠਾਏ ਅਤੇ ਹਰ ਹਲਕੇ ਵਿਚ ਅੈਮ ਪੀ ਲੈਡ ਫੰਡ ਵਿਚੋਂ ਵਿਕਾਸ ਕਾਰਜ ਕਰਵਾਏ ਗਏ। ਇਸ ਤੋਂ ਇਲਾਵਾ ਆਪਣੀ ਲੋਕ ਸਭਾ ਅੰਦਰ ਅਤੇ ਹਲਕੇ ਵਿਚ ਕੀਤੀ ਸ਼ਾਨਦਾਰ ਕਾਰਗੁਜਾਰੀ ਦੇ ਆਧਾਰ ਤੇ ਜਨਤਾ ਦਾ ਫਿਰ ਤੋਂ ਸਹਿਯੋਗ ਮੰਗਿਆ। ਸ. ਬਿੱਟੂ ਨੇ ਕਿਹਾ ਕਿ ਇਹ ਚੋਣ ਹੁਤ ਹੀ ਅਹਿਮ ਹੈ ਕਿਉਕਿ ਜੇ ਕੇੰਦਰ ਵਿਚ ਮੋਦੀ ਸਰਕਾਰ ਵਾਪਸ ਆਉਦੀ ਹੈ ਤਾਂ ਦੇਸ਼ ਦੀ ਅਖੰਡਤਾ ਅਤੇ ਆਪਸੀ ਭਾਈਚਾਰੇ ਨੂੰ ਗੰਭੀਰ ਖਤਰਾ ਪੈਦਾ ਹੋ ਜਾਏਗਾ।