ਪੁਲਿਸ ਥਾਣਾ ਭਿੱਖੀਵਿੰਡ ਦੀ ਬਾਹਰਲੀ ਕੰਧ ‘ਤੇ ਲੱਗਾ ਕਾਂਗਰਸ ਪਾਰਟੀ ਦਾ ਚੋਣ ਪ੍ਰਚਾਰ ਦਾ ਫਲੈਕਸ ਬੋਰਡ। ਈ.ੳ ਰਾਜੇਸ਼ ਖੋਖਰ। ਡੀ.ਡੀ.ਪੀ.ੳ ਦਵਿੰਦਰ ਕੁਮਾਰ।
ਭਿੱਖੀਵਿੰਡ 19 ਅਪ੍ਰੈਲ (ਜਗਮੀਤ ਸਿੰਘ )-ਲੋਕ ਸਭਾ ਦੀਆਂ ਹੋ ਰਹੀਆਂ ਚੋਣਾਂ ਨੂੰ ਮੁੱਖ ਰੱਖਦਿਆਂ ਚੋਣ ਕਮਿਸ਼ਨਰ ਪੰਜਾਬ ਵੱਲੋਂ ਸਖਤ ਨਿਰਦੇਸ਼ ਦਿੰਦਿਆਂ ਸਰਕਾਰੀ ਦਫਤਰ, ਸਕੂਲ, ਕਾਲਜ, ਪੋਸਟ ਆਫਿਸ, ਪੁਲਿਸ ਥਾਣਿਆਂ, ਬੀ.ਡੀ.ਪੀ.ੳ ਦਫਤਰ ਆਦਿ ਸਰਕਾਰੀ ਅਦਾਰਿਆਂ ਦੀਆਂ ਇਮਾਰਤਾਂ ‘ਤੇ ਚੋਣ ਪ੍ਰਚਾਰ ਵਾਲੀ ਸਮੱਗਰੀ, ਫਲੈਕਸ ਬੋਰਡ, ਚੋਣ ਇਸ਼ਤਿਹਾਰ ਆਦਿ ਲਗਾਉਣ ‘ਤੇ ਪਾਬੰਦੀ ਲਗਾਈ ਗਈ ਹੈ। ਜਦੋਂ ਕਿ ਸੱਤਾਧਾਰੀ ਪਾਰਟੀ ਨਾਲ ਸੰਬੰੰਧਿਤ ਵਿਅਕਤੀਆਂ ਵੱਲੋਂ ਕਾਨੂੰਨ ਨੂੰ ਨਜਰ ਅੰਦਾਜ ਕਰਕੇ ਸਰਕਾਰੀ ਇਮਾਰਤਾਂ ‘ਤੇ ਚੋਣ ਪ੍ਰਚਾਰ ਦੇ ਫਲੈਕਸ ਬੋਰਡ ਲਗਾ ਕੇ ਸ਼ਰੇਆਮ ਕਾਨੂੰਨ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ, ਉਥੇ ਇਹਨਾਂ ਬੋਰਡਾਂ ਤੇ ਇਸ਼ਤਿਹਾਰਾਂ ਨੂੰ ਹਟਾਉਣ ਵਾਲੇ ਅਧਿਕਾਰੀ ਅੱਖਾਂ ਬੰਦ ਕਰਕੇ ਬੈਠੇ ਦਿਖਾਈ ਦੇ ਰਹੇ ਹਨ। ਜਿਸ ਦੀ ਪ੍ਰਤੱਖ ਮਿਸਾਲ ਪੁਲਿਸ ਥਾਣਾ ਭਿੱਖੀਵਿੰਡ ਦੀ ਮੇਂਨ ਬਾਹਰਲੀ ਕੰਧ ‘ਤੇ ਸੱਤਾਧਾਰੀ ਕਾਂਗਰਸ ਪਾਰਟੀ ਦੇ ਚੋਣ ਪ੍ਰਚਾਰ ਵਾਲੇ ਫਲੈਕਸ ਬੋਰਡ ਤੋਂ ਮਿਲਦੀ ਹੈ। ਈ.ੳ ਰਾਕੇਸ਼ ਖੋਖਰ ਨੇ ਫਲੈਕਸ ਬੋਰਡ ਸੰਬੰਧੀ ਪ੍ਰਗਟਾਈ ਅਣਜਾਨਤਾ ਥਾਣਾ ਭਿੱਖੀਵਿੰਡ ਦੀ ਕੰਧ ‘ਤੇ ਲੱਗੇ ਚੋਣ ਪ੍ਰਚਾਰ ਦੇ ਫਲੈਕਸ ਬੋਰਡ ਸੰਬੰਧੀ ਕਾਰਜ
ਸਾਧਕ ਅਫਸਰ ਭਿੱਖੀਵਿੰਡ ਰਾਜੇਸ਼ ਖੋਖਰ ਨਾਲ ਟੈਲੀਫੋਨ ‘ਤੇ ਗੱਲ ਕੀਤੀ ਤਾਂ ਉਹਨਾਂ ਨੇ ਇਹ ਕਹਿ ਕੇ ਪੱਲਾ ਝਾੜ ਦਿੱਤਾ ਕਿ ਮੈਨੂੰ ਇਸ ਫਲੈਕਸ ਬੋਰਡ ਦੀ ਕੋਈ ਜਾਣਕਾਰੀ ਨਹੀ ਹੈ, ਪਤਾ ਕਰਕੇ ਦੱਸ ਸਕਦਾ ਹਾਂ।
ਸਰਕਾਰੀ ਇਮਾਰਤ ‘ਤੇ ਨਹੀ ਲੱਗ ਸਕਦੀ ਚੋਣ ਪ੍ਰਚਾਰ ਦੀ ਸਮੱਗਰੀ - ਡੀ.ਡੀ.ਪੀ.ੳ
ਪੁਲਿਸ ਥਾਣਾ ਭਿੱਖੀਵਿੰਡ ਦੀ ਕੰੰਧ ‘ਤੇ ਲੱਗੇ ਫਲੈਕਸ ਬੋਰਡ ਸੰਬੰਧੀ ਚੋਣ ਅਫਸਰ ਕਮ ਡੀ.ਡੀ.ਪੀ.ੳ ਦਵਿੰਦਰ ਕੁਮਾਰ ਨੂੰ ਪੱਛਿਆ ਤਾਂ ਉਹਨਾਂ ਨੇ ਕਿਹਾ ਕਿ ਕਿਸੇ ਵੀ ਸਰਕਾਰੀ ਇਮਾਰਤ ਉਤੇ ਚੋਣ ਪ੍ਰਚਾਰ ਨਾਲ ਸੰਬੰਧਿਤ ਬੋਰਡ ਜਾਂ ਫਲੈਕਸ ਬੋਰਡ ਨਹੀ ਲੱਗ ਸਕਦਾ। ਉਹਨਾਂ ਕਿਹਾ ਕਿ ਮੈਂ ਇਸ ਬਾਰੇ ਪਤਾ ਕਰਦਾ ਹਾਂ।