ਚੰਡੀਗੜ, 21 ਅਪ੍ਰੈਲ 2019: ਭਾਰਤੀ ਚੋਣ ਕਮਿਸ਼ਨ ਵੱਲੋਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਚੋਣ ਪ੍ਰੋਗਰਾਮ ਦਾ ਐਲਾਨ 10 ਮਾਰਚ, 2019 ਨੂੰ ਕਰ ਦਿੱਤਾ ਗਿਆ ਸੀ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁੱਖ ਚੋਣ ਅਫ਼ਸਰ, ਪੰਜਾਬ ਡਾ. ਐਸ ਕਰੁਣਾ ਰਾਜੂ ਨੇ ਦੱਸਿਆ ਕਿ ਐਲਾਨੇ ਗਏ ਪ੍ਰੋਗਰਾਮ ਅਨੁਸਾਰ ਨਾਮਜ਼ਦਗੀ ਪੱਤਰ ਦਾਖਲ ਕਰਨ ਦੀ ਪ੍ਰੀਕ੍ਰਿਆ 22 ਅਪ੍ਰੈਲ, 2019 (ਸੋਮਵਾਰ) ਨੂੰ ਨੋਟੀਫੀਕੇਸ਼ਨ ਜਾਰੀ ਹੋਣ ਦੇ ਨਾਲ ਸ਼ੁਰੂ ਹੋ ਜਾਵੇਗੀ ਅਤੇ ਨਾਮਜ਼ਦਗੀ ਪੱਤਰ ਭਰਨ ਦੀ ਆਖਿਰੀ ਮਿਤੀ 29 ਅਪ੍ਰੈਲ, 2019 (ਸੋਮਵਾਰ) ਹੈ। ਨਾਮਜ਼ਦਗੀ ਪੱਤਰਾਂ ਦੀ ਪੜਤਾਲ 30 ਅਪ੍ਰੈਲ, 2019 (ਮੰਗਲਵਾਰ) ਨੂੰ ਹੋਵੇਗੀ ਜਦਕਿ ਨਾਮਜ਼ਦਗੀ ਪੱਤਰ ਵਾਪਿਸ ਲੈਣ ਦੀ ਆਖਿਰੀ ਮਿਤੀ 2 ਮਈ, 2019 (ਵੀਰਵਾਰ) ਹੈ।
ਨਾਮਜ਼ਦਗੀ ਪੱਤਰ ਜ਼ਿਲ•ਾ ਪ੍ਰਬੰਧਕੀ ਕੰਪੈਲਕਸ ਵਿਖੇ ਸਥਿਤ ਸਬੰਧਤ ਰਿਟਰਿਨਿੰਗ ਅਫ਼ਸਰ ਦੇ ਦਫ਼ਤਰ ਵਿਖੇ ਸਵੇਰੇ 11 ਵਜੇ ਤੋਂ 3 ਵਜੇ ਤੱਕ ਜ਼ਮ•ਾਂ ਕਰਵਾਏ ਜਾ ਸਕਦੇ ਹਨ। ਮਿਤੀ 27 ਅਪ੍ਰੈਲ, 2019 (ਸ਼ਨੀਵਾਰ) ਅਤੇ 28 ਅਪ੍ਰੈਲ, 2019 (ਐਤਵਾਰ) ਨੂੰ ਨਾਮਜ਼ਦਗੀ ਪੱਤਰ ਨਹੀਂ ਪ੍ਰਾਪਤ ਕੀਤੇ ਜਾਣਗੇ।
ਉਨ•ਾਂ ਦੱਸਿਆ ਕਿ ਲੋਕ ਸਭਾ ਹਲਕਾ 01 ਗੁਰਦਾਸਪੁਰ ਲਈ ਡਿਪਟੀ ਕਮਿਸਨਰ ਗੁਰਦਾਸਪੁਰ-ਕਮ-ਰਿਟਰਨਿੰਗ ਅਫਸਰ ਕੋਲ ਨਾਮਜ਼ਦਗੀ ਪੱਤਰ ਭਰਨਾ ਹੋਵੇਗਾ ਜਦਕਿ 02-ਅੰਮ੍ਰਿਤਸਰ ਲਈ ਡਿਪਟੀ ਕਮਿਸਨਰ ਅੰਮ੍ਰਿਤਸਰ-ਕਮ-ਰਿਟਰਨਿੰਗ ਅਫਸਰ ਕੋਲ, 03-ਖਡੂਰ ਸਾਹਿਬ ਲਈ ਡਿਪਟੀ ਕਮਿਸਨਰ ਤਰਨ ਤਾਰਨ-ਕਮ-ਰਿਟਰਨਿੰਗ ਅਫਸਰ ਕੋਲ , 04-ਜਲੰਧਰ (ਐਸ.ਸੀ) ਲਈ ਡਿਪਟੀ ਕਮਿਸਨਰ ਜਲੰਧਰ-ਕਮ-ਰਿਟਰਨਿੰਗ ਅਫਸਰ ਕੋਲ, 05- ਹੁਸਆਿਰਪੁਰ (ਐਸ.ਸੀ.) ਲਈ ਡਿਪਟੀ ਕਮਿਸਨਰ ਹੁਸਆਿਰਪੁਰ-ਕਮ-ਰਿਟਰਨਿੰਗ ਅਫਸਰ ਕੋਲ, 06-ਅਨੰਦਪੁਰ ਸਾਹਿਬ ਲਈ ਡਿਪਟੀ ਕਮਿਸਨਰ ਰੂਪਨਗਰ-ਕਮ-ਰਿਟਰਨਿੰਗ ਅਫਸਰ ਕੋਲ , 07-ਲੁਧਿਆਣਾ ਲਈ ਡਿਪਟੀ ਕਮਿਸਨਰ ਲੁਧਿਆਣਾ-ਕਮ-ਰਿਟਰਨਿੰਗ ਅਫਸਰ ਕੋਲ, 08-ਫਤਿਹਗੜ• ਸਾਹਿਬ (ਐਸ.ਸੀ.) ਲਈ ਡਿਪਟੀ ਕਮਿਸਨਰ-ਕਮ-ਰਿਫਾਰਮਿੰਗ ਅਫਸਰ ਫਤਿਹਗੜ• ਸਾਹਿਬ ਕੋਲ, 09-ਫਰੀਦਕੋਟ (ਐਸ.ਸੀ.) ਲਈ ਡਿਪਟੀ ਕਮਿਸਨਰ ਫਰੀਦਕੋਟ-ਕਮ-ਰਿਟਰਨਿੰਗ ਅਫਸਰ, 10-ਫਿਰੋਜਪੁਰ ਲਈ ਡਿਪਟੀ ਕਮਿਸਨਰ ਫਿਰੋਜਪੁਰ-ਕਮ-ਰਿਟਰਨਿੰਗ ਅਫਸਰ ਕੋਲ, 11-ਬਠਿੰਡਾ ਲਈ ਡਿਪਟੀ ਕਮਿਸਨਰ ਬਠਿੰਡਾ-ਕਮ-ਰਿਟਰਨਿੰਗ ਅਫਸਰ ਕੋਲ, 12-ਸੰਗਰੂਰ ਲਈ ਡਿਪਟੀ ਕਮਿਸਨਰ ਸੰਗਰੂਰ-ਕਮ-ਰਿਟਰਨਿੰਗ ਅਫਸਰ ਕੋਲ ਅਤੇ 13 ਪਟਿਆਲਾ ਲਈ ਡਿਪਟੀ ਕਮਿਸਨਰ ਪਟਿਆਲਾ-ਕਮ-ਰਿਟਰਨਿੰਗ ਅਫਸਰ ਕੋਲ ਜ਼ਮ•ਾਂ ਕਰਵਾਏ ਜਾਣ। ਮਿਤੀ 22 ਅਪ੍ਰੈਲ, 2019 ਤੋਂ ਮਿਤੀ 29 ਅਪ੍ਰੈਲ, 2019 ਤੱਕ ਨਾਮਜ਼ਦਗੀ ਪੱਤਰ ਕੰਮਕਾਜੀ ਦਿਨਾਂ ਦੌਰਾਨ ਸਵੇਰੇ 11 ਵਜੇ ਤੋਂ ਬਾਅਦ ਦੁਪਹਿਰ 3 ਵਜੇ ਤੱਕ ਜ਼ਮ•ਾਂ ਕਰਵਾਏ ਜਾ ਸਕਦੇ ਹਨ। ਉਹਨਾਂ ਕਿਹਾ ਕਿ ਨਾਮਜ਼ਦਗੀ ਪੱਤਰ ਫਾਰਮ 2ਏ ਵਿੱਚ ਭਰਿਆ ਜਾਣਾ ਹੈ ਅਤੇ ਸਬੰਧਤ ਰਿਟਰਨਿੰਗ ਅਫਸਰ-ਕਮ-ਜ਼ਿਲ•ਾ ਚੋਣ ਅਫ਼ਸਰ ਕੋਲ ਇਸ ਦੀਆਂ ਖਾਲੀ ਕਾਪੀਆਂ ਉਪਲੱਬਧ ਹਨ। ਟਾਇਪ ਕੀਤੇ ਹੋਏ ਨਾਮਜ਼ਦਗੀ ਪੱਤਰ ਤੈਅਸ਼ੁਦਾ ਪ੍ਰਾਫਾਰਮੇ ਵਿੱਚ ਹੀ ਸਵੀਕਾਰ ਕੀਤੇ ਜਾਣਗੇ।
ਡਾ. ਰਾਜੂ ਨੇ ਕਿਹਾ ਕਿ ਲੋਕ ਸਭਾ ਚੋਣ ਲੜਨ ਦਾ ਇੱਛੁਕ ਉਮੀਦਵਾਰ ਦੇਸ਼ ਦੇ ਕਿਸੇ ਵੀ ਲੋਕ ਸਭਾ ਹਲਕੇ ਦਾ ਰਜਿਸਟਰਡ ਵੋਟਰ ਹੋਣਾ ਚਾਹੀਦਾ ਹੈ ਅਤੇ ਚੋਣ ਲੜਨ ਦੇ ਇਛੁੱਕ ਉਮੀਦਵਾਰ ਵੱਲੋਂ ਰਿਟਰਨਿੰਗ ਅਫ਼ਸਰ ਨੂੰ ਇਸ ਸਬੰਧੀ ਵੋਟਰ ਸੂਚੀ ਵਿੱਚ ਦਰਜ ਆਪਣੇ ਨਾਮ ਵਾਲੇ ਪੰਨੇ ਦੀ ਤਸਦੀਕਸ਼ੁਦਾ ਕਾਪੀ ਪੇਸ਼ ਕਰੇਗਾ।
ਇਸ ਤੋਂ ਇਲਾਵਾ ਭਾਰਤ ਦੇ ਸੰਵਿਧਾਨ ਪ੍ਰਤੀ ਵਫ਼ਾਦਾਰੀ ਦੀ ਸੌਂਹ ਜਾਂ ਪੁੱਸ਼ਟੀ ਕਰਨ ਸਬੰਧੀ ਤੈਅਸ਼ੁਦਾ ਫਾਰਮ ਵਿੱਚ ਸਬੰਧਤ ਰਿਟਰਨਿੰਗ ਅਫ਼ਸਰ ਜਾਂ ਭਾਰਤ ਚੋਣ ਕਮਿਸ਼ਨ ਵੱਲੋਂ ਤੈਅ ਵਿਅਕਤੀ ਕੋਲ ਪੇਸ਼ ਕਰਨਾ ਹੋਵੇਗਾ। ਇਹ ਸੌਂਹ ਜਾਂ ਪੁੱਸ਼ਟੀ ਨਾਮਜ਼ਦਗੀ ਪੱਤਰਾਂ ਦੀ ਪੜਤਾਲ ਤੋਂ ਪਹਿਲਾਂ ਕਰਨੀ ਜ਼ਰੂਰੀ ਹੈ।
ਮੁੱਖ ਚੋਣ ਅਫ਼ਸਰ, ਪੰਜਾਬ ਨੇ ਦੱਸਿਆ ਕਿ ਮਿਤੀ 27 ਅਪ੍ਰੈਲ, 2019 ਜੋ ਕਿ ਮਹੀਨੇ ਦਾ ਚੌਥਾ ਸ਼ਨੀਵਾਰ ਹੈ ਨੈਗੋਸ਼ੀਏਬਲ ਇੰਸਟਰੁਮੈਂਟਸ ਐਕਟ 1881 ਅਧੀਨ ਛੁੱਟੀ ਵਾਲਾ ਦਿਨ ਹੈ, ਜਿਸ ਕਾਰਨ ਇਸ ਦਿਨ ਨਾਮਜ਼ਦਗੀ ਪੱਤਰ ਨਹੀਂ ਪ੍ਰਾਪਤ ਕੀਤੇ ਜਾਣਗੇ। ਮਿਤੀ 28 ਅਪ੍ਰੈਲ, 2019 ਜੋ ਕਿ ਐਤਵਾਰ ਛੁੱਟੀ ਵਾਲਾ ਦਿਨ ਹੈ, ਜਿਸ ਕਾਰਨ ਇਸ ਦਿਨ ਨਾਮਜ਼ਦਗੀ ਪੱਤਰ ਨਹੀਂ ਪ੍ਰਾਪਤ ਕੀਤੇ ਜਾਣਗੇ।
ਉਨ•ਾਂ ਕਿਹਾ ਕਿ ਰਾਜ ਵਿੱਚ ਚੋਣਾਂ ਦੇ ਐਲਾਨ ਨਾਲ ਹੀ ਅਦਰਸ਼ ਚੋਣ ਜ਼ਾਬਤਾ 10 ਮਾਰਚ, 2019 ਨੂੰ ਹੀ ਲਾਗੂ ਹੋ ਗਿਆ ਸੀ, ਜੋ ਕਿ ਚੋਣ ਪ੍ਰੀਕ੍ਰਿਆ ਮੁਕੰਮਲ ਹੋਣ ਤੱਕ ਜਾਰੀ ਰਹੇਗਾ।
ਉਨ•ਾਂ ਅੱਗੇ ਦੱਸਿਆ ਕਿ ਪੰਜਾਬ ਵਿੱਚ ਕੁੱਲ 20374375 ਰਜਿਸਟਰਡ ਵੋਟਰ ਹਨ, ਜਿਨਾਂ ਵਿੱਚ 10754157 ਪੁਰਸ਼, 9619711 ਔਰਤਾਂ, 507 ਵੋਟਰ ਤੀਜੇ ਲਿੰਗ, 68551 ਪੀ.ਡਬਲਿਯੂ.ਡੀ ਵੋਟਰ ਅਤੇ 100285 ਸਰਵਿਸ ਵੋਟਰ ਹਨ। ਇਸ ਤੋਂ ਇਲਾਵਾ ਸੂਬੇ ਵਿੱਚ 14460 ਪੋਲਿੰਗ ਥਾਵਾਂ ਉੱਤੇ 23213 ਪੋਲਿੰਗ ਬੂਥ ਸਥਾਪਿਤ ਕੀਤੇ ਗਏ ਹਨ, ਜਿੰਨ•ਾਂ ਵਿੱਚੋਂ 249 ਕ੍ਰਿਟੀਕਲ, 719 ਸੈਂਸਟਿਵ ਅਤੇ 509 ਹਾਇਪਰ-ਸੈਂਸਟਿਵ ਹਨ। ਪੰਜਾਬ ਰਾਜ ਵਿੱਚ ਵੋਟਾਂ ਵਾਲੇ ਦਿਨ 12002 ਬੂਥਾਂ ਤੋਂ ਵੈਬ-ਕਾਸਟਿੰਗ ਕੀਤੀ ਜਾਵੇਗੀ।
ਵੋਟਾਂ ਪਾਉਣ ਦੀ ਪ੍ਰੀਕ੍ਰਿਆ ਮਿਤੀ 19 ਮਈ, 2019 (ਐਤਵਾਰ) ਨੂੰ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਹੋਵੇਗੀ। ਜਦਕਿ ਵੋਟਾਂ ਦੀ ਗਿਣਤੀ ਮਿਤੀ 23 ਮਈ, 2019 (ਵੀਰਵਾਰ) ਨੂੰ ਸਵੇਰੇ 8 ਵਜੇ ਸ਼ੁਰੂ ਹੋਵੇਗੀ।