← ਪਿਛੇ ਪਰਤੋ
ਐਸ.ਏ.ਐਸ. ਨਗਰ, 21 ਅਪ੍ਰੈਲ 2019: ਪੰਜਾਬ ਵਿੱਚ 19 ਮਈ ਨੂੰ ਹੋ ਰਹੀਆਂ ਚੋਣਾਂ ਨੂੰ ਨਿਰਵਿਘਨ ਤਰੀਕੇ ਨਾਲ ਯਕੀਨੀ ਬਣਾਉਣ ਲਈ ਅੱਜ ਐਸ.ਏ.ਐਸ. ਨਗਰ, ਡੇਰਾਬੱਸੀ ਤੇ ਖਰੜ ਵਿਧਾਨ ਸਭਾ ਹਲਕਿਆਂ ਵਿੱਚ ਪੋਲਿੰਗ ਸਟਾਫ਼ ਨੂੰ ਸਿਖਲਾਈ ਦਿੱਤੀ ਗਈ। ਇੱਥੇ ਫ਼ੇਜ਼ 3ਬੀ1 ਦੇ ਸਰਕਾਰੀ ਸਕੂਲ ਵਿੱਚ ਐਸ.ਡੀ.ਐਮ. ਸ੍ਰੀ ਜਗਦੀਪ ਸਹਿਗਲ ਦੀ ਅਗਵਾਈ ਹੇਠ ਇਹ ਸਿਖਲਾਈ ਦਿੱਤੀ ਗਈ, ਜਿਸ ਦੌਰਾਨ ਪ੍ਰੀਜ਼ਾਈਡਿੰਗ ਅਫ਼ਸਰਾਂ ਤੇ ਸਹਾਇਕ ਪ੍ਰੀਜ਼ਾਈਡਿੰਗ ਅਫ਼ਸਰਾਂ ਨੂੰ ਈ.ਵੀ.ਐਮ. ਤੇ ਵੀ.ਵੀ.ਪੈਟ ਮਸ਼ੀਨਾਂ ਦੀ ਕਾਰਜਪ੍ਰਣਾਲੀ ਅਤੇ ਪੋਲਿੰਗ ਤੋਂ ਬਾਅਦ ਇਨ•ਾਂ ਦੀ ਸਾਂਭ-ਸੰਭਾਲ ਬਾਰੇ ਦੱਸਿਆ ਗਿਆ। ਸ੍ਰੀ ਸਹਿਗਲ ਨੇ ਦੱਸਿਆ ਕਿ ਪੋਲਿੰਗ ਸਟਾਫ਼ ਦੇ 50-50 ਦੇ ਗਰੁੱਪ ਬਣਾ ਕੇ ਇਹ ਸਿਖਲਾਈ ਦਿੱਤੀ ਗਈ ਅਤੇ ਉਨ•ਾਂ ਨੂੰ ਸਾਰੇ ਲੋੜੀਂਦੇ ਫਾਰਮ ਭਰਨ ਬਾਰੇ ਵੀ ਦੱਸਿਆ ਗਿਆ ਤਾਂ ਕਿ ਚੋਣ ਪ੍ਰਕਿਰਿਆ ਨੂੰ ਨਿਰਵਿਘਨ ਢੰਗ ਨਾਲ ਨੇਪਰੇ ਚਾੜ•ਨ ਵਿੱਚ ਕੋਈ ਦਿੱਕਤ ਨਾ ਆਵੇ। ਐਸ.ਡੀ.ਐਮ. ਨੇ ਅੱਗੇ ਦੱਸਿਆ ਕਿ ਇਸੇ ਤਰ•ਾਂ ਡੇਰਾਬੱਸੀ ਤੇ ਖਰੜ ਵਿਧਾਨ ਸਭਾ ਹਲਕਿਆਂ ਵਿੱਚ ਵੀ ਪੋਲਿੰਗ ਸਟਾਫ਼ ਨੂੰ ਅੱਜ ਸਿਖਲਾਈ ਦਿੱਤੀ ਗਈ। ਉਨ•ਾਂ ਪੋਲਿੰਗ ਸਟਾਫ਼ ਨੂੰ ਅਪੀਲ ਕੀਤੀ ਕਿ ਉਹ ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਦੀ ਇੰਨ-ਬਿੰਨ ਪਾਲਣਾ ਯਕੀਨੀ ਬਣਾਉਣ
Total Responses : 265