ਚੰਡੀਗੜ੍ਹ, 24 ਅਪ੍ਰੈਲ 2019: ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਪਾਰਟੀ ਦੇ ਸੰਗਠਨਾਤਮਕ ਢਾਂਚੇ ਦਾ ਹੋਰ ਵਿਸਤਾਰ ਕਰਦੇ ਹੋਏ 3 ਸੂਬਾ ਉਪ ਪ੍ਰਧਾਨ, ਇੱਕ ਸੂਬਾ ਜਨਰਲ ਸਕੱਤਰ, 8 ਸੂਬਾ ਸੰਯੁਕਤ ਸਕੱਤਰ, ਇੱਕ ਹਲਕਾ ਸਹਿ ਪ੍ਰਧਾਨ ਨਿਯੁਕਤ ਕੀਤੇ ਗਏ ਹਨ। ਇਸ ਤੋਂ ਇਲਾਵਾ ਕਿਸਾਨ ਵਿੰਗ, ਐਸਸੀ ਵਿੰਗ, ਯੂਥ ਵਿੰਗ, ਟਰੇਡ ਵਿੰਗ, ਮਹਿਲਾ ਵਿੰਗ ਅਤੇ ਲੀਗਲ ਵਿੰਗ 'ਚ ਨਵੀਆਂ ਨਿਯੁਕਤੀਆਂ ਕੀਤੀਆਂ ਹਨ।
'ਆਪ' ਦੇ ਸੂਬਾ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਅਤੇ ਕੋਰ ਕਮੇਟੀ ਦੇ ਚੇਅਰਮੈਨ ਪ੍ਰਿੰਸੀਪਲ ਬੁੱਧ ਰਾਮ ਵੱਲੋਂ ਪਾਰਟੀ ਮੁੱਖ ਦਫ਼ਤਰ ਤੋਂ ਜਾਰੀ ਸੂਚੀ ਅਨੁਸਾਰ ਸੂਬਾ ਉਪ ਪ੍ਰਧਾਨ ਡਾ. ਵਿਜੈ ਸਿੰਗਲਾ, ਅਜੈਬ ਸਿੰਘ ਅਤੇ ਸੰਦੀਪ ਸਿੰਗਲਾ, ਜਦਕਿ ਜਨਰਲ ਸਕੱਤਰ ਡਾ. ਅਜਮੇਰ ਸਿੰਘ ਕਾਲੜਾ ਨੂੰ ਨਿਯੁਕਤ ਕੀਤਾ ਗਿਆ।
ਸੂਬਾ ਸੰਯੁਕਤ ਸਕੱਤਰ ਵਿਚ ਜਸਵੀਰ ਸਿੰਘ, ਕੁਲਦੀਪ ਰਾਏ ਕਸ਼ਯਪ, ਹਰਜਿੰਦਰ ਸਿੰਘ ਮਾਨ, ਜਗਦੀਪ ਸਿੰਘ, ਸਿਮਰਜੀਤ ਸਿੰਘ ਲੱਖੇਵਾਲ, ਸਤੀਸ਼ ਕੁਮਾਰ ਸਿੰਗਲਾ,ਚਰਨਜੀਤ ਸਿੰਘ ਅਕਨਵਾਲੀ ਅਤੇ ਸ੍ਰੀ ਰਾਮ ਗੋਇਲ ਜਦਕਿ ਹਲਕਾ ਸਹਿ-ਇੰਚਾਰਜ ਗੁਰਦੇਵ ਸਿੰਘ ਸੰਗਾਲਾ ਦਾ ਨਾਮ ਸ਼ਾਮਿਲ ਹਨ।
ਕਿਸਾਨ ਵਿੰਗ ਵਿਚ ਸੰਯੁਕਤ ਸਕੱਤਰ ਹਰਦੀਪ ਸਿੰਘ ਤਖਤਪੁਰਾ, ਸੁਰਜੀਤ ਸਿੰਘ, ਵਿਪਿਨ ਪਾਲ ਸਿੰਘ, ਭੁਪਿੰਦਰ ਸਿੰਘ ਬਾਗਸਰ, ਹਰਬੰਸ ਸਿੰਘ ਸੂਚ ਨਿਯੁਕਤ ਕੀਤੇ ਗਏ। ਜਦਕਿ ਐਸਸੀ ਵਿੰਗ ਵਿਚ ਸੂਬਾ ਉਪ ਪ੍ਰਧਾਨ ਸਤਨਾਮ ਸਿੰਘ ਅਤੇ ਸੰਯੁਕਤ ਸਕੱਤਰ ਹਰਭਜਨ ਸਿੰਘ ਨੂੰ ਨਿਯੁਕਤ ਕੀਤਾ ਗਿਆ।
ਯੂਥ ਵਿੰਗ ਵਿਚ ਸੂਬਾ ਜਨਰਲ ਸਕੱਤਰ ਅਮਰਦੀਪ ਸਿੰਘ, ਕਾਕਾ ਸਿੰਘ ਕਾਕੂ ਬਰੇਟਾ, ਗੁਰਪ੍ਰੀਤ ਸਿੰਘ, ਮਨਵੀਰ ਸਿੰਘ ਖੁਦੀਆਂ ਅਤੇ ਹਰਜਿੰਦਰ ਸਿੰਘ, ਜਦਕਿ ਸੰਯੁਕਤ ਸਕੱਤਰ ਗੁਰਰਾਜ ਧਾਲੀਵਾਲ ਨਿਯੁਕਤ ਕੀਤੇ ਗਏ। ਟਰੇਡ ਵਿੰਗ ਵਿਚ ਜ਼ਿਲ੍ਹਾ ਇੰਚਾਰਜ ਬਲਵਿੰਦਰ ਸਿੰਘ ਗਿੱਲ ਅਤੇ ਤਿਲਕ ਰਾਜ ਨੂੰ ਨਿਯੁਕਤ ਕੀਤਾ ਗਿਆ।
ਮਹਿਲਾ ਵਿੰਗ ਵਿਚ ਸੂਬਾ ਜਨਰਲ ਸਕੱਤਰ ਪਰਮ ਜਸਪਾਲ ਕੌਰ ਅਤੇ ਸੰਯੁਕਤ ਸਕੱਤਰ ਕਮਲਜੀਤ ਕੌਰ ਅਤੇ ਨਵਜੀਤ ਕੌਰ, ਲੀਗਲ ਵਿੰਗ ਵਿਚ ਸੂਬਾ ਸੰਯੁਕਤ ਸਕੱਤਰ ਐਡਵੋਕੇਟ ਪਰਵਿੰਦਰ ਸਿੰਘ ਇਸ ਤੋਂ ਇਲਾਵਾ ਲੋਕ ਸਭਾ ਫ਼ਰੀਦਕੋਟ ਤੋਂ ਅਵਤਾਰ ਸਿੰਘ ਨੂੰ ਪਾਰਟੀ ਦਾ ਬੁਲਾਰਾ ਵੀ ਨਿਯੁਕਤ ਕੀਤਾ ਗਿਆ ਹੈ।