ਮਨਪ੍ਰੀਤ ਸਿੰਘ ਜੱਸੀ
ਝਬਾਲ, 24 ਅਪ੍ਰੈਲ - ਪੰਜਾਬ ਡੈਮੋਕ੍ਰੇਟਿਕ ਅਲਾਇੰਸ ਦੇ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਉਮੀਦਵਾਰ ਬੀਬੀ ਪਰਮਜੀਤ ਕੌਰ ਖਾਲੜਾ ਦੇ ਹੱਕ ਵਿਚ ਪਿੰਡ ਮੀਆਂਪੁਰ, ਪਿੰਡ ਪੱਖੋਕੇ ਸਮੇਤ ਕਈ ਪਿੰਡਾਂ ਵਿਖੇ ਗੁਰਬਖ਼ਸ਼ ਸਿੰਘ ਬੱਬੂ ਵਲੋਂ ਭਰਵਾਂ ਇਕੱਠ ਕਰਵਾਇਆ ਗਿਆ। ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਬੀਬੀ ਪਰਮਜੀਤ ਕੌਰ ਖਾਲੜਾ ਨੇ ਕਿਹਾ ਕਿ ਪੰਜਾਬ ਵਿਚ ਲੰਮੇ ਸਮੇਂ ਤੋਂ ਰਾਜ ਕਰਦੀਆਂ ਆ ਰਹੀਆਂ ਅਕਾਲੀ ਦਲ ਤੇ ਕਾਂਗਰਸ ਪਾਰਟੀਆਂ ਨੇ ਸੂਬੇ ਦੇ ਲੋਕਾਂ ਨੂੰ ਗੁਰਬਤ ਵਿਚੋਂ ਕੱਢਣ ਦਾ ਕੋਈ ਉਪਰਾਲਾ ਨਹੀਂ ਕੀਤਾ। ਉਨ•ਾਂ ਕਿਹਾ ਕਿ ਇਨ•ਾਂ ਦੋਵਾਂ ਪਾਰਟੀਆਂ ਨੇ ਸੇ ਦੇ ਲੋਕਾਂ ਨੂੰ ਬੁਰੀ ਤਰ•ਾਂ ਲੁੱਟਿਆ ਤੇ ਕੁੱਟਿਆ ਹੈ। ਉਨ ਨੇ ਸਮੂਹ ਲੋਕਾਂ ਨੂੰ ਪਾਰਟੀਬਾਜ਼ੀ ਤੋਂ ਉਪਰ ਉਠ ਕੇ ਸਾਥ ਦੇਣ ਦੀ ਅਪੀਲ ਕਰਦਿਆਂ ਕਿਹਾ ਕਿ ਉਹ ਮਨੁੱਖੀ ਅਧਿਕਾਰਾਂ ਦੀ ਲੜਾਈ ਅਤੇ ਮਾਨਤਵਾ ਦੀ ਸੇਵਾ ਨੂੰ ਮੁੱਖ ਟੀਚਾ ਬਣਾ ਕੇ ਚੋਣ ਮੈਦਾਨ ਵਿਚ ਆਏ ਹਨ। ਇਸ ਮੌਕੇ ਦਲਜੀਤ ਸਿੰਘ ਸਿੱਧੂ, ਜਸਪਿੰਦਰ ਸਿੰਘ,ਭਗਵੰਤ ਸਿੰਘ ਕਾਬਲ, ਜਗਜੀਤ ਸਿੰਘ, ਗੁਰਬਚਨ ਸਿੰਘ ਬੱਬੂ, ਗੁਰਜੰਟ ਸਿੰਘ, ਗੁਰਸਾਹਬ ਸਿੰਘ, ਕਸ਼ਮੀਰ ਸਿੰਘ, ਤਰਸੇਮ ਸਿੰਘ ਨੇ ਵੀ ਪਿੰਡ ਵਾਸੀਆਂ ਨੂੰ ਬੀਬੀ ਪਰਮਜੀਤ ਕੌਰ ਨੂੰ ਵੋਟਾਂ ਪਾਉਣ ਦੀ ਅਪੀਲ ਕੀਤੀ।