ਰੋਪੜ, 25 ਅਪ੍ਰੈਲ,2019 : ਜ਼ਿਲ੍ਹਾ ਰੋਪੜ ਚ ਕਾਂਗਰਸ ਪਾਰਟੀ ਦੀ ਪੂਰੀ ਅਗਵਾਈ ਅੱਜ ਸ੍ਰੀ ਆਨੰਦਪੁਰ ਸਾਹਿਬ ਲੋਕ ਸੰਭਾ ਹਲਕੇ ਤੋਂ ਪਾਰਟੀ ਦੇ ਉਮੀਦਵਾਰ ਮਨੀਸ਼ ਤਿਵਾੜੀ ਦੀ ਹਮਾਇਤ ਚ ਇਕਜੁੱਟ ਹੋ ਗਏ ਤੇ ਸੀਨੀਅਰ ਆਗੂਆਂ ਸੋਨੀਆ ਗਾਂਧੀ, ਰਾਹੁਲ ਗਾਂਧੀ, ਕੈਪਟਨ ਅਮਰਿੰਦਰ ਸਿੰਘ, ਸੁਨੀਲ ਜਾਖੜ ਤੇ ਆਸ਼ਾ ਕੁਮਾਰੀ ਦਾ ਉਨ੍ਹਾਂ ਇੱਥੋਂ ਚੋਣ ਚ ਉਤਾਰਨ ਲਈ ਧੰਨਵਾਦ ਕੀਤਾ।
ਇੱਥੇ ਇੱਕ ਸਾਂਝੀ ਪ੍ਰੈੱਸ ਕਾਨਫਰੰਸ ਸੰਬੋਧਨ ਕਰਦਿਆਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ ਪੀ ਸਿੰਘ, ਜ਼ਿਲ੍ਹਾ ਕਾਂਗਰਸ ਰੋਪੜ ਦੇ ਪ੍ਰਧਾਨ ਬਰਿੰਦਰ ਢਿੱਲੋਂ ਤੇ ਤਿੰਨ ਸਾਬਕਾ ਜ਼ਿਲ੍ਹਾ ਪ੍ਰਧਾਨ ਸੁਖਵਿੰਦਰ ਸਿੰਘ ਵ੍ਹਿਸਕੀ, ਅਮਰਜੀਤ ਸਿੰਘ ਸੈਣੀ ਤੇ ਵਿਜੈ ਕੁਮਾਰ ਟਿੰਕੂ ਤੋਂ ਇਲਾਵਾ, ਵੱਡੀ ਗਿਣਤੀ ਚ ਸੀਨੀਅਰ ਆਗੂਆਂ ਨੇ ਪਾਰਟੀ ਹਾਈਕਮਾਂਡ ਨੂੰ ਭਰੋਸਾ ਦਿੱਤਾ ਕਿ ਉਹ ਪੁਖਤਾ ਕਰਨਗੇ ਕਿ ਤਿਵਾੜੀ ਸ੍ਰੀ ਅਨੰਦਪੁਰ ਸਾਹਿਬ ਤੋਂ ਡੇਢ ਲੱਖ ਤੋਂ ਵੱਧ ਵੋਟਾਂ ਨਾਲ ਜਿੱਤ ਦਰਜ ਕਰਨਗੇ।
ਆਗੂਆਂ ਨੇ ਕੇਂਦਰੀ ਮੰਤਰੀ ਤੋਂ ਇਲਾਵਾ, ਕੌਮੀ ਤੇ ਕੌਮਾਂਤਰੀ ਪੱਧਰ ਤੇ ਕੰਮ ਕਰ ਚੁੱਕੇ ਤਿਵਾੜੀ ਵਰਗੇ ਨਾਮੀ ਵਿਅਕਤੀ ਵੱਲੋਂ ਸ੍ਰੀ ਅਨੰਦਪੁਰ ਸਾਹਿਬ ਲੋਕ ਸਭਾ ਹਲਕੇ ਦੀ ਸੰਸਦ ਵਿਚ ਨੁਮਾਇੰਦਗੀ ਕਰਨਾ ਲੋਕਾਂ ਲਈ ਸਨਮਾਨ ਦੀ ਗੱਲ ਦੱਸਿਆ।
ਉਨ੍ਹਾਂ ਕਿਹਾ ਕਿ ਤਿਵਾੜੀ ਦੇ ਆਪਣੇ ਕਦ ਤੋਂ ਇਲਾਵਾ, ਮੌਜੂਦਾ ਐਮਪੀ ਪ੍ਰੇਮ ਚੰਦੂਮਾਜਰਾ ਦੀ ਪੂਰੀ ਤਰ੍ਹਾਂ ਨਾਲ ਅਸਫਲਤਾ ਸਮੇਤ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਦੀ ਨਾਕਾਮਯਾਬੀ ਕਾਰਨ ਸ੍ਰੀ ਅਨੰਦਪੁਰ ਸਾਹਿਬ ਦੇ ਲੋਕ ਪਹਿਲਾਂ ਤੋਂ ਹੀ ਕਾਂਗਰਸ ਦੇ ਉਮੀਦਵਾਰ ਨੂੰ ਆਪਣਾ ਸਮਰਥਨ ਦੇ ਚੁੱਕੇ ਨੇ, ਜਿਸ ਦਾ ਪ੍ਰਦਰਸ਼ਨ 15 ਅਪਰੈਲ ਤੋਂ ਤਿਵਾੜੀ ਵੱਲੋਂ ਕੱਢੇ ਜਾ ਰਹੇ ਰੋਡ ਸ਼ੋਅ ਤੇ ਪਬਲਿਕ ਮੀਟਿੰਗਾਂ ਦੌਰਾਨ ਦੇਖਣ ਨੂੰ ਮਿਲਿਆ ਹੈ, ਜਿਸ ਦਿਨ ਉਨ੍ਹਾਂ ਸ੍ਰੀ ਕੇਸਗੜ੍ਹ ਸਾਹਿਬ ਚ ਮੱਥਾ ਟੇਕਿਆ ਸੀ।
ਕਾਂਗਰਸੀ ਆਗੂਆਂ ਨੇ ਕਿਹਾ ਕਿ ਲੋਕ ਸਭਾ ਹਲਕੇ ਤੋਂ ਤਿਵਾੜੀ ਦੇ ਨਾਮਜ਼ਦਗੀ ਨਾਲ ਪਾਰਟੀ ਦੇ ਹੱਕ ਚ ਵੱਡੀ ਲਹਿਰ ਚੱਲ ਗਈ ਹੈ ਤੇ ਹਰ ਆਗੂ ਤੇ ਵਰਕਰ ਉਨ੍ਹਾਂ ਵੱਡੀ ਜਿੱਤ ਦਿਲਾ ਕੇ ਪਾਰਲੀਮੈਂਟ ਚ ਭੇਜਣ ਲਈ ਉਤਸ਼ਾਹਿਤ ਹਨ।
ਉਨ੍ਹਾਂ ਕਿਹਾ ਕਿ ਚੰਦੂਮਾਜਰਾ ਜਾਂ ਬੀਰ ਵਦਵਿੰਦਰ ਸਿੰਘ ਸਮੇਤ ਕੋਈ ਵੀ ਵਿਰੋਧੀ ਤਿਵਾੜੀ ਦੇ ਸਾਹਮਣੇ ਨਹੀਂ ਟਿਕਦਾ। ਭਾਵੇਂ ਉਹ ਦਿਮਾਗੀ ਕਾਬਲਿਅਤ ਹੋਵੇ ਜਾਂ ਫਿਰ ਕੌਮੀ ਜਾਂ ਕੌਮਾਂਤਰੀ ਪੱਧਰ ਤੇ ਤਜਰਬਾ, ਤਿਵਾੜੀ ਹੋਰ ਸਾਰਿਆਂ ਤੋਂ ਅੱਗੇ ਹਨ।
ਪਾਰਟੀ ਆਗੂ ਨੇ ਦਾਅਵਾ ਕੀਤਾ ਕਿ ਤਿਵਾੜੀ ਦੇ ਨਾਂ ਦੇ ਐਲਾਨ ਹੋਣ ਤੇ ਉਨ੍ਹਾਂ ਵੱਲੋਂ ਪ੍ਰਚਾਰ ਸ਼ੁਰੂ ਕਰਨ ਤੋਂ ਬਾਅਦ ਤੋਂ ਖਾਸ ਤੌਰ ਤੇ ਵਿਰੋਧੀ ਉਮੀਦਵਾਰ ਚੰਦੂਮਾਜਰਾ ਭਰੋਸਾ ਛੱਡ ਚੁੱਕੇ ਨੇ ਤੇ ਉਨ੍ਹਾਂ ਡਰ ਲੱਗਣ ਲੱਗਾ ਹੈ। ਇਹੋ ਕਾਰਨ ਹੈ ਕਿ ਚੰਦੂਮਾਜਰਾ ਦਾ ਪ੍ਰਚਾਰ ਜ਼ੋਰ ਨਹੀਂ ਫੜ ਰਿਹਾ।