ਮਾਤਾ ਦੇਖਿਓ ਕਿਤੇ ਗਰੀਬ ਦੀ ਪਿੱਠ ਨਾ ਲਵਾ ਦਿਓ, ਹੁਣ ਅਮੀਰ ਤੇ ਗਰੀਬ ਦੀ ਲੜ੍ਹਾਈ ਹੈ : ਰਾਜਾ ਵੜਿੰਗ
ਰਾਜਾ ਵੜਿੰਗ ਦੀ ਚੋਣ ਮੁਹਿਮ ਨੂੰ ਲੋਕਾਂ ਵਲੋਂ ਜਬਰਦਸਤ ਹੁੰਗਾਰਾ ਵਡੀ ਗਿਣਤੀ ਲੋਕ ਰੋਡ ਵਿੱਚ ਸ਼ਾਮਿਲ
ਰਾਜਾ ਵੜਿੰਗ, ਮਨਪ੍ਰੀਤ ਸਿੰਘ ਦੀ ਅਗਵਾਈ ਹੇਠ ਰੋਡ ਸ਼ੋਅ ਨਾਮਜ਼ਦਗੀ ਪੱਤਰ ਵੀ ਭਰੇ
ਵਿਸ਼ੇਸ਼ ਪ੍ਰਤੀਨਿਧ ਅੰਮ੍ਰਿਤ ਬਰਾੜ
ਬਠਿੰਡਾ, 25 ਅਪ੍ਰੈਲ 2019: “ਮਾਤਾ ਦੇਖਿਓ ਕਿਤੇ ਗਰੀਬ ਦੀ ਪਿੱਠ ਨਾ ਲਵਾ ਦਿਓ, ਹੁਣ ਅਮੀਰ ਤੇ ਗਰੀਬ ਦੀ ਲੜ੍ਹਾਈ ਹੈ”, ਉਕਤ ਸ਼ਬਦ ਬਠਿੰਡਾ ਲੋਕ ਸਭਾ ਦੇ ਕਾਂਗਰਸ ਉਮੀਦਵਾਰ ਰਾਜਾ ਵੜਿੰਗ ਨੈ ਅੱਜ ਆਪਣੇ ਰੋਡ ਸ਼ੋਅ ਦੌਰਾਨ ਇੱਕ ਸਬਜ਼ੀ ਵੇਚਣ ਵਾਲੀ ਵਜੁਰਗ ਮਾਤਾ ਦੇ ਪੈਰਾਂ ਨੂੰ ਹੱਥ ਲਾਉਂਦੇ ਹੋਏ ਕਹੇ ਅੱਗੋਂ ਜਵਾਬ ਵਿਚ ਮਾਤਾ ਆਸ਼ੀਰਵਾਦ ਦਿੰਦੀ ਹੋਈ ਬੋਲੀ "ਜਾ ਤੇਰੀਆਂ ਪਾਉਂ ਬਾਰਾਂ ਪੁੱਤ"!
ਰਾਜਾ ਵੜਿੰਗ ਆਪਣੇ ਭਾਵੁਕ ਤੇ ਠੇਠ ਪੰਜਾਬੀ ਵਿਚ ਕੀਤੀਆਂ ਜਾ ਰਹੀਆਂ ਧੜੱਲੇਦਾਰ ਤਕਰੀਰਾਂ ਰਾਹੀਂ ਲੋਕਾਂ ਨੂੰ ਆਪਣੇ ਵੱਲ ਖਿੱਚਣ ਵਿਚ ਕਾਮਯਾਬ ਹੁੰਦਾ ਜਾਪਦਾ ਹੈ ਤੇ ਆਮ ਲੋਕਾਂ ਵਲੋਂ ਉਸਦਾ ਬਹੁਤ ਹੀ ਗਰਮ ਜੋਸ਼ੀ ਨਾਲ ਸਵਾਗਤ ਕੀਤਾ ਜਾ ਰਿਹਾ ਹੈ !
ਅੱਜ ਉਹ ਸਭ ਤੋਂ ਪਹਿਲਾਂ ਸਬਜ਼ੀ ਮੰਡੀ ਵਿਚ ਪੁੱਜੇ, ਜਿਥੇ ਉਨ੍ਹਾਂ ਸਬਜੀ ਮੰਡੀ ਦੇ ਦੁਕਾਨਦਾਰਾਂ ਤੇ ਸਬਜ਼ੀ ਖਰੀਦਣ ਆਏ ਲੋਕਾਂ ਤੋਂ ਵੋਟਾਂ ਮੰਗੀਆਂ। ਉਨ੍ਹਾਂ ਸਬਜ਼ੀ ਮੰਡੀ ਵਿਚ ਬਜ਼ੁਰਗਾਂ ਔਰਤਾਂ ਦੇ ਪੈਰੀ ਹੱਥ ਲਾ ਕੇ ਕਿਹਾ ਕਿ ਮਾਤ ਦੇਖਿਓ ਕਿਤੇ ਗਰੀਬ ਦੀ ਪਿੱਠ ਨਾ ਲਵਾ ਦਿਓ, ਹੁਣ ਅਮੀਰ ਤੇ ਗਰੀਬ ਦੀ ਲੜ੍ਹਾਈ ਹੈ।
ਮੇਰਾ ਮੁਕਾਬਲਾ ਦੇਸ਼ ਦੇ ਸ਼ਕਤੀਸ਼ਾਲੀ ਘਰਾਣੇ ਨਾਲ ਹੈ। ਇਸ ਤੋਂ ਬਾਅਦ ਜ਼ਿਲ੍ਹਾ ਅਦਾਲਤੀ ਕੰਪਲੈਕਸ ਵਿਚ ਪੁੱਜੇ, ਜਿੱਥੇ ਉਹ ਹਰ ਵਕੀਲ ਦੇ ਚੈਂਬਰ ਵਿਚ ਗਏ ਅਤੇ ਮਦਦ ਕਰਨ ਦੀ ਅਪੀਲ ਕੀਤੀ। ਉਨ੍ਹਾਂ ਇਸ ਮੌਕੇ ਵੱਡੀ ਉਮਰ ਦੇ ਵਕੀਲਾਂ ਦੇ ਪੈਰੀ ਹੱਥ ਲਾ ਕੇ ਅਸ਼ਰੀਵਾਦ ਲਿਆ।
ਦੁਪਹਿਰ ਸਮੇਂ ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨਾਲ ਮਿੰਨ੍ਹੀ ਸਕੱਤਰੇਤ ਪੁੱਜ ਕੇ ਆਪਣੇ ਨਾਮਜ਼ਦਗੀ ਕਾਗਜ ਦਾਖਲ ਕੀਤੇ। ਦੁਪਿਹਰ ਤੋਂ ਬਾਅਦ ਰਾਜਾ ਵੜਿੰਗ ਤੇ ਮਨਪ੍ਰੀਤ ਸਿੰਘ ਬਾਦਲ ਨੇ ਸ਼ਹਿਰ ਅੰਦਰ ਰੋਡ ਸ਼ੋਅ ਕੱਢਿਆ।
ਧੋਬੀ ਬਜ਼ਾਰ ਸਮੇਤ ਹੋਰਨਾਂ ਖੇਤਰਾਂ ਵਿਚ ਲੋਕਾਂ ਨੇ ਰੋਡ ਸ਼ੋਅ ’ਤੇ ਫੁੱਲਾਂ ਦੀ ਵਰਖਾ ਕਰਦਿਆਂ ਕਾਂਗਰਸ ਦਾ ਸਾਥ ਦੇਣ ਦਾ ਭਰੋਸਾ ਦਿੱਤਾ। ਇਸ ਮੌਕੇ ਰਾਜਾ ਵੜਿੰਗ ਤੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਲੋਕਾਂ ਵੱਲੋਂ ਦਿੱਤੇ ਜਾ ਹੁੰਗਾਰੇ ਬਾਅਦ ਕਾਂਗਰਸ ਦੇ ਉਮੀਦਵਾਰ ਦੀ ਜਿੱਤ ਪੱਕੀ ਹੋ ਗਈ ਹੈ।
ਉਨ੍ਹਾਂ ਕਿਹਾ ਕਿ ਲੋਕ ਕਾਂਗਰਸ ਸਰਕਾਰ ਦੀ ਦੋ ਸਾਲ ਦੀ ਕਾਰਗੁਜ਼ਾਰੀ ਤੋਂ ਖੁਸ਼ ਹਨ ਜਿਸ ਕਾਰਨ ਉਹ ਕਾਂਗਰਸ ਦੀਆਂ ਨੀਤੀਆਂ ’ਤੇ ਮੁੜ ਮੋਹਰ ਲਾ ਕੇ ਕਾਂਗਰਸੀ ਉਮੀਦਵਾਰਾਂ ਨੂੰ ਜਿਤਾਉਣਗੇ। ਇਸ ਤੋਂ ਪਹਿਲਾਂ ਮਨਪ੍ਰੀਤ ਸਿੰਘ ਬਾਦਲ ਦੀ ਅਗਵਾਈ ਹੇਠ ਹੋਈ ਵਰਕਰ ਮੀਟਿੰਗ ਵੱਡੇ ਇਕੱਠ ਨੇ ਵਿਰੋਧੀਆਂ ਨੂੰ ਸੋਚਾਂ ਵਿਚ ਪਾਇਆ ਹੋਇਆ ਹੈ।
ਇਸ ਮੌਕੇ,ਖੁਸ਼ਬਾਜ ਜਟਾਣਾ,ਜੈਜੀਤ ਜੌਹਲ, ਅਸ਼ੋਕ ਪ੍ਰਧਾਨ, ਜਗਰੂਪ ਗਿੱਲ, ਮੋਹਨ ਲਾਲ ਝੂੰਬਾ, ਟਹਿਲ ਸਿੰਘ ਸੰਧੂ, ਕੇ ਕੇ ਅਗਰਵਾਲ, ਰਾਜ ਨੰਬਰਦਾਰ, ਬਲਜਿੰਦਰ ਠੇਕੇਦਾਰ, ਪਵਨ ਮਾਨੀ, ਰਾਜਨ ਗਰਗ, ਅਨਿਲ ਭੋਲਾ, ਦਰਸ਼ਨ ਘੁੱਦਾ, ਇੰਦਰ ਸਾਹਨੀ, ਸਤਪਾਲ ਭiਟੇਜਾ,ਪ੍ਰਕਾਸ਼ ਚੰਦ,ਨੱਥੂ ਰਾਮ,ਹਰੀ ਓਮ ਠਾਕੁਰ, ਨਵੀਨ ਬਾਲਮੀਕੀ,ਦਿਆਲ ਔਲਖ,ਸੁੱਖਰਾਜ ਔਲਖ ,ਐਮ.ਸੀ. ਮਲਕੀਤ ਸਿੰਘ, ਬੇਅੰਤ ਸਿੰਘ, ਜਸਵੀਰ ਕੌਰ, ਹਰਵਿੰਦਰ ਲੱਡੂ, ਅਸ਼ਵਨੀ ਬੰਟੀ, ਸੰਜੇ ਬਿਸਵਲ, ਜਸਵੀਰ ਜੱਸਾ, ਦਰਸ਼ਨ ਬਿੱਲੂ, ਸੋਨੂੰ ਓਬਰਾਏ, ਜੁਗਰਾਜ ਸਿੰਘ, ਰਾਜਾ ਸਿੰਘ, ,ਮਾਸਟਰ ਹਰਮੰਦਰ ਸਿੰਘ,ਰਜਿੰਦਰ ਸਿੱਧੂ,ਬਲਜੀਤ ਰਾਜੂ ਸਰਾਂ,ਸੰਤੋਸ਼ ਮੰਹਤ,ਪਰਦੀਪ ਗੋਲਾ,ਸ਼ਾਮ ਲਾਲ ਜੈਨ,ਟਹਿਲ ਬੂੱਟਰ ਹਾਜਰ ਸਨ