ਪੂਨਮ ਸਿੰਘ ਦੀ ਰਹਿਨੁਮਾਈ ਹੇਠ ਸਵੀਪ ਅਧੀਨ ਮਾਨਵਤਾ ਲੜੀ ਬਣਾਈ
ਵਿਸ਼ੇਸ਼ ਪ੍ਰਤੀਨਿਧ ਅੰਮ੍ਰਿਤ ਬਰਾੜ
ਅਬੋਹਰ, 25 ਅਪ੍ਰੈਲ : ਅੱਜ ਸਬ ਡਵੀਜਨਲ ਅਫਸਰ ਕਮ ਸਹਾਇਕ ਚੋਣਕਾਰ ਅਧਿਕਾਰੀ ਪੂਨਮ ਸਿੰਘ ਦੀ ਰਹਿਨੁਮਾਈ ਹੇਠ ਸਵੀਪ ਅਧੀਨ ਅਬੋਹਰ ਸ਼ਹਿਰ ਵਿਚ ਮਾਨਵਤਾ ਦੀ ਲੜੀ ਦਾ ਆਜੋਯਨ ਕੀਤਾ ਗਿਆ !
ਇਸ ਮੌਕੇ ਪੂਨਮ ਸਿੰਘ ਨੇ ਕਿਹਾ ਕਿ ਇਹ ਮਾਨਵਤਾ ਲੜੀ ਲੋਕ ਸਭਾ ਚੋਣਾਂ, 2019 ਸਬੰਧੀ ਲੋਕਾਂ ਨੂੰ 100 ਫੀਸਦੀ ਮਤਦਾਨ ਕਰਨ ਲਈ ਜਾਗਰੂਕ ਕਰਨ ਦੇ ਮੰਤਵ ਬਣਾਈ ਗਈ। ਉਨਾਂ ਕਿਹਾ ਕਿ ਸਾਡੇ ਸੰਵਿਧਾਨ ਨੇ ਦੇਸ਼ ਦੇ ਹਰੇਕ ਯੋਗ ਨਾਗਰਿਕ ਨੂੰ ਵੋਟ ਦਾ ਅਧਿਕਾਰ ਦੇ ਕੇ ਇੱਕ ਅਜਿਹੀ ਸ਼ਕਤੀ ਪ੍ਰਦਾਨ ਕੀਤੀ ਹੈ ਜਿਸ ਦੀ ਸਹੀ ਵਰਤੋਂ ਨਾਲ ਅਸੀਂ ਆਪਣੇ ਦੇਸ਼ ਨੂੰ ਹੋਰ ਵਧੇਰੇ ਵਿਕਾਸਸ਼ੀਲ ਅਤੇ ਸ਼ਕਤੀਸ਼ਾਲੀ ਬਣਾ ਸਕਦੇ ਹਾਂ।
ਉਹਨਾਂ ਕਿਹਾ ਕਿ ਵੋਟ ਬਣਾਉਣਾ ਅਤੇ ਉਸ ਦਾ ਸਹੀ ਇਸਤੇਮਾਲ ਕਰਨਾ ਜਿਥੇ ਹਰੇਕ ਨਾਗਰਿਕ ਦਾ ਸੰਵਿਧਾਨਕ ਹੱਕ ਹੈ ਉਥੇ ਹੀ ਹਰੇਕ ਵੋਟਰ ਦੀ ਜਿੰਮੇਵਾਰੀ ਵੀ ਬਣਦੀ ਹੈ ਕਿ ਉਹ ਬਿਨਾਂ ਲਾਲਚ, ਡਰ ਤੇ ਭੈਅ ਤੋਂ ਵੋਟ ਦਾ ਸਹੀ ਇਸਤੇਮਾਲ ਕਰਕੇ ਲੋਕਤੰਤਰ ਦੀਆਂ ਜੜਾਂ ਨੂੰ ਮਜਬੂਤ ਕਰਨ ਲਈ ਆਪਣਾ ਵੱਡਮੁੱਲਾ ਯੋਗਦਾਨ ਪਾਵੇ।
ਇਸ ਮਾਨਵਤਾ ਲੜੀ ਵਿੱਚ ਪ੍ਰਾਈਵੇਟ ਸਕੂਲਾਂ ਦੇ ਲਗਭਗ 500 ਵਿਦਿਆਰਥੀਆਂ ਨੇ ਭਾਗ ਲਿਆ ਵਿਦਿਆਰਥੀਆਂ ਨੇ ਹਿਸਾ ਲਿਆ ! ਇਸ ਮੌਕੇ ਇਕ ਟੀ ਸ਼ਰਟ ਰਲੀਜ ਕੀਤੀ ਗਈ !