ਅੰਮ੍ਰਿਤਸਰ, 26 ਅਪ੍ਰੈਲ 2019 (ਮਨਪ੍ਰੀਤ ਸਿੰਘ ਜੱਸੀ): ਭਾਜਪਾ ਵਲੋ ਲੋਕ ਸਭਾ ਹਲਕਾ ਅੰਮ੍ਰਿਤਸਰ ਤੋ ਐਲਾਨੇ ਗਏ ਉਮੀਦਵਾਰ ਸ: ਹਰਦੀਪ ਸਿੰਘ ਪੁਰੀ ਨੇ ਅੱਜ ਭਾਜਪਾ ਤੇ ਅਕਾਲੀ ਆਗੂਆਂ ਤੇ ਵਰਕਰਾਂ ਤੋ ਹਰਿਆਣਾ ਪ੍ਰਦੇਸ਼ ਦੇ ਮੁੱਖ ਮੰਤਰੀ ਸ੍ਰੀ ਮੋਹਨ ਲਾਲ ਖੱਟੜ, ਭਾਜਪਾ ਦੇ ਸੂਬਾ ਪ੍ਰਧਾਨ ਸ੍ਰੀ ਸ਼ਵੇਤ ਮਲਕ ਅਤੇ ਅਕਾਲੀ ਆਗੂ ਸਾਬਕਾ ਕੈਬਨਿਟ ਮੰਤਰੀ ਸ: ਬਿਕਰਮ ਸਿੰਘ ਮਜੀਠਾ ਦੀ ਹਾਜਰੀ ਵਿੱਚ ਨਾਮਜਦਗੀ ਪੱਤਰ ਦਾਖਲ ਕਰਨ ਤੋ ਪਹਿਲਾਂ ਪੱਤਰਕਾਰਾਂ ਨਾਲ ਗੱਲ ਬਾਤ ਕਰਦਿਆ ਆਪਣੀ ਜਿੱਤ ਯਕੀਨੀ ਦਸਦਿਆ ਕਿਹਾ ਕਿ ਉਹ 24 ਘੰਟੇ ਲੋਕਾਂ ਦੀ ਸੇਵਾ ਵਿੱਚ ਹਾਜਰ ਰਹਿਣਗੇ , ਜਿਸ ਸਬੰਧੀ ਉਨਾਂ ਦੇ ਵਿਰੋਧੀਆ ਵਲੋ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਉਹ ਗੁਰੂ ਨਗਰੀ ਦੇ ਕੀਤੇ ਜਾਣ ਵਾਲੇ ਕੰਮਾਂ ਦਾ ਵੇਰਵਾ ਵੀ ਨਸ਼ਰ ਕਰਨਗੇ।।
ਕਿਉਕਿ ਉੁਹ ਆਪਣੇ ਆਪ ਨੂੰ ਵੱਡਭਾਗਾ ਸਮਝਦੇ ਹਨ ਕਿ ਉਨਾ ਨੂੰ ਗੁਰੂ ਨਗਰੀ ਦੀ ਸੇਵਾ ਕਰਨ ਦਾ ਭਾਜਪਾ ਵਲੋ ਮੌਕਾ ਪ੍ਰਦਾਨ ਕੀਤਾ ਗਿਆ ਹੈ।।ਜਿਸ ਕਰਕੇ ਉਨਾਂ ਦੀ ਦਿਲੀ ਇੱਛਾ ਹੈ ਕਿ ਅੰਮ੍ਰਿਤਸਰ ਦੀ ਮਹੱਤਤਾ ਮੁਤਾਬਿਕ ਇਸ ਨੂੰ ਨਾਮੰਨੇ ਦਾ ਬਣਾਇਆ ਜਾਏ ਜੋ ਦੇਸ਼ ਦੇ ਹੋਰ ਪ੍ਰਮੁਖ ਸ਼ਹਿਰਾ ਤੋ ਵੀ ਵੱਖਰਾ ਹੋਵੇ।।
ਉਨਾਂ ਨੇ ਦੇਸ਼ ਵਿੱਚ ਨਰਿੰਦਰ ਮੋਦੀ ਦੀ ਸਰਕਾਰ ਬਨਣ ਦਾ ਦਾਅਵਾ ਕਰਦਿਆ ਆਉਣ ਵਾਲੇ ਦਿਨਾਂ ਵਿੱਚ ਅਕਾਲੀ ਤੇ ਭਾਜਪਾ ਵਰਕਰਾਂ ਵਲੋ ਉਨਾਂ ਦੀ ਚੋਣ ਮੁਹਿੰਮ ਏਨੀ ਤੇਜ ਕਰ ਦਿੱਤੀ ਜਾਏਗੀ ਕਿ ਕਾਂਗਰਸ ਨੂੰ ਹੱਥਾ ਪੈਰਾਂ ਦੀ ਪੈ ਜਾਏਗੀ।ਇਸ ਸਮੇ ਉਨਾਂ ਦੇ ਕਵਰਿੰਗ ਉਮੀਦਵਾਰ ਵਜੋ ਉਨਾਂ ਦੀ ਪਤਨੀ ਲਕਸ਼ਮੀ ਪੁਰੀ ਵਲੋ ਕਾਗਜ ਭਰੇਗਏ।।
ਇਸ ਸਮੇ ਉਚ ਸਿਖਆ ਪ੍ਰਾਪਤ ਤੇ ਕੇਦਰੀ ਮੰਤਰੀ ਵਜੋ ਸੇਵਾ ਨਿਭਾਅ ਚੁੱਕੇ ਸ: ਹਰਦੀਪ ਸਿੰਘ ਪੁਰੀ ਨੇ ਪਾਣੀ ਪੀ ਪੀ ਕੇ ਕਾਂਗਰਸ ਨੂੰ ਕੋਸਿਦਆ ਉਸ ਨੂੰ ਦੇਸ਼ ਤੇ ਘੱਟ ਗਿਣਤੀਆਂ ਸਮੇਤ ਸਿੱਖਾਂ ਦੀ ਕਟੜ ਦੁਸਮਣ ਦੱਸਿਆ।
ਇਸ ਦੌਰਾਨ ਹਰਿਆਣਾ ਦੇ ਮੁਖ ਮੰਤਰੀ ਸ੍ਰੀ ਮੋਹਨ ਲਾਲ ਖੱਟੜ ਨੇ ਪੱਤਰਕਾਰਾਂ ਨਾਲ ਗੱਲ ਕਰਦਿਆ ਭਾਜਪਾ ਉਮੀਦਵਾਰ ਹਰਦੀਪ ਸਿੰਘ ਪੁਰੀ ਦੀ ਸ਼ਾਨਾਮੱਤੀ ਜਿੱਤ ਹੋਵੇਗੀ ਕਿਉਕ ਉਨਾਂ ਦੇ ਨਾਮ ਦਾ ਐਲਾਨ ਹੁੰਦਿਆ ਹੀ ਵਿਰੋਧੀ ਬੁਖਲਾਹਟ ਵਿੱਚ ਆਕੇ ਤਰਾਂ ਤਰਾਂ ਦੇ ਗੁੰਮਰਾਹ ਕੁੰਨ ਪ੍ਰਚਾਰ ਕਰ ਰਹੇ ਹਨ।। ਇਸ ਸਮੇ ਅਕਾਲੀ ਆਗੂ ਸ: ਬਿਕਰਮ ਸਿੰਗ ਮਜੀਠਾ ਨੇ ਕਿਹਾ ਕਿ ਅਕਾਲੀ ਵਰਕਾਰ ਹਰ ਹਲਕੇ ਵਿੱਚ ਉਨਾਂ ਦੀ ਚੋਣ ਮੁਹਿੰਮ ਲੱਕ ਬੰਨ ਕੇ ਚਲਾਉਣਗੇ ਅਤੇ ਕਿਉਕਿ ਗੁਰੂ ਨਗਰੀ ਦੇ ਲੋਕ ਗਾਂਧੀ ਪ੍ਰੀਵਾਰ ਜਿਸ ਨੇ ਸ਼੍ਰੀ ਹਰਿਮੰਦਰ ਸਾਹਿਬ 'ਤੇ ਕੀਤਾ ਹਮਲਾ ਅਜੇ ਭੁੱਲੇ ਨਹੀ ਨੂੰ ਦੇਸ ਦੀ ਸਤਾ ਦੀ ਵਾਗਡੋਰ ਉਸ ਹੀ ਪਾਰਟੀ ਤੇ ਪ੍ਰੀਵਾਰ ਨੂੰ ਸੌਪਕੇ ਹੋਰ ਦੁਖ ਨਹੀ ਭੋਗਣਾ ਚਾਹੁੰਦੇ।।
ਇਸ ਕਰਕੇ ਪੰਜਾਬ ਵਿੱਚ 13 ਦੀਆਂ 13 ਸੀਟਾਂ ਹੀ ਅਕਾਲੀ ਭਾਜਪਾ ਉਮੀਦਵਾਰ ਜਿੱਤਣਗੇ। ਇਸ ਸਮੇ ਉਨਾ ਨਾਲ ਹਾਜਰ ਸੂਬਾ ਪ੍ਰਧਾਨ ਭਾਜਪਾ ਸ੍ਰੀ ਸ਼ੁਵੇਤ ਮਲਕ,ਪੰਜਾਬ ਮਾਮਲਿਆ ਦੇ ਇੰਚਾਰ ਕੈਪਟਨ ਅਭਿਮਨਿਊ, ਡਾ: ਰਜਿੰਦਰ ਪ੍ਰਸ਼ਾਦ, ਬਖਸ਼ੀ ਰਾਮ ਆਰੋੜਾ, ਰਾਜਿੰਦਰਮਮੋਹਨ ਸਿੰਘ ਛੀਨਾ, ਜਿਲਾ ਪ੍ਰਧਾਨ ਸ੍ਰੋਮਣੀ ਅਕਾਲੀ ਦਲ ਸ: ਗੁਰਪ੍ਰਤਾਪ ਸਿੰਘ ਟਿੱਕਾ, ਹਲਕਾ ਦੱਖਣੀ ਦੇ ਇੰਚਾਰਜ ਤਲਬੀਰ ਸਿੰਘ ਗਿੱਲ,ਹਲਕਾ ਅਟਾਰੀ ਦੇ ਇੰਚਾਰਜ ਗੁਰਿੰਦਰਪਾਲ ਸਿੰਘ ਲਾਲੀ ਰਣੀਕੇ, ਐਡਵੋਕੇਟ ਅਮਨਬੀਰ ਸਿੰਘ ਸਿਆਲੀ, ਹਰਦੇਵ ਸਿੰਘ ਲਾਲੀ ਅਟਾਰੀ, ਬੀਬੀ ਲਕਸ਼ਮੀ ਕਾਂਤ ਚਾਵਲਾ, ਸਾਬਕਾ ਮੰਤਰੀ ਸ਼੍ਰੀ ਅਨਿਲ ਜੋਸ਼ੀ, ਸ਼੍ਰੀ ਆਨੰਦ ਸ਼ਰਮਾਂ, ਰਾਕੇਸ਼ ਰਾਠੌੜ, ਰਾਮਸ਼ਰਨਪਾਲ,ਸ੍ਰੀ ਤਰੁਣ ਚੁੱਘ, ਯੌਧ ਸਿੰਘ ਸਮਰਾ, ਐਡਵੋਕੇਟ ਭਗਵੰਤ ਸਿੰਘ ਸਿਆਲਕਾ,ਵੀਰ ਸਿੰਘ ਲੋਪੋਕੇ ਆਦਿ ਦੇ ਨਾਮ ਪ੍ਰਮੁਖ ਹਨ।।